ਕਸਬਾ ਹਰੀਕੇ ਤੋਂ ਥੋੜੀ ਹੀ ਦੂਰ ਪੈਂਦੇ ਪਿੰਡ ਕੁੱਤੇ ਵਾਲਾ ਬੰਨ੍ਹ ਜਿੱਥੇ ਕਿ ਕੱਲ 12:00 ਤੋ 1:00 ਵਜੇ ਦੇ ਕਰੀਬ 100 ਤੋਂ 150 ਫੁੱਟ ਦਾ ਪਾੜ ਪੈ ਗਿਆ ਸੀ, ਅੱਜ ਫਿਰ ਉਸੇ ਬੰਨ੍ਹ ਤੋਂ ਕੁਝ ਹੀ ਦੂਰੀ ਤੇ 30 ਤੋਂ 35 ਫੁੱਟ ਦਾ ਇੱਕ ਹੋਰ ਨਵਾਂ ਪਾੜ ਪੈ ਗਿਆ, ਜਿਸ ਕਾਰਨ ਲੋਕਾਂ ਵਿੱਚ ਹੋਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੂਜੇ ਪਾਸੇ ਇਸ ਬੰਨ੍ਹ ਨੂੰ ਪੂਰਨ ਲਈ ਕਾਰ ਸੇਵਾ ਵਾਲੇ ਸੁੱਖਾ ਸਿੰਘ ਜੀ ਵੱਲੋਂ ਲੋਕਾਂ ਦੇ ਜ਼ਰੀਏ ਤੋੜਿਆ ਵਿੱਚ ਮਿੱਟੀ ਭਰਨੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਬੰਨ੍ਹ ਨੂੰ ਪੂਰਨ ਲਈ ਸੇਵਾ ਵੀ ਅਰੰਭ ਦਿੱਤੀ ਗਈ ਹੈ।