Tue, Apr 30, 2024
Whatsapp

ਸੁਣੋ Mastaney Movie ਦੇਖ ਕੇ ਕੀ ਬੋਲੇ Nihang Singh | Mastaney Movie Review |

Written by  Jasmeet Singh -- August 26th 2023 06:36 PM

ਪੰਜਾਬੀ ਸਿਨੇਮਾ ਜਗਤ 'ਚ ਨਵੀਂ ਪਹਿਚਾਣ ਬਣਾਉਣ ਵਾਲੀ ਫਿਲਮ "ਮਸਤਾਨੇ" ਸਫਲਤਾ ਦੇ ਰਾਹ 'ਤੇ ਹੈ | ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦੱਸ ਰਿਹਾ ਏ ਕਿ "ਮਸਤਾਨੇ" ਫਿਲਮ 'ਚ ਅਦਾਕਾਰੀ, ਨਿਰਦੇਸ਼ਕ ਤੇ ਨਿਰਮਾਤਾ ਬੜੀ ਰੀਝ ਨਾਲ ਕੀਤੀ ਗਈ ਏ| ਮਸਤਾਨੇ 'ਚ ਸਿੱਖਾਂ ਵੱਲੋਂ ਨਾਦਰ ਸ਼ਾਹ ਨੂੰ ਦਿੱਤੀ ਟੱਕਰ ਬਾਰੇ ਦਿਖਾਇਆ ਗਿਆ ਹੈ | ਬਾਖੂਬੀ ਦਰਸਾਇਆ ਗਿਆ ਹੈ ਕਿ ਸਿੱਖਾਂ ਨੇ ਕਿਵੇਂ ਤੇ ਕਿਸ ਨੀਤੀ ਤਹਿਤ ਨਾਦਰ ਸ਼ਾਹ ਤੇ ਅਬਦਾਲੀ ਵਰਗੇ ਰਾਜਿਆਂ ਦੀਆਂ ਫ਼ੌਜਾਂ ਦੇ ਮੂੰਹ ਮੋੜੇ | ਮਸਤਾਨੇ ਫਿਲਮ ਸਿੱਖ ਇਤਿਹਾਸ ਦੇ ਅਨਗੋਲੇ ਤੇ ਸੁਨਿਹਰੀ ਇਤਿਹਾਸ ਨੂੰ ਫ਼ਿਲਮੀ ਪਰਦੇ ਤੇ ਦਿਖਾਉਣ ਲਈ ਵੇਹਲੀ ਜਨਤਾ ਟੀਮ ਤੇ ਤਰਸੇਮ ਜੱਸੜ ਵਲੋਂ ਤਿਆਰ ਕੀਤੀ ਗਈ ਹੈ | ਤੇ ਪੰਜਾਬੀ ਦੇ ਨਾਲ ਨਾਲ ਹਿੰਦੀ, ਤਾਮਿਲ, ਤੇਲੁਗੂ ਅਤੇ ਮਰਾਠੀ ਭਾਸ਼ਾ ਵਿੱਚ ਵੀ ਰਲੀਜ਼ ਕੀਤੀ ਗਈ ਹੈ।

Also Watch