ਵਿਅਕਤੀ ਵੱਲੋਂ ਅਜਗਰ ਨੂੰ ਹੱਥ ਨਾਲ ਪਾਣੀ ਪਿਲਾਉਂਦਿਆਂ ਦਾ ਵੀਡੀਓ ਵਾਇਰਲ
ਅਜੋਕੇ ਸਮੇਂ ਵਿੱਚ ਲੋਕਾਂ ਦਾ ਜਨਵਰਾਂ ਨਾਲ ਪਿਆਰ ਇਕ ਟਰੈਂਡ ਬਣ ਚੁੱਕਿਆ ਹੈ। ਜਿਥੇ ਪਹਿਲੇ ਸਮੇਂ ਵਿੱਚ ਲੋਕੀ ਲੋੜਵੰਦ ਕਮਾਂ ਲਈ ਡੰਗਰਾਂ ਨੂੰ ਪਾਲਦੇ ਸਨ, ਸ਼ਿਕਾਰੀਆਂ ਵਲੋਂ ਸ਼ਿਕਾਰ 'ਚ ਮਦਦ ਲਈ ਕੁੱਤੇ ਰੱਖੇ ਜਾਂਦੇ ਸਨ, ਘਰਾਂ ਵਿੱਚ ਸਾਕਾਰਾਤਮਕ ਊਰਜਾ ਲਈ ਮੱਛੀਆਂ ਪਾਲੀਆਂ ਜਾਂਦੀਆਂ ਰਹੀਆਂ ਹਨ।
ਉਥੇ ਹੀ ਹੁਣ ਲੋਕ ਬਿੱਲੀ, ਕੁੱਤਾ, ਖ਼ਰਗੋਸ਼, ਆਦਿ ਤੋਂ ਇਲਾਵਾ ਵੱਖ ਵੱਖ ਜਾਨਵਰਾਂ ਨੂੰ ਪਾਲਣ ਦਾ ਸ਼ੋਂਕ ਰੱਖਦੇ ਹਨ। ਬਾਹਰਲੇ ਮੁਲਕਾਂ ਵਿੱਚ ਤਾਂ ਬਾਂਦਰਾਂ ਤੋਂ ਲੈਕੇ ਸੱਪਾਂ ਅਤੇ ਮਗਰਮੱਛ ਤੱਕ ਨੂੰ ਪਾਲਣ ਦਾ ਟਰੈਂਡ ਚੱਲ ਚੁੱਕਿਆ ਹੈ।
ਇਸੀ ਟਰੈਂਡ ਨੂੰ ਮੁੱਖ ਰੱਖਦਿਆਂ ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਥੇ ਇੱਕ ਵਿਅਕਤੀ ਸੱਪਾਂ ਦੀ ਇੱਕ ਮਸ਼ਹੂਰ ਪਰਜਾਤੀ 'ਅਜਗਰ' ਨੂੰ ਆਪਣੇ ਹੱਥ ਨਾਲ ਪਾਣੀ ਪਿਲਾ ਰਿਹਾ ਹੈ। Snakes.Empire ਨਾਮ ਦੇ ਇੱਕ ਇੰਸਟਾਗ੍ਰਾਮ ਹੈਂਡਲ ਨੇ ਇਹ ਵੀਡੀਓ ਨੂੰ ਸਾਂਝਾ ਕੀਤਾ ਹੈ ਜੋ ਕਿ ਹੁਣ ਧੜੱਲੇ ਨਾਲ ਇੰਟਰਨੈੱਟ ਤੇ ਵਾਇਰਲ ਜਾ ਰਹੀ ਹੈ।View this post on Instagram
ਇਸ ਇੰਸਟਾਗ੍ਰਾਮ ਚੈਨਲ 'ਤੇ ਇੱਕ ਆਮ ਵਿਅਕਤੀ ਵਲੋਂ ਪਹਿਲਾਂ ਕਦੇ ਨਾ ਵੇਖੇ ਗਏ ਅਨੋਖੇ ਸੱਪਾਂ ਦੀਆਂ ਅਨੇਕਾਂ ਹੀ ਵੀਡਿਓਜ਼ ਸਾਂਝੀਆਂ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਅਜਗਰ ਸੱਪਾਂ ਦੀ ਇੱਕ ਖੂੰਖਾਰ ਪਰਜਾਤੀ ਹੈ ਜੋ ਕਿ ਪਹਿਲਾਂ ਤਾਂ ਆਪਣੇ ਸ਼ਿਕਾਰ ਦਾ ਸਾਹ ਘੋਟ ਦਿੰਦਾ ਹੈ ਅਤੇ ਬਾਅਦ ਵਿੱਚ ਉਸਨੂੰ ਜਿਓਂ ਦਾ ਤਿਓਂ ਹੀ ਨਿਗਲ ਜਾਂਦਾ ਹੈ।
ਇਸੀ ਲਈ ਇਸ ਚੈਨਲ ਵਲੋਂ ਸਾਂਝੀ ਵੀਡੀਓ ਵਿੱਚ ਅਜਗਰ ਨੂੰ ਪਾਣੀ ਪਿਲਾਂਦਿਆਂ ਵੇਖ ਇੰਟਰਨੈੱਟ 'ਤੇ ਲੋਕ ਦੁਚਿੱਤੀ ਵਿੱਚ ਹਨ।