Tue, Apr 30, 2024
Whatsapp

ਮਸ਼ਹੂਰ ਟੀਵੀ ਅਦਾਕਾਰਾ ਚਾਹਤ ਪਾਂਡੇ ਅਤੇ ਉਸਦੀ ਮਾਂ ਨੂੰ ਹੋਈ ਜੇਲ੍ਹ, ਪੜ੍ਹੋ ਪੂਰਾ ਮਾਮਲਾ

Written by  Shanker Badra -- June 18th 2020 02:21 PM
ਮਸ਼ਹੂਰ ਟੀਵੀ ਅਦਾਕਾਰਾ ਚਾਹਤ ਪਾਂਡੇ ਅਤੇ ਉਸਦੀ ਮਾਂ ਨੂੰ ਹੋਈ ਜੇਲ੍ਹ, ਪੜ੍ਹੋ ਪੂਰਾ ਮਾਮਲਾ

ਮਸ਼ਹੂਰ ਟੀਵੀ ਅਦਾਕਾਰਾ ਚਾਹਤ ਪਾਂਡੇ ਅਤੇ ਉਸਦੀ ਮਾਂ ਨੂੰ ਹੋਈ ਜੇਲ੍ਹ, ਪੜ੍ਹੋ ਪੂਰਾ ਮਾਮਲਾ

ਮਸ਼ਹੂਰ ਟੀਵੀ ਅਦਾਕਾਰਾ ਚਾਹਤ ਪਾਂਡੇ ਅਤੇ ਉਸਦੀ ਮਾਂ ਨੂੰ ਹੋਈ ਜੇਲ੍ਹ, ਪੜ੍ਹੋ ਪੂਰਾ ਮਾਮਲਾ:ਮੁੰਬਈ : ਟੀਵੀ ਅਦਾਕਾਰਾ ਚਾਹਤ ਪਾਂਡੇ ਅਤੇ ਉਸਦੀ ਮਾਂ ਨੂੰ ਦਮੋਹ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਚਾਹਤ ਪਾਂਡੇ ਅਤੇ ਉਸਦੀ ਮਾਂ 'ਤੇ ਮਾਮੇ ਦੇ ਘਰ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ।  ਇਨ੍ਹਾਂ 'ਤੇ ਇਲਜ਼ਾਮ ਦੋਵਾਂ ਨੇ ਮਾਮੇ ਦੇ ਘਰ ਨਾ ਸਿਰਫ ਭੰਨਤੋੜ ਕੀਤੀ, ਬਲਕਿ ਉਸ ਨਾਲ ਕੁੱਟਮਾਰ ਵੀ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਬੁੱਧਵਾਰ ਨੂੰ ਦਮੋਹ ਕੋਰਟ 'ਚ ਪੇਸ਼ ਕੀਤਾ, ਉਸ ਤੋਂ ਬਾਅਦ ਮਾਂ-ਬੇਟੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਥੇ ਹੀ ਇਸ ਘਟਨਾ 'ਚ ਅਦਾਕਾਰਾ ਚਾਹਤ ਪਾਂਡੇ ਦੇ 2 ਨਾਬਾਲਿਗ ਭਰਾ ਵੀ ਸ਼ਾਮਲ ਹਨ। ਕੋਰਟ ਨੇ ਨਾਬਾਲਿਗ ਭਰਾਵਾਂ ਨੂੰ ਰਾਹਤ ਦਿੰਦੇ ਹੋਏ ਜੇਲ੍ਹ ਨਹੀਂ ਭੇਜਿਆ ਹੈ। [caption id="attachment_412517" align="aligncenter" width="300"]TV Serial Nagin 2 ki Actress Chahat Pandey aur uski maa Arrested ਮਸ਼ਹੂਰ ਟੀਵੀ ਅਦਾਕਾਰਾ ਚਾਹਤ ਪਾਂਡੇ ਅਤੇ ਉਸਦੀ ਮਾਂ ਨੂੰ ਹੋਈ ਜੇਲ੍ਹ, ਪੜ੍ਹੋ ਪੂਰਾ ਮਾਮਲਾ[/caption] ਦੱਸਣਯੋਗ ਹੈ ਕਿ ਮੰਗਲਵਾਰ ਨੂੰ ਅਦਾਕਾਰਾ ਤੇ ਉਸ ਦੀ ਮਾਂ ਅਤੇ 2 ਨਾਬਾਲਿਗ ਭਰਾਵਾਂ ਨਾਲ ਆਪਣੇ ਮਾਮੇ ਤਨੁਸ਼ ਪਰਾਸ਼ਰ ਦੇ ਘਰ ਗਏ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ 'ਚ ਲੜਾਈ ਹੋ ਗਈ ਤੇ ਚਾਹਤ ਦੇ ਪਰਿਵਾਰ ਦੇ ਲੋਕਾਂ ਨੇ ਮਾਮੇ ਤੇ ਉਸ ਦੀ ਪਤਨੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਘਰ 'ਚ ਭੰਨਤੋੜ ਕੀਤੀ। ਇਸ ਦੌਰਾਨ ਚਾਹਤ ਨੇ ਲੜਾਈ 'ਚ ਸੀ.ਸੀ.ਟੀ.ਵੀ. ਕੈਮਰੇ ਵੀ ਤੋੜ ਦਿੱਤੇ ਪਰ ਇਹ ਸਾਰੀ ਘਟਨਾ ਪੀੜਤ ਧਿਰ ਨੇ ਮੋਬਾਇਲ/ਫੋਨ 'ਚ ਕੈਦ ਕਰ ਲਈ ਹੈ। ਜਿਸ ਤੋਂ ਬਾਅਦ ਮਾਮੇ ਨੇ ਪੁਲਿਸ ਦੇ ਸਾਹਮਣੇ ਇਹੀ ਸਬੂਤ ਪੇਸ਼ ਕੀਤੇ, ਇਸੇ ਦੇ ਆਧਾਰ 'ਤੇ ਮਾਂ-ਧੀ ਦੀ ਗ੍ਰਿਫਤਾਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਮਾਮੀ ਦੋਵਾਂ ਮਾਂ-ਬੇਟੀ ਖਿਲਾਫ਼ ਐੱਫ.ਆਈ.ਆਰ. ਕਰਵਾ ਚੁੱਕੀ ਹੈ। -PTCNews


Top News view more...

Latest News view more...