Mon, Apr 29, 2024
Whatsapp

ਐੱਚ-1ਬੀ ਵੀਜ਼ਾ 'ਚ ਰਾਹਤ, ਹਜ਼ਾਰਾਂ ਭਾਰਤੀਆਂ ਨੂੰ ਅਮਰੀਕਾ 'ਚ ਮੁੜ ਮਿਲਣਗੀਆਂ ਨੌਕਰੀਆਂ

Written by  Panesar Harinder -- August 13th 2020 04:45 PM -- Updated: August 13th 2020 07:15 PM
ਐੱਚ-1ਬੀ ਵੀਜ਼ਾ 'ਚ ਰਾਹਤ, ਹਜ਼ਾਰਾਂ ਭਾਰਤੀਆਂ ਨੂੰ ਅਮਰੀਕਾ 'ਚ ਮੁੜ ਮਿਲਣਗੀਆਂ ਨੌਕਰੀਆਂ

ਐੱਚ-1ਬੀ ਵੀਜ਼ਾ 'ਚ ਰਾਹਤ, ਹਜ਼ਾਰਾਂ ਭਾਰਤੀਆਂ ਨੂੰ ਅਮਰੀਕਾ 'ਚ ਮੁੜ ਮਿਲਣਗੀਆਂ ਨੌਕਰੀਆਂ

ਵਾਸ਼ਿੰਗਟਨ - ਕੁਝ ਦਿਨ ਪਹਿਲਾਂ ਆਈ ਇੱਕ ਖ਼ਬਰ ਨੇ ਜਿੱਥੇ ਐੱਚ-1ਬੀ ਵੀਜ਼ਾ (H-1B Visa) ਧਾਰਕਾਂ ਲਈ ਫ਼ਿਕਰਾਂ 'ਚ ਵਾਧਾ ਕਰ ਦਿੱਤਾ ਸੀ, ਉੱਥੇ ਹੀ ਤਾਜ਼ਾ ਖ਼ਬਰ ਐੱਚ-1ਬੀ ਵੀਜ਼ਾ ਧਾਰਕਾਂ ਲਈ ਰਾਹਤ ਤੇ ਖੁਸ਼ੀ ਦਾ ਸੁਨੇਹਾ ਲੈ ਕੇ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਚ-1ਬੀ ਵੀਜ਼ਾ ਦੇ ਨਿਯਮਾਂ ਵਿੱਚ ਛੋਟ ਦਿੱਤੀ ਹੈ। ਮਤਲਬ ਜਿਹੜੇ ਲੋਕਾਂ ਕੋਲ ਐੱਚ-1ਬੀ ਵੀਜ਼ਾ ਹੈ ਉਹਨਾਂ ਨੂੰ ਸ਼ਰਤਾਂ ਅਧੀਨ ਅਮਰੀਕਾ ਆਉਣ ਦੀ ਇਜਾਜ਼ਤ ਮਿਲ ਸਕਦੀ ਹੈ। ਇਸ ਐਲਾਨ ਨਾਲ ਸੈਂਕੜੇ ਭਾਰਤੀਆਂ ਨੂੰ ਫਾਇਦਾ ਮਿਲਣ ਦੀ ਆਸ ਬੱਝ ਗਈ ਹੈ। Trump govt. announced relaxation in H1-B visa USA ਵੇਰਵੇ ਜਾਰੀ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਜੇਕਰ ਐੱਚ-1ਬੀ ਵੀਜ਼ਾ ਧਾਰਕ ਉਸੇ ਕੰਪਨੀ ਦੇ ਨਾਲ ਆਪਣੀ ਨੌਕਰੀ ਨੂੰ ਅੱਗੇ ਵਧਾਉਣ ਲਈ ਵਾਪਸ ਆਉਣਾ ਚਾਹੁੰਦੇ ਹਨ, ਜਿਸ ਦੇ ਨਾਲ ਪਾਬੰਦੀਆਂ ਦੀ ਘੋਸ਼ਣਾ ਤੋਂ ਪਹਿਲਾਂ ਜੁੜੇ ਹੋਏ ਸਨ, ਤਾਂ ਉਹਨਾਂ ਨੂੰ ਵਾਪਸੀ ਦੀ ਇਜਾਜ਼ਤ ਹੋਵੇਗੀ। ਅਜਿਹੇ ਧਾਰਕਾਂ ਦੇ ਨਾਲ ਉਹਨਾਂ ਦੇ ਜੀਵਨਸਾਥੀ ਅਤੇ ਬੱਚਿਆਂ ਨੂੰ ਵੀ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਵੀ ਬਿਨੈਕਾਰ ਅਮਰੀਕਾ ਵਿੱਚ ਆਪਣੀ ਪਹਿਲਾਂ ਵਾਲੀ ਹੀ ਆਪਣੀ ਕੰਪਨੀ ਵਿੱਚ ਅਤੇ ਪਹਿਲਾਂ ਵਾਲੇ ਹੀ ਅਹੁਦੇ ਲਈ ਦਰਖ਼ਾਸਤ ਦੇਣਗੇ, ਤਾਂ ਉਹਨਾਂ ਨੂੰ ਫ਼ਾਇਦਾ ਮਿਲ ਸਕਦਾ ਹੈ।

ਟਰੰਪ ਪ੍ਰਸ਼ਾਸਨ ਦੀਆਂ ਸ਼ਰਤਾਂ

- ਜੇਕਰ ਕੋਈ ਐੱਚ-1ਬੀ ਵੀਜ਼ਾ ਧਾਰਕ ਵਾਪਸ ਪਾਬੰਦੀ ਲੱਗਣ ਤੋਂ ਪਹਿਲਾਂ ਵਾਲੀ ਆਪਣੀ ਪੁਰਾਣੀ ਨੌਕਰੀ 'ਤੇ ਅਮਰੀਕਾ ਪਰਤਦਾ ਹੈ ਤਾਂ ਉਸ ਨੂੰ ਉੱਥੇ ਆਉਣ ਦੀ ਇਜਾਜ਼ਤ ਹੋਵੇਗੀ। - ਵੀਜ਼ਾ ਧਾਰਕ ਦੀ ਪਤਨੀ ਅਤੇ ਬੱਚਿਆਂ ਨੂੰ ਵੀ ਅਮਰੀਕਾ ਆਉਣ ਦੀ ਇਜਾਜ਼ਤ ਹੋਵੇਗੀ। - ਤਕਨਾਲੋਜੀ ਮਾਹਰ, ਸੀਨੀਅਰ ਮੈਨੇਜਰਾਂ ਦੇ ਨਾਲ ਨਾਲ, ਉਨ੍ਹਾਂ ਲੋਕਾਂ ਨੂੰ ਵੀ ਅਮਰੀਕਾ ਆਉਣ ਦੀ ਇਜਾਜ਼ਤ ਮਿਲੇਗੀ, ਜਿਨ੍ਹਾਂ ਕਾਰਨ ਅਮਰੀਕੀ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ। - ਟਰੰਪ ਪ੍ਰਸ਼ਾਸਨ ਨੇ ਉਹਨਾਂ ਵੀਜ਼ਾ ਧਾਰਕਾਂ ਨੂੰ ਵੀ ਯਾਤਰਾ ਦੀ ਇਜਾਜ਼ਤ ਦਿੱਤੀ ਹੈ ਜੋ ਕੋਵਿਡ ਮਹਾਮਾਰੀ ਤੋਂ ਬਚਾਅ ਲਈ ਜਨਤਕ ਸਿਹਤ ਸੇਵਾਵਾਂ ਪ੍ਰਦਾਨ ਕਰਤਾ ਅਤੇ ਸਿਹਤ ਖੇਤਰ 'ਚ ਸ਼ੋਧ ਕਰਤਾ ਦੇ ਤੌਰ 'ਤੇ ਕੰਮ ਕਰ ਰਹੇ ਹਨ। Trump govt. announced relaxation in H1-B visa USA ਅਮਰੀਕਾ ਸਰਕਾਰ ਦੇ ਇਸ ਫੈਸਲੇ ਦਾ ਉਨ੍ਹਾਂ ਲੋਕਾਂ ਨੂੰ ਖ਼ਾਸ ਤੌਰ 'ਤੇ ਫ਼ਾਇਦਾ ਮਿਲੇਗਾ, ਜਿਨ੍ਹਾਂ ਨੂੰ ਵੀਜ਼ਾ ਪਾਬੰਦੀਆਂ ਕਾਰਨ ਨੌਕਰੀਆਂ ਛੱਡ ਕੇ ਜਾਣਾ ਪਿਆ। ਜ਼ਿਕਰਯੋਗ ਹੈ ਕਿ 22 ਜੂਨ 2020 ਨੂੰ ਟਰੰਪ ਸਰਕਾਰ ਨੇ ਐੱਚ-1ਬੀ ਵੀਜ਼ਾ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਟਰੰਪ ਨੇ ਐੱਚ-1ਬੀ ਵੀਜ਼ਾ ਮੁਅੱਤਲ ਕਰਨ ਦੇ ਆਪਣੇ ਫ਼ੈਸਲੇ ਨੂੰ ਕੋਰੋਨਾ ਸੰਕਟ ਦੌਰਾਨ ਆਪਣੀ ਨੌਕਰੀ ਗੁਆ ਚੁਕੇ ਅਮਰੀਕੀ ਵਰਕਰਾਂ ਦੇ ਹਿੱਤ ਲਈ ਚੁੱਕਿਆ ਗਿਆ ਕਦਮ ਦੱਸਿਆ ਸੀ। ਵਰਤਮਾਨ ਸਮੇਂ ਵੱਖੋ-ਵੱਖ ਆਈ.ਟੀ. ਕੰਪਨੀਆਂ ਨਾਲ ਕੰਮ ਕਰਨ ਵਾਲੇ ਕੁੱਲ 79,649 ਭਾਰਤੀ ਅਮਰੀਕਾ 'ਚ ਕੰਮ ਕਰਦੇ ਹਨ। Trump govt. announced relaxation in H1-B visa USA

ਕੀ ਹੁੰਦਾ ਹੈ ਐੱਚ-1ਬੀ ਵੀਜ਼ਾ (H-1B Visa)

ਐੱਚ-1 ਬੀ ਵੀਜ਼ਾ ਤਹਿਤ ਅਮਰੀਕੀ ਕੰਪਨੀਆਂ ਤਕਨੀਕੀ ਜਾਂ ਮੁਹਾਰਤ ਵਾਲੇ ਅਹੁਦਿਆਂ 'ਤੇ ਦੂਜੇ ਦੇਸ਼ਾਂ ਦੇ ਪੇਸ਼ੇਵਰਾਂ ਨੂੰ ਨਿਯੁਕਤ ਕਰਦੀ ਹੈ। ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਇਸ ਵੀਜ਼ਾ ਦੇ ਜ਼ਰੀਏ ਦੱਖਣ ਏਸ਼ੀਆ ਦੇ ਹਜ਼ਾਰਾਂ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਦੀਆਂ ਹਨ। ਇਸ ਵੀਜ਼ਾ ਦੇ ਜ਼ਰੀਏ ਵੱਡੀ ਗਿਣਤੀ ਵਿੱਚ ਭਾਰਤੀ ਅਤੇ ਕਈ ਹੋਰਨਾਂ ਦੇਸ਼ਾਂ ਦੇ ਪੇਸ਼ੇਵਰ ਅਮਰੀਕਾ ਵਿੱਚ ਜਾ ਕੇ ਨੌਕਰੀ ਕਰਦੇ ਹਨ। ਇਸ ਵੀਜ਼ਾ ਜ਼ਰੀਏ ਉੱਚ ਸਿੱਖਿਆ ਪ੍ਰਾਪਤ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਿਆ ਜਾਂਦਾ ਹੈ।

  • Tags

Top News view more...

Latest News view more...