ਮੁੱਖ ਖਬਰਾਂ

ਯੂਪੀ ਚੋਣਾਂ-2022 : 6ਵੇਂ ਪੜਾਅ ਲਈ ਵੋਟਿੰਗ ਜਾਰੀ

By Ravinder Singh -- March 03, 2022 10:33 am

ਲਖਨਊ : ਯੂਪੀ ਵਿੱਚ ਵਿਧਾਨ ਸਭਾ ਚੋਣਾਂ ਲਈ 6ਵੇਂ ਪੜਾਅ ਲਈ ਵੋਟਿੰਗ ਜਾਰੀ ਹੋ ਚੁੱਕੀ ਹੈ। ਇਸ ਪੜਾਅ ਤਹਿਤ ਗੋਰਖਪੁਰ ਤੋਂ ਉਮੀਦਵਾਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਖੇਤਰ ਵਿਚ ਅੱਜ ਵੋਟਿੰਗ ਦਾ ਦੌਰ ਸ਼ੁਰੂ ਹੋ ਚੁੱਕਾ ਹੈ।

ਯੂਪੀ ਚੋਣਾਂ-2022 : 6ਵੇਂ ਪੜਾਅ ਲਈ ਵੋਟਿੰਗ ਜਾਰੀਸੂਬੇ ਦੇ ਮੁੱਖ ਚੋਣ ਅਧਿਕਾਰੀ ਅਜੇ ਕੁਮਾਰ ਸ਼ੁਕਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਵੋਟਿੰਗ ਪ੍ਰਕਿਰਿਆ ਲਈ ਸੁਰੱਖਿਆ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ। ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਲਗਾਏ ਗਏ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨ ਨਾ ਵਾਪਰੇ।

ਯੂਪੀ ਚੋਣਾਂ-2022 : 6ਵੇਂ ਪੜਾਅ ਲਈ ਵੋਟਿੰਗ ਜਾਰੀਇਸ ਪੜਾਅ ਵਿਚ 2 ਕਰੋੜ 14 ਲੱਖ ਤੋਂ ਵਧੇਰੇ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ। ਇਸ ਪੜਾਅ ਵਿਚ 66 ਔਰਤਾਂ ਸਮੇਤ 676 ਉਮੀਦਵਾਰਾਂ ਦਾ ਫੈਸਲਾ ਹੋਵੇਗਾ। 57 ਵਿਚੋਂ 11 ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਹਨ। ਹੁਣ ਤੱਕ 5 ਪੜਾਅ ਵਿੱਚ 292 ਸੀਟਾਂ ਉਤੇ ਵੋਟਾਂ ਪੈ ਚੁੱਕੀਆਂ ਹਨ। ਆਖਰੀ ਪੜਾਅ ਲਈ 7 ਮਾਰਚ ਨੂੰ ਵੋਟਿੰਗ ਹੋਵੇਗੀ।

ਯੂਪੀ ਚੋਣਾਂ-2022 : 6ਵੇਂ ਪੜਾਅ ਲਈ ਵੋਟਿੰਗ ਜਾਰੀ
ਇਸ ਪੜਾਅ ਵਿਚ ਚੋਣ ਲੜ ਹੇ ਯੋਗੀ ਆਦਿੱਤਿਆਨਾਥ ਦੇ ਚੋਣ ਖੇਤਰ ਵਿੱਚ ਵੀ ਵੋਟਿੰਗ ਹੋਵੇਗੀ, ਜਿਥੇ ਉਨ੍ਹਾਂ ਦੇ ਮੁਕਾਬਲੇ ਸਮਾਜਵਾਦੀ ਪਾਰਟੀ ਤੋਂ ਸੁਭਾਵਤੀ ਸ਼ੁਕਲਾ ਅਤੇ ਆਜ਼ਾਦ ਸਮਾਜ ਪਾਰਟੀ ਦੇ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਸਮੇਤ ਕਈ ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਥੇ ਕਈ ਦਿੱਗਜ ਚੋਣ ਪ੍ਰਚਾਰ ਕਰ ਚੁੱਕੇ ਹਨ।

ਇਹ ਵੀ ਪੜ੍ਹੋ : Russia Ukraine War Day 8 Live Updates: ਰੂਸ ਦਾ ਯੂਕਰੇਨ ਦੇ ਮਾਰੀਯੁਪੋਲ ਸ਼ਹਿਰਾਂ 'ਤੇ ਵੱਡਾ ਹਮਲਾ, ਖੇਰਾਸਨ 'ਤੇ ਕਬਜ਼ਾ

  • Share