ਮਨੂ ਭਾਕਰ ਦੇ ਘਰ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ। ਘਰ ਵਿੱਚ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ ਤੇ ਲੱਡੂ ਵੀ ਵੰਡੇ ਜਾ ਰਹੇ ਹਨ। ਇਸ ਸਮੇਂ ਮਨੂ ਭਾਕਰ ਦਾ ਪਰਿਵਾਰ ਫਰੀਦਾਬਾਦ ਦੇ ਸੂਰਜਕੁੰਡ ਇਲਾਕੇ ਦੀ ਇਬੀਜ਼ਾ ਟਾਊਨ ਸੋਸਾਇਟੀ 'ਚ ਰਹਿ ਰਿਹਾ ਹੈ, ਜਿੱਥੇ ਇਸ ਮੌਕੇ 'ਤੇ ਮਨੂ ਭਾਕਰ ਦੇ ਪਿਤਾ ਨੇ ਦਿਲੀ ਖੁਸ਼ੀ ਜ਼ਾਹਰ ਕਰਦਿਆਂ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੀਆਂ ਦੁਆਵਾਂ ਅਤੇ ਸਹਿਯੋਗ ਸਦਕਾ ਹੀ ਉਹਨਾਂ ਦੀ ਧੀ ਸਫ਼ਲ ਹੋ ਸਕੀ ਹੈ।