ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਪੁਲਿਸ ਇੰਸਪੈਕਟਰ ਨੇ ਗੌਂਡਰ 'ਤੇ ਆਪਣੇ ਰਿਸ਼ਤੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ!
Vicky gounder encounter, Vikram brar denies relationship with gangster : ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਪੁਲਿਸ ਇੰਸਪੈਕਟਰ ਨੇ ਗੌਂਡਰ 'ਤੇ ਆਪਣੇ ਰਿਸ਼ਤੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਪਿਛਲੇ ਦਿਨੀਂ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਪੁਲਿਸ ਇੰਸਪੈਕਟਰ ਅਤੇ ਗੌਂਡਰ ਦੇ ਰਿਸ਼ਤੇ ਨੂੰ ਲੈ ਕੇ ਬਹੁਤ ਖਬਰਾਂ ਸਾਹਮਣੇ ਆ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਇੰਸਪੈਕਟਰ ਅਤੇ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਕਿਸੇ ਸਮੇਂ ਪੱਕੇ ਦੋਸਤ ਸਨ। ਇਸ ਬਾਰੇ 'ਚ ਸਫਾਈ ਦਿੰਦਿਆਂ ਪੰਜਾਬ ਪੁਲਸ ਦੇ ਇੰਸਪੈਕਟਰ ਅਤੇ ਆਰਗੇਨਾਈਜ਼ਡ ਕ੍ਰਾਈਮ ਵਿਰੋਧੀ ਵਿੰਗ 'ਚ ਤਾਇਨਾਤ ਬਿਕਰਮ ਸਿੰਘ ਬਰਾੜ ਨੇ ਆਪਣਾ ਪੱਖ ਰੱਖਿਆ ਹੈ। ਉਹਨਾਂ ਕਿਹਾ ਹੈ ਕਿ ਵਿੱਕੀ ਗੌਂਡਰ ਦੇ ਪਰਿਵਾਰ ਵਲੋਂ ਉਨ੍ਹਾਂ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਅਤੇ ਇਹ ਗੱਲ ਵੀ ਝੂਠੀ ਹੈ ਕਿ ਉਹ ਗੌਂਡਰ ਦੇ ਨਾਲ ਪੜ੍ਹੇ ਸਨ। ਉਹਨਾਂ ਨੇ ਵਿੱਕੀ ਗੌਂਡਰ ਨੂੰ ਅਬੋਹਰ ਬੁਲਾਏ ਜਾਣ ਦੀ ਗੱਲ ਤੋਂ ਵੀ ਇਨਕਾਰ ਕੀਤਾ ਹੈ। ਬਰਾੜ ਮੁਤਾਬਕ ਉਹਨਾਂ ਦੀ ਵਿੱਕੀ ਗੌਂਡਰ ਨਾਲ ਉਨ੍ਹਾਂ ਦੀ ਕਦੀ ਵੀ ਦੋਸਤੀ ਨਹੀਂ ਸੀ ਅਤੇ ਇਸ ਗੱਲ ਲਈ ਉਹਨਾਂ ਨੇ ਆਪਣੀ ਅਤੇ ਵਿੱਕੀ ਦੀ ਉਮਰ 'ਚ ੧੦ ਸਾਲਾਂ ਦੇ ਫਰਕ ਦਾ ਹਵਾਲਾ ਦਿੱਤਾ ਹੈ। ਅੱਗੇ ਉਹਨਾਂ ਨੇ ਕਿਹਾ ਕਿ ਗੌਂਡਰ ਦੇ ਮਾਮੇ ਵਲੋਂ ਉਹਨਾਂ 'ਤੇ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਝੂਠਾ ਸੀ ਅਤੇ ਉਨ੍ਹਾਂ ਨੇ ਵਿੱਕੀ ਨੂੰ ਅਬੋਹਰ ਬੁਲਾਇਆ ਸੀ। ਦੱਸਣਯੋਗ ਹੈ ਕਿ ਬਠਿੰਡਾ ਜੰਮੇ ਪਲੇ ਬਿਕਰਮ ਬਰਾੜ ਪੁਲਸ ਅਫਸਰ ਬਲਦੇਵ ਸਿੰਘ ਬਰਾੜ ਦੇ ਪੁੱਤਰ ਹਨ। ਬਲਦੇਵ ਸਿੰਘ ਬਰਾੜ ਦਾ ਅੱਤਵਾਦ ਦੌਰਾਨ ਕਤਲ ਕੀਤਾ ਗਿਆ ਸੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਵਿਕਰਮ ਬਰਾੜ ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੀ ਟੀਮ ਨੂੰ ਲੀਡ ਕਰ ਰਹੇ ਸਨ, ਜਿਸ 'ਚ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਤੇ ਉਨ੍ਹਾਂ ਦਾ ਇਕ ਹੋਰ ਸਾਥੀ ਮਾਰੇ ਗਏ ਸਨ। ਇਹ ਗੱਲ ਗੌਂਡਰ ਦੇ ਸਸਕਾਰ ਸਮੇਂ ਉਠੀ ਸੀ ਕਿ ਬਿਕਰਮ ਬਰਾੜ, ਗੌਂਡਰ ਦਾ ਜਲੰਧਰ ਦਾ ਜਮਾਤੀ ਸੀ। ਗੌਂਡਰ ਦੇ ਮਾਮੇ ਨੇ ਇੰਸਪੈਕਟਰ ਬਾਰੇ ਕਿਹਾ ਸੀ ਕਿ ਉਸਨੇ ਹੀ ਵਿੱਕੀ ਨੂੰ ਗੱਲਬਾਤ ਲਈ ਅਬੋਹਰ ਬੁਲਾਇਆ ਸੀ ਅਤੇ ਫਿਰ ਉਸਦਾ ਧੋਖੇ ਨਾਲ ਮੁਕਾਬਲਾ ਕਰਵਾ ਕੇ ਉਸਨੂੰ ਮਰਵਾ ਦਿੱਤਾ ਗਿਆ ਸੀ। —PTC News