Fri, Apr 19, 2024
Whatsapp

ਯੂਪੀ ਅਤੇ ਹਰਿਆਣਾ ਦੇ ਕਿਸਾਨਾਂ ਨੇ ਅੱਧੀ ਪੱਕ ਚੁੱਕੀ ਕਣਕ ਦੀ ਫਸਲ 'ਤੇ ਚਲਾਏ ਟਰੈਕਟਰ, ਜਾਣੋਂ ਕਿਉਂ

Written by  Shanker Badra -- February 22nd 2021 04:40 PM
ਯੂਪੀ ਅਤੇ ਹਰਿਆਣਾ ਦੇ ਕਿਸਾਨਾਂ ਨੇ ਅੱਧੀ ਪੱਕ ਚੁੱਕੀ ਕਣਕ ਦੀ ਫਸਲ 'ਤੇ ਚਲਾਏ ਟਰੈਕਟਰ, ਜਾਣੋਂ ਕਿਉਂ

ਯੂਪੀ ਅਤੇ ਹਰਿਆਣਾ ਦੇ ਕਿਸਾਨਾਂ ਨੇ ਅੱਧੀ ਪੱਕ ਚੁੱਕੀ ਕਣਕ ਦੀ ਫਸਲ 'ਤੇ ਚਲਾਏ ਟਰੈਕਟਰ, ਜਾਣੋਂ ਕਿਉਂ

ਮੁਜ਼ੱਫਰਨਗਰ : ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਸੰਘਰਸ਼ (Farmers Protest) ਵਿਚਕਾਰ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਸੀ। ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਜੇ ਲੋੜ ਪਈ ਤਾਂ ਕਿਸਾਨ ਲੋੜ ਮੁਤਾਬਕ ਅੰਨ ਰੱਖ ਕੇ ਖੇਤਾਂ 'ਚ ਖੜ੍ਹੀ ਫਸਲ 'ਤੇ ਟਰੈਕਟਰ ਚਲਾ ਦੇਣਗੇ। ਜਿਸ ਤੋਂ ਬਾਅਦ ਕਈ ਥਾਵਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਕਿਸਾਨ ਆਪਣੇ ਖੇਤਾਂ 'ਚ ਖੜ੍ਹੀ ਫਸਲ 'ਤੇ ਟਰੈਕਟਰ ਚਲਾ ਕੇ ਨਸ਼ਟ ਕਰ ਰਹੇ ਹਨ। ਪੜ੍ਹੋ ਹੋਰ ਖ਼ਬਰਾਂ : ਨੌਦੀਪ ਕੌਰ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ 'ਚ 24 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ [caption id="attachment_476848" align="aligncenter" width="754"]UP and Haryana farmers Destroyed wheat with tractor ਯੂਪੀ ਅਤੇ ਹਰਿਆਣਾ ਦੇ ਕਿਸਾਨਾਂ ਨੇ ਅੱਧੀ ਪੱਕ ਚੁੱਕੀ ਕਣਕ ਦੀ ਫਸਲ 'ਤੇ ਚਲਾਏ ਟਰੈਕਟਰ, ਜਾਣੋਂ ਕਿਉਂ[/caption] ਪੱਛਮੀ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਖਟੌਲੀ ਥਾਣਾ ਖੇਤਰ ਦੇ ਪਿੰਡ ਭਸੀ ਪਿੰਡ ਦੇ ਵਸਨੀਕ ਗੁੱਡੂ ਚੌਧਰੀ ਨੇ ਆਪਣੇ ਟਰੈਕਟਰ ਨਾਲ ਅੱਧੀ ਪੱਕ ਚੁੱਕੀ 1 ਏਕੜ ਯਾਨੀ 10 ਬਿੱਘਾ ਕਣਕ ਦੀ ਫ਼ਸਲ ਵਾਹ ਦਿੱਤੀ ਹੈ। ਕਿਸਾਨ ਗੁੱਡੂ ਚੌਧਰੀ ਨੇ ਕਿਹਾ ਕਿ ਸਰਕਾਰ ਸਾਨੂੰ ਸਾਡੀਆਂ ਫਸਲਾਂ ਦਾ ਸਹੀ ਰੇਟ ਦੇਣ ਦੇ ਕਾਬਲ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਅਸੀਂ ਅੱਜ ਆਪਣੀ ਕਣਕ ਦੀ ਫਸਲ ਨੂੰ ਵਾਹ ਦਿੱਤਾ ਹੈ। ਅਸੀਂ ਆਪਣੀ ਫਸਲ ਨੂੰ ਵਾਹ ਦਿੱਤਾ ਹੈ ਅਤੇ ਹੁਣ ਅਸੀਂ ਗਾਜੀਪੁਰ ਸਰਹੱਦ 'ਤੇ ਅੰਦੋਲਨ ਲਈ ਜਾਵਾਂਗੇ। [caption id="attachment_476844" align="aligncenter" width="751"]UP and Haryana farmers Destroyed wheat with tractor ਯੂਪੀ ਅਤੇ ਹਰਿਆਣਾ ਦੇ ਕਿਸਾਨਾਂ ਨੇ ਅੱਧੀ ਪੱਕ ਚੁੱਕੀ ਕਣਕ ਦੀ ਫਸਲ 'ਤੇ ਚਲਾਏ ਟਰੈਕਟਰ, ਜਾਣੋਂ ਕਿਉਂ[/caption] ਜੀਂਦ ਜ਼ਿਲ੍ਹੇ ਦੇ ਗੁਲਕਣੀ ਅਤੇ ਰਾਜਪੁਰਾ ਦੇ ਪਿੰਡਾਂ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਕਣਕ ਦੀ ਫਸਲ ’ਤੇ ਟਰੈਕਟਰ ਚਲਾਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਖਾਣ ਵਾਲੀ ਫਸਲ ਨੂੰ ਛੱਡ ਕੇ ਬਾਕੀ ਫਸਲ ਉੱਤੇ ਟਰੈਕਟਰ ਚਲਾਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਫਸਲ ਬਚੀ ਹੋਈ ਹੈ ਤਾਂ ਉਹ ਇਸ ਨੂੰ ਮੰਡੀਆਂ ਵਿਚ ਵੇਚਣ ਦੀ ਬਜਾਏ ਇਸ ਦਾ ਸਟਾਕ ਕਰ ਦੇਣਗੇ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਹ ਅਗਲੀ ਫਸਲ ਦੀ ਬਿਜਾਈ ਨਹੀਂ ਕਰਨਗੇ। ਹੁਣ ਕਿਸਾਨ ਸਿਰਫ ਆਪਣੇ ਲਈ ਸਬਜ਼ੀਆਂ ਅਤੇ ਦਾਣੇ ਉਗਾਏਗਾ। [caption id="attachment_476843" align="alignnone" width="756"]UP and Haryana farmers Destroyed wheat with tractor ਯੂਪੀ ਅਤੇ ਹਰਿਆਣਾ ਦੇ ਕਿਸਾਨਾਂ ਨੇ ਅੱਧੀ ਪੱਕ ਚੁੱਕੀ ਕਣਕ ਦੀ ਫਸਲ 'ਤੇ ਚਲਾਏ ਟਰੈਕਟਰ, ਜਾਣੋਂ ਕਿਉਂ[/caption] ਪੜ੍ਹੋ ਹੋਰ ਖ਼ਬਰਾਂ : ਪੁਡੂਚੇਰੀ 'ਚ ਡਿੱਗੀ ਕਾਂਗਰਸ ਦੀ ਸਰਕਾਰ, ਬਹੁਮਤ ਨਹੀਂ ਸਾਬਿਤ ਕਰ ਸਕੇ ਪੁਡੂਚੇਰੀ ਦੇ ਮੁੱਖ ਮੰਤਰੀ ਦੱਸ ਦੇਈਏ ਕਿ ਰਾਕੇਸ਼ ਟਿਕੈਤ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਸਰਕਾਰ ਇਹ ਭੁਲੇਖੇ 'ਚ ਨਾ ਰਹੇ ਕਿ ਕਿਸਾਨ ਕਣਕ ਦੀ ਵਾਢੀ ਲਈ ਘਰ ਚਲੇ ਜਾਣਗੇ। ਉਸਨੇ ਇਹ ਵੀ ਕਿਹਾ ਸੀ ਕਿ ਜੇ ਲੋੜ ਪਈ ਤਾਂ ਆਪਣੀ ਫਸਲ ਸਾੜ ਦੇਣਗੇ ਪਰ ਘਰ ਨਹੀਂ ਜਾਣਗੇ। ਕਿਸਾਨਾਂ ਨੇ ਕਿਹਾ ਹੈ ਕਿ ਰਾਕੇਸ਼ ਟਿਕੈਤ ਜੋ ਕੁਝ ਕਹਿੰਦੇ ਹਨ, ਉਸ ਦਾ ਪਾਲਣ ਕੀਤਾ ਜਾਵੇਗਾ। ਦੱਸ ਦੇਈਏ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਰਾਕੇਸ਼ ਟਿਕੈਤ ਨੇ ਆਪਣੇ ਟਵਿੱਟਰ ਹੈਂਡਲ 'ਤੇ ਕਿਸਾਨਾਂ ਨੂੰ ਅਪੀਲ ਕਰਦਿਆਂ ਲਿਖਿਆ ਕਿ ਕਿਸਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। -PTCNews


Top News view more...

Latest News view more...