Tripura Election Voting: ਤ੍ਰਿਪੁਰਾ ਦੀ 60 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। 20 ਮਹਿਲਾ ਉਮੀਦਵਾਰਾਂ ਸਮੇਤ ਕੁੱਲ 259 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਿੰਗ ਦੇ ਚੱਲਦੇ ਥਾਂ-ਥਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। <blockquote class=twitter-tweet><p lang=en dir=ltr>Urging the people of Tripura to vote in record numbers and strengthen the festival of democracy. I specially call upon the youth to exercise their franchise.</p>&mdash; Narendra Modi (@narendramodi) <a href=https://twitter.com/narendramodi/status/1626045084117651457?ref_src=twsrc^tfw>February 16, 2023</a></blockquote> <script async src=https://platform.twitter.com/widgets.js charset=utf-8></script>ਤ੍ਰਿਪੁਰਾ ਵੋਟਿੰਗ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਰਿਕਾਰਡ ਗਿਣਤੀ ਵਿੱਚ ਵੋਟ ਪਾਉਣ ਅਤੇ ਲੋਕਤੰਤਰ ਦੇ ਤਿਉਹਾਰ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਨਾਲ ਹੀ ਖਾਸ ਤੌਰ ’ਤੇ ਨੌਜਵਾਨਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਸੱਦਾ ਦਿੱਤਾ।ਦੱਸ ਦਈਏ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਆਪਣੀ ਵੋਟ ਭੁਗਤਾਈ। ਵੋਟ ਪਾਉਣ ਤੋਂ ਬਾਅਦ ਮੁੱਖ ਮੰਤਰੀ ਸਾਹਾ ਨੇ ਕਿਹਾ ਕਿ ਵੋਟ ਪਾਉਣ ਤੋਂ ਬਾਅਦ ਉਹ ਬਹੁਤ ਚੰਗਾ ਮਹਿਸੂਸ ਕਰ ਰਹੇ ਹਨ। ਤੁਸੀਂ ਵੀ ਵੱਡੀ ਗਿਣਤੀ ਵਿੱਚ ਵੋਟ ਕਰੋ।ਮੁੱਖ ਮੰਤਰੀ ਮਾਨਿਕ ਸਾਹਾ ਕਸਬਾ ਬਾਰਦੋਵਾਲੀ ਸੀਟ ਤੋਂ ਹੀ ਚੋਣ ਲੜ ਰਹੇ ਹਨ। ਜਦਕਿ ਕੇਂਦਰੀ ਮੰਤਰੀ ਪ੍ਰਤਿਮਾ ਭੌਮਿਕ ਧਨਪੁਰ ਸੀਟ ਤੋਂ ਚੋਣ ਲੜਨਗੇ। ਦੱਸ ਦਈਏ ਕਿ ਤ੍ਰਿਪੁਰਾ ਵਿੱਚ ਚੋਣ ਦੇ ਨਤੀਜੇ 2 ਮਾਰਚ ਨੂੰ ਆਉਣਗੇ।ਇਹ ਵੀ ਪੜ੍ਹੋ: ਮਰਹੂਮ ਅਦਾਕਾਰ-ਕਾਰਕੁੰਨ ਦੀਪ ਸਿੱਧੂ ਨਾਲ ਜੁੜੇ ਵਿਵਾਦ, ਰਾਜਨੀਤਿਕ ਸਬੰਧ ਅਤੇ ਦਿਲਚਸਪ ਤੱਥ