Sun, Dec 14, 2025
Whatsapp

ਦੋ ਸਕੀਆਂ ਭੈਣਾਂ ਨਿਭਾਅ ਰਹੀਆਂ ਆਪਣਾ ਫਰਜ਼ , ਇਜ਼ਰਾਇਲੀ ਫੌਜ 'ਚ ਦਿਖਾ ਰਹੀਆਂ ਬਹਾਦੁਰੀ

Reported by:  PTC News Desk  Edited by:  Jagroop Kaur -- May 31st 2021 05:26 PM
ਦੋ ਸਕੀਆਂ ਭੈਣਾਂ ਨਿਭਾਅ ਰਹੀਆਂ ਆਪਣਾ ਫਰਜ਼ , ਇਜ਼ਰਾਇਲੀ ਫੌਜ 'ਚ ਦਿਖਾ ਰਹੀਆਂ ਬਹਾਦੁਰੀ

ਦੋ ਸਕੀਆਂ ਭੈਣਾਂ ਨਿਭਾਅ ਰਹੀਆਂ ਆਪਣਾ ਫਰਜ਼ , ਇਜ਼ਰਾਇਲੀ ਫੌਜ 'ਚ ਦਿਖਾ ਰਹੀਆਂ ਬਹਾਦੁਰੀ

ਅਹਿਮਦਾਬਾਦ- ਦੇਸ਼ ਹੋਵੇ ਜਾਂ ਵਿਦੇਸ਼ ਕੁੜੀਆਂ ਹਰ ਜਗ੍ਹਾ ਆਪਣਾ ਨਾਮ ਚਮਕਾਉਂਦੀਆਂ ਹਨ ਇਹ ਇਕ ਵਾਰ ਸਾਬਿਤ ਕੀਤੀ ਹੈ ਗੁਜਰਾਤ ਦੇ ਕੋਠੜੀ ਪਿੰਡ ਦੇ ਮਹੇਰ ਪਰਿਵਾਰ ਦੀਆਂ 2 ਭੈਣਾਂ ਨੇ ਜੋ ਕਿ ਭਾਰਤ ਵਿਚ ਨਹੀਂ ਬਲਕਿ ਇਜ਼ਰਾਇਲ ਦੀ ਫ਼ੌਜ 'ਚ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਨੇ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਪਿਛਲੇ ਕੁਝ ਸਾਲਾਂ 'ਚ ਇਜ਼ਰਾਇਲੀ ਫ਼ੌਜ ਦੀ ਲੜਾਕੂ ਇਕਾਈਆਂ 'ਚ ਯੋਧਾ ਮਹਿਲਾਂਵਾਂ ਦੀ ਗਿਣਤੀ ਵਧੀ ਹੈ। ਇਜ਼ਰਾਇਲ ਦੀ ਫ਼ੌਜ 'ਚ ਗੁਜਰਾਤ ਦੀਆਂ 2 ਭੈਣਾਂ ਵੀ ਸ਼ਾਮਲ ਹੋਈਆਂ ਹਨ।Read more :ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਰਿਕਾਰਡ ਤੋੜ ਵਾਧਾ, ਜਾਣੋ ਤੁਹਾਡੇ ਸ਼ਹਿਰ ‘ਚ ਕੀ ਹੈ ਰੇਟ ਜ਼ਿਕਰਯੋਗ ਹੈ ਕਿ ਕੋਠੜੀ ਪਿੰਡ, ਗੁਜਰਾਤ 'ਚ ਜੂਨਾਗੜ੍ਹ ਜ਼ਿਲ੍ਹੇ ਦੀ ਮਾਣਾਵਦਾਰ ਤਹਿਸੀਲ ਦਾ ਹਿੱਸਾ ਹੈ। ਜੀਵਾਭਾਈ ਮੁਣੀਯਾਸੀਆ ਆਪਣੇ ਭਰਾ ਸਵਦਾਸਭਾਈ ਮੁਣੀਯਾਸੀਆ ਨਾਲ ਤੇਲ ਅਵੀਵ 'ਚ ਵੱਸ ਚੁੱਕੇ ਹਨ। ਉੱਥੇ ਮਹੇਰ ਪਰਿਵਾਰ ਦਾ ਮੁੱਖ ਰੂਪ ਨਾਲ ਕਰਿਆਨੇ ਦਾ ਕਾਰੋਬਾਰ ਹੈ। ਇਸ ਪਰਿਵਾਰ ਦੀਆਂ ਦੋਵੇਂ ਬੇਟੀਆਂ ਨਿਸ਼ਾ ਅਤੇ ਰੀਆ ਦੁਨੀਆ ਦੀ ਸਭ ਤੋਂ ਤਾਕਤਵਰ ਇਜ਼ਰਾਇਲੀ ਫ਼ੌਜ 'ਚ ਸ਼ਾਮਲ ਹੋ ਕੇ ਆਪਣਾ ਨਾਮ ਬਣਾ ਰਹੀਆਂ ਹਨ।Women in the Israel Defense Forces - Wikipedia Read More : ਖ਼ੌਫ਼ਨਾਕ : ਕੈਨੇਡਾ ਦੇ ਸਕੂਲ ‘ਚ ਮਿਲੇ 200 ਤੋਂ ਵੱਧ ਬੱਚਿਆਂ ਦੇ ਕੰਕਾਲ, ਪ੍ਰਧਾਨ ਮੰਤਰੀ ਨੇ ਦੱਸਿਆ ਸ਼ਰਮਨਾਕ ਇਸ ਪਰਿਵਾਰ ਦੀਆਂ ਦੋਵੇਂ ਬੇਟੀਆਂ ਨਿਸ਼ਾ ਅਤੇ ਰੀਆ ਦੁਨੀਆ ਦੀ ਸਭ ਤੋਂ ਤਾਕਤਵਰ ਇਜ਼ਰਾਇਲੀ ਫ਼ੌਜ 'ਚ ਸ਼ਾਮਲ ਹੋ ਕੇ ਆਪਣਾ ਨਾਮ ਬਣਾ ਰਹੀਆਂ ਹਨ। ਇਨ੍ਹਾਂ 'ਚ ਨਿਸ਼ਾ ਮੁਣੀਯਾਸੀਆ ਇਜ਼ਰਾਇਲ ਦੀ ਫ਼ੌਜ 'ਚ ਜਗ੍ਹਾ ਪਾਉਣ ਵਾਲੀ ਪਹਿਲੀ ਗੁਜਰਾਤੀ ਹੈ। ਨਿਸ਼ਾ ਮੌਜੂਦਾ ਸਮੇਂ ਇਜ਼ਰਾਇਲੀ ਫ਼ੌਜ ਦੇ ਸੰਚਾਰ ਅਤੇ ਸਾਈਬਰ ਸੁਰੱਖਿਆ ਵਿਭਾਗ 'ਚ ਤਾਇਨਾਤ ਹੈ, ਨਾਲ ਹੀ ਹੈੱਡਲਾਈਨ ਫਰੰਟਲਾਈਨ ਯੂਨਿਟ ਹੈੱਡ ਵੀ ਹੈ, ਜਦੋਂ ਕਿ ਰੀਆ ਕਮਾਂਡੋ ਦੀ ਸਿਖਲਾਈ ਲੈ ਰਹੀ ਹੈ।


Top News view more...

Latest News view more...

PTC NETWORK
PTC NETWORK