ਪੰਜਾਬ

BSF ਜਵਾਨ ਨੇ ਟਰੇਨ 'ਚ ਸ਼ਰਾਬ ਪੀ ਕੇ ਪਾਇਆ ਭੜਥੂ, ਯਾਤਰੀ ਹੋਏ ਪ੍ਰੇਸ਼ਾਨ, ਵੀਡੀਓ ਵਾਇਰਲ

By Riya Bawa -- August 22, 2022 5:20 pm -- Updated:August 22, 2022 5:25 pm

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਤੋਂ ਹਾਵੜਾ ਜਾ ਰਹੀ ਟਰੇਨ 'ਚ ਬੀਐੱਸਐੱਫ ਦੇ ਜਵਾਨ ਨੇ ਜੰਮ ਕੇ ਹੰਗਾਮਾ ਕੀਤਾ। ਦਰਅਸਲ ਉਸ ਨੇ ਸ਼ਰਾਬ ਪੀਤੀ ਹੋਈ ਸੀ। ਯਾਤਰੀਆਂ ਨਾਲ ਬਦਸਲੂਕੀ ਅਤੇ ਛੇੜਛਾੜ ਤੋਂ ਬਾਅਦ ਰੇਲਵੇ ਪੁਲਿਸ ਫੋਰਸ ਅਤੇ ਟੀਟੀਈ ਨੇ ਦਖਲ ਦਿੱਤਾ, ਪਰ ਉਹ ਨਹੀਂ ਮੰਨਿਆ। ਆਖਿਰਕਾਰ ਯਾਤਰੀਆਂ ਨੇ ਹੀ ਆਪਣੀਆਂ ਸੀਟਾਂ ਬਦਲ ਲਈਆਂ। ਤੰਗ ਯਾਤਰੀਆਂ ਨੇ ਵੀਡੀਓ ਵਾਇਰਲ ਕਰ ਕੇ ਰੇਲਵੇ ਵਿਭਾਗ ਨੂੰ ਮਦਦ ਦੀ ਅਪੀਲ ਕੀਤੀ। ਮਾਮਲਾ ਟਰੇਨ ਨੰਬਰ 13006 ਦਾ ਹੈ, ਜੋ ਐਤਵਾਰ ਸ਼ਾਮ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਈ ਸੀ।

BSF ਜਵਾਨ ਨੇ ਟਰੇਨ 'ਚ ਸ਼ਰਾਬ ਪੀ ਕੇ ਪਾਇਆ ਭੜਥੂ, ਯਾਤਰੀ ਹੋਏ ਪ੍ਰੇਸ਼ਾਨ, ਵੀਡੀਓ ਵਾਇਰਲ

ਟਰੇਨ 'ਚ ਸਫਰ ਕਰ ਰਹੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਟਰੇਨ ਦੇ ਕੋਚ ਏ-1 'ਚ ਆਪਣੇ ਦੋਸਤ ਨਾਲ ਸਫਰ ਕਰ ਰਿਹਾ ਸੀ। ਕੋਚ ਵਿੱਚ ਹੀ ਇੱਕ ਬੀਐਸਐਫ ਜਵਾਨ ਨੇ ਸ਼ਰਾਬ ਪੀਤੀ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਬੀਐਸਐਫ ਜਵਾਨ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ।

ਬੀਐਸਐਫ ਜਵਾਨ ਨਸ਼ੇ 'ਚ ਅਪਸ਼ਬਦ ਬੋਲ ਰਿਹਾ ਸੀ। ਇਸ ਤੋਂ ਇਲਾਵਾ ਉਹ ਨਜ਼ਦੀਕੀ ਸੀਟ 'ਤੇ ਬੈਠੀਆਂ ਔਰਤਾਂ ਨੂੰ ਵੀ ਗਾਲ੍ਹਾਂ ਕੱਢ ਰਿਹਾ ਸੀ। ਜਦੋਂ ਉਸਨੇ ਅਤੇ ਉਸਦੇ ਦੋਸਤ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੁੱਝ ਹੀ ਦੇਰ ਵਿੱਚ ਕੋਚ ਦੇ ਯਾਤਰੀ ਉਸ ਨਾਲ ਪਰੇਸ਼ਾਨ ਹੋ ਗਏ।

ਇਹ ਵੀ ਪੜ੍ਹੋ: Twins Triplets School: ਪੰਜਾਬ 'ਚ ਜੁੜਵਾਂ ਬੱਚਿਆਂ ਦਾ ਸਕੂਲ, 84 ਜੁੜਵਾਂ ਤੇ ਛੇ ਟ੍ਰਿਪਲੇਟਸ

ਪਰੇਸ਼ਾਨ ਹੋ ਕੇ ਸਾਰੇ ਯਾਤਰੀਆਂ ਨੇ ਟੀਟੀਈ ਤੋਂ ਮਦਦ ਮੰਗੀ। ਟੀਟੀਈ ਨੇ ਵੀ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਜਵਾਨ ਵਾਰ-ਵਾਰ ਧਮਕੀਆਂ ਦੇ ਰਿਹਾ ਸੀ। ਇਸ ਤੋਂ ਬਾਅਦ ਰੇਲਵੇ ਪੁਲਸ ਫੋਰਸ ਦੀ ਮਦਦ ਲਈ ਗਈ, ਜਿਸ ਨੇ ਉਸ ਨੂੰ ਸਮਝਾਇਆ ਕਿ ਜੇਕਰ ਉਹ ਇਸੇ ਤਰ੍ਹਾਂ ਦੁਰਵਿਵਹਾਰ ਕਰਦਾ ਰਿਹਾ ਤਾਂ ਉਹ ਉਸ ਨੂੰ ਟਰੇਨ ਤੋਂ ਉਤਾਰ ਦੇਣਗੇ।

(ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ )

-PTC News

  • Share