ਇਸ ਸੂਬੇ 'ਚ ਮੈਡੀਕਲ ਅਫਸਰ ਅਹੁਦਿਆਂ 'ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ
ਲਖਨਊ: ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ (UPPSC) ਨੇ ਮੈਡੀਕਲ ਅਧਿਕਾਰੀ (MO) ਦੇ ਅਹੁਦਿਆਂ ਉੱਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। UPPSC MO Application ਅੱਜ ਤੋਂ ਯੂਪੀਪੀਏਸਸੀ ਦੀ ਆਧਿਕਾਰਿਕ ਵੈੱਬਸਾਈਟ ਯਾਨੀ uppsc.up.nic.in ਉੱਤੇ ਮੰਗੇ ਗਏ ਹਨ। ਯੂਪੀਪੀਐੱਸਸੀ ਐੱਮਓ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 28 ਜੂਨ 2021 ਹੈ। ਹਾਲਾਂਕਿ ਫੀਸ ਜਮਾਂ ਕਰਨ ਦੀ ਆਖਰੀ ਤਾਰੀਖ 25 ਜੂਨ 2021 ਹੈ।
ਪੜ੍ਹੋ ਹੋਰ ਖਬਰਾਂ: ਇਹ ਹੈ ਸਭ ਤੋਂ ਸਸਤੀ 7 ਸੀਟਰ ਕਾਰ, 20 ਕਿਲੋਮੀਟਰ ਤੋਂ ਵਧੇਰੇ ਹੈ ਮਾਈਲੇਜ
ਮੈਡੀਕਲ ਅਤੇ ਸਿਹਤ ਸੇਵਾ ਵਿਭਾਗ (ਐਲੋਪੈਥੀ) ਦੇ ਅਨੁਸਾਰ ਵੱਖ-ਵੱਖ ਮਾਹਰਾਂ ਦੇ 3000 ਤੋਂ ਜ਼ਿਆਦਾ ਅਹੁਦਿਆਂ ਉੱਤੇ ਭਰਤੀਆਂ ਹੋਣੀਆਂ ਹਨ। ਯੂਪੀਪੀਐੱਸਸੀ ਐੱਮਓ ਭਰਤੀ ਕੋਰੋਨਾ ਦੇ ਮੌਜੂਦਾ ਹਾਲਤ ਨੂੰ ਵੇਖਦੇ ਹੋਏ ਕੀਤੀ ਜਾ ਰਹੀ ਹੈ। ਕੋਰੋਨਾ ਦੀ ਤੀਜੀ ਲਹਿਰ ਵੀ ਆਉਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਅਜਿਹੇ ਵਿਚ ਡਾਕਟਰਾਂ ਅਤੇ ਹੋਰ ਮਾਹਰਾਂ ਦੀ ਕਮੀ ਨਾ ਹੋਵੇ ਇਸ ਲਈ ਭਰਤੀ ਕੀਤੀ ਜਾ ਰਹੀ ਹੈ।
ਪੜ੍ਹੋ ਹੋਰ ਖਬਰਾਂ: 12-15 ਸਾਲ ਦੇ ਬੱਚਿਆਂ ਨੂੰ ਲੱਗੇਗਾ ਕੋਰਨਾ ਦਾ ਟੀਕਾ, ਫਾਈਜ਼ਰ ਦੀ ਵੈਕਸੀਨ ਨੂੰ EMA ਨੇ ਦਿੱਤੀ ਮਨਜ਼ੂਰੀ
ਮਹੱਤਵਪੂਰਣ ਤਾਰੀਖ
ਆਨਲਾਈਨ ਅਪਲਾਈ ਦੀ ਸ਼ੁਰੂਆਤ- 28 ਮਈ 2021
ਆਨਲਾਈਨ ਅਪਲਾਈ ਦੀ ਆਖਰੀ ਤਾਰੀਖ- 28 ਜੂਨ 2021
ਆਨਲਾਈਨ ਅਪਲਾਈ ਫੀਸ ਜਮਾਂ ਕਰਨ ਦੀ ਆਖਰੀ ਤਾਰੀਖ- 25 ਜੂਨ 2021
ਪੜ੍ਹੋ ਹੋਰ ਖਬਰਾਂ: ਇਸ ਦੇਸ਼ ਦਾ ਅਨੋਖਾ ਆਫਰ, ਕੋਰੋਨਾ ਵੈਕਸੀਨ ਲਗਵਾਓ ਤੇ ਪਾਓ 14 ਲੱਖ ਡਾਲਰ ਦਾ ਅਪਾਰਟਮੈਂਟ
ਯੂਪੀਪੀਐੱਸਸੀ ਅਹੁਦਿਆਂ ਦਾ ਬਿਓਰਾ
ਕੁੱਲ ਅਹੁਦੇ - 3620
ਗਾਇਨੋਕਲੋਜਿਸਟ
ਐਨੇਸਥੇਟਿਸਟ
ਬੱਚਿਆਂ ਦਾ ਡਾਕਟਰ
ਰੇਡਿਓਲਾਜਿਸਟ
ਪੈਥੋਲਾਜਿਸਟ
ਜਨਰਲ ਸਰਜਨ
ਆਮ ਡਾਕਟਰ
ਅੱਖਾਂ ਦੇ ਮਾਹਰ
ਹੱਡੀ ਰੋਗ ਮਾਹਰ
ਈਐੱਨਟੀ ਮਾਹਰ
ਚਮੜੀ ਮਾਹਰ
ਮਨੋਵਿਗਿਆਨੀ
ਸਾਈਕੇਟ੍ਰਿਸਟ
ਵਿਗਿਆਨੀ
ਫੋਰੈਂਸਿਕ ਮਾਹਰ
ਵਿਅਕਤੀ ਸਿਹਤ ਮਾਹਰ
ਸਿੱਖਿਅਕ ਯੋਗਤਾ
ਉਮੀਦਵਾਰ ਦੇ ਕੋਲ ਮੈਡੀਕਲ ਡਿਗਰੀ/ਡਿਪਲੋਮਾ ਹੋਣਾ ਚਾਹੀਦਾ ਹੈ।
ਉਮਰ ਸੀਮਾ
ਅਪਲਾਈ ਲਈ ਘੱਟੋ-ਘੱਟ ਉਮਰ 21 ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ ਉਮਰ 40 ਸਾਲ ਤੈਅ ਹੈ।
-PTC News