ਏਅਰਪੋਰਟ ਤੋਂ ਬਾਹਰ ਵ੍ਹੀਲਚੇਅਰ 'ਤੇ ਬੈਠ ਕੇ ਨਿਕਲੇ ਕਪਿਲ ਸ਼ਰਮਾ, ਮੀਡੀਆ ਨੂੰ ਵੇਖਦਿਆਂ ਕੱਢੀ ਗਾਲ੍ਹ

By Shanker Badra - February 23, 2021 12:02 pm

ਨਵੀਂ ਦਿੱਲੀ : ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਸੋਮਵਾਰ ਨੂੰ ਏਅਰਪੋਰਟ 'ਤੇ ਸਪਾਟ ਹੋਏ ਸਨ। ਇਸ ਦੌਰਾਨ ਕਪਿਲਸ਼ਰਮਾ ਵ੍ਹੀਲਚੇਅਰ 'ਤੇ ਬੈਠ ਕੇ ਏਅਰਪੋਰਟ ਤੋਂ ਬਾਹਰ ਨਿਕਲਦੇ ਹੋਏ ਨਜ਼ਰ ਆਏ ਹਨ। ਕਪਿਲ ਸ਼ਰਮਾ ਦੇ ਵ੍ਹੀਲਚੇਅਰ 'ਤੇ ਬੈਠਿਆਂ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੇ ਹਨ। ਕਪਿਲ ਦੀ ਤਬੀਅਤ ਠੀਕ ਨਹੀਂ ਹੈ, ਹਾਲਾਂਕਿ ਉਨ੍ਹਾਂ ਨੂੰ ਕੀ ਹੋਇਆ ਹੈ ,ਇਹ ਕੋਈ ਨਹੀਂ ਜਾਣਦਾ।

ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹੇ 'ਤੇ ਹੋਈ ਹਿੰਸਾ ਮਾਮਲੇ 'ਚ ਦਿੱਲੀ ਪੁਲਿਸ ਨੇ 2 ਹੋਰ ਵਿਅਕਤੀਆਂ ਨੂੰ ਜੰਮੂ ਤੋਂ ਕੀਤਾ ਗ੍ਰਿਫ਼ਤਾਰ

ullu-wheelchair-bound-kapil-sharma-loses-his-calm-at-paparazzi-at-mumbai-airport ਏਅਰਪੋਰਟ ਤੋਂ ਬਾਹਰ ਵ੍ਹੀਲਚੇਅਰ 'ਤੇ ਬੈਠ ਕੇ ਨਿਕਲੇ ਕਪਿਲ ਸ਼ਰਮਾ, ਮੀਡੀਆ ਨੂੰ ਵੇਖਦਿਆਂ ਕੱਢੀ ਗਾਲ੍ਹ

ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਪਿਲ ਵ੍ਹੀਲਚੇਅਰ 'ਤੇ ਬੈਠੇ ਹੋਏ ਹਨ ਤੇ ਇਕ ਅਟੈਂਡੈਂਟ ਉਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਲੈ ਕੇ ਜਾ ਰਿਹਾ ਹੈ। ਇਸ ਦੌਰਾਨ ਅਚਾਨਕ ਕਪਿਲ ਸ਼ਰਮਾ ਏਅਰਪੋਰਟ 'ਤੇ ਮੀਡੀਆ ਕੈਮਰਾਮੈਨ ਨੂੰ ਦੇਖ ਕੇ ਭੜਕ ਗਏ ਅਤੇ ਬੁਰਾ-ਭਲਾ ਕਹਿਣ ਲੱਗੇ। ਮੀਡੀਆ ਕੈਮਰਾਮੈਨ ਨੂੰ ਦੂਰ ਰਹਿਣ ਦੀ ਹਦਾਇਤ ਦੇਣ ਤੋਂ ਇਲਾਵਾ ਕਪਿਲ ਨੇ ਗਾਲ ਵੀ ਕੱਢੀ।

ullu-wheelchair-bound-kapil-sharma-loses-his-calm-at-paparazzi-at-mumbai-airport ਏਅਰਪੋਰਟ ਤੋਂ ਬਾਹਰ ਵ੍ਹੀਲਚੇਅਰ 'ਤੇ ਬੈਠ ਕੇ ਨਿਕਲੇ ਕਪਿਲ ਸ਼ਰਮਾ, ਮੀਡੀਆ ਨੂੰ ਵੇਖਦਿਆਂ ਕੱਢੀ ਗਾਲ੍ਹ

ਦਰਅਸਲ 'ਚ ਕਪਿਲ ਸ਼ਰਮਾ ਨੂੰ ਇਕ ਅਟੈਂਡੈਂਟ ਵ੍ਹੀਲਚੇਅਰ 'ਤੇ ਏਅਰਪੋਰਟ ਤੋਂ ਬਾਹਰ ਲੈ ਕੇ ਜਾ ਰਿਹਾ ਹੈ। ਇਸ ਦੌਰਾਨ ਮੀਡੀਆ ਕੈਮਰਾਮੈਨਉਨ੍ਹਾਂ ਦੀ ਤਸਵੀਰ ਲੈਣ ਲੱਗਦੇ ਹਨ। ਉਦੋਂ ਕਪਿਲ ਗੁੱਸੇ 'ਚ ਕਹਿੰਦੇ ਹਨ, 'ਓਏ, ਹਟੋ ਪਿੱਛੇ ਸਾਰੇ ਤੁਸੀਂ ਲੋਕ। ਤੁਸੀਂ ਲੋਕ ਬਦਤਮੀਜ਼ੀ ਕਰਦੇ ਹੋ। ਉੱਲੂ ਦੇ ਪੱਠੇ।' ਇਹ ਸੁਣਦਿਆਂ ਹੀ ਫੋਟੋਗ੍ਰਾਫਰ ਨੂੰ ਗੁੱਸਾ ਆਉਂਦਾ ਹੈ।

ullu-wheelchair-bound-kapil-sharma-loses-his-calm-at-paparazzi-at-mumbai-airport ਏਅਰਪੋਰਟ ਤੋਂ ਬਾਹਰ ਵ੍ਹੀਲਚੇਅਰ 'ਤੇ ਬੈਠ ਕੇ ਨਿਕਲੇ ਕਪਿਲ ਸ਼ਰਮਾ, ਮੀਡੀਆ ਨੂੰ ਵੇਖਦਿਆਂ ਕੱਢੀ ਗਾਲ੍ਹ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਅੱਜ ਦੇਸ਼ ਭਰ 'ਚ ਮਨਾਇਆ ਜਾਵੇਗਾ 'ਪੱਗੜੀ ਸੰਭਾਲ ਦਿਵਸ'

ਇਹੀ ਨਹੀਂ ਕਪਿਲ ਦੀ ਇਹ ਗੱਲ ਸੁਣ ਕੇ ਇਕ ਫੋਟੋਗ੍ਰਾਫਰ ਕਹਿੰਦਾ ਹੈ, 'ਰਿਕਾਰਡ ਹੋ ਗਿਆ ਸਰ, ਥੈਂਕਯੂ ਸਰ।' ਇਸ ਤੋਂ ਬਾਅਦ ਕਪਿਲ ਦਾ ਮੈਨੇਜਰ ਮੀਡੀਆ ਦੇਫੋਟੋਗ੍ਰਾਫਰ ਨੂੰ ਵੀਡੀਓ ਡਿਲੀਟ ਕਰਨ ਲਈ ਕਹਿੰਦਾ ਹੈ, ਜਿਸ 'ਤੇ ਇਕ ਫੋਟੋਗ੍ਰਾਫਰ ਕਹਿੰਦਾ ਹੈ, 'ਸਾਨੂੰ ਉੱਲੂ ਦੇ ਪੱਠੇ ਕਿਹਾ ਹੈ, ਅਸੀਂ ਵੀਡੀਓ ਡਿਲੀਟ ਨਹੀਂ ਕਰਾਂਗੇ।
-PTCNews

adv-img
adv-img