ਵਿਧਾਨ ਸਭਾ ਚੋਣਾਂ 2022 : ਹੌਟ ਸੀਟਾਂ ਉਤੇ ਨੇਤਾਵਾਂ ਤੇ ਪੰਜਾਬ ਵਾਸੀਆਂ ਦੀ ਨਜ਼ਰ
ਭੁਲੱਥ ਦੀ ਸੀਟ ਵੀ ਹੌਟ ਸੀਟ ਬਣੀ ਹੋਈ ਹੈ ਜਿਥੇ ਕਾਂਗਰਸੀ ਆਗੂ ਅਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਸੁਖਪਾਲ ਸਿੰਘ ਖਹਿਰਾ ਦਾ ਮੁਕਾਬਲਾ ਤਿੰਨ ਵਾਰ ਅਕਾਲੀ ਦਲ ਦੀ ਵਿਧਾਇਕਾ ਬੀਬੀ ਜਗੀਰ ਕੌਰ, ਪੀਐਲਸੀ ਦੇ ਅਮਨਦੀਪ ਸਿੰਘ ਅਤੇ ‘ਆਪ’ਦੇ ਰਣਜੀਤ ਸਿੰਘ ਰਾਣਾ ਨਾਲ ਹੋਵੇਗਾ। 2017 'ਚ ਆਮ ਆਦਮੀ ਪਾਰਟੀ ਨੇ ਇਸ ਹਲਕੇ ਤੋਂ 8202 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
ਅੰਮ੍ਰਿਤਸਰ (ਪੂਰਬੀ) ਦੀ ਸੀਟ ਵੀ ਹੌਟ ਬਣੀ ਹੋਈ ਜਿਥੇ ਦੋ ਦਿੱਗਜ ਆਪਣੀ ਇਥੋਂ ਕਿਸਮਤ ਅਜਮਾ ਰਹੇ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਇਥੇ ਸਖ਼ਤ ਟੱਕਰ ਹੈ। ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਜੀਵਨ ਜੋਤ ਕੌਰ ਨੂੰ ਮੈਦਾਨ 'ਚ ਉਤਾਰਿਆ ਹੈ ਜਦਕਿ ਭਾਜਪਾ ਨੇ ਜਗਮੋਹਨ ਸਿੰਘ ਰਾਜੂ ਨੂੰ ਟਿਕਟ ਦਿੱਤੀ ਹੈ।
ਭਦੌੜ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਉਤੇ ਵੀ ਕੜੀ ਟੱਕਰ ਹੈ। ਜਿਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮ ਆਦਮੀ ਪਾਰਟੀ ਦੇ ਗੜ੍ਹ ਭਦੌੜ ਦੇ ਨਾਲ-ਨਾਲ ਚਮਕੌਰ ਸਾਹਿਬ ਤੋਂ ਵੀ ਚੋਣ ਲੜ ਰਹੇ ਹਨ। ਭਾਜਪਾ ਨੇ ਦਰਸ਼ਨ ਸਿੰਘ ਸ਼ਿਵਜੋਤ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ‘ਆਪ’ਨੇ ਡਾ. ਚਰਨਜੀਤ ਸਿੰਘ ਨੂੰ ਟਿਕਟ ਦਿੱਤੀ ਹੈ। ਚਮਕੌਰ ਸਾਹਿਬ ਤੋਂ ਬਸਪਾ ਦੇ ਹਰਮੋਹਨ ਸਿੰਘ ਚੋਣ
ਲੜਨਗੇ। ਭਦੌੜ ਤੋਂ ਪੰਜਾਬ ਲੋਕ ਕਾਂਗਰਸ ਵੱਲੋਂ ਧਰਮ ਸਿੰਘ ਫੌਜੀ, ਆਮ ਆਦਮੀ ਪਾਰਟੀ ਨੇ ਲਾਭ ਸਿੰਘ ਉਗੋਕੇ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਸਤਨਾਮ ਸਿੰਘ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨਗੇ। ਆਮ ਆਦਮੀ ਪਾਰਟੀ ਨੇ 2017 ਵਿੱਚ ਭਦੌੜ ਸੀਟ ਤੋਂ ਪਿਰਮਲ ਸਿੰਘ ਧੌਲਾ ਨੇ ਅਕਾਲੀ ਦਲ ਦੇ ਸੰਤ ਬਲਵੀਰ ਸਿੰਘ ਘੁੰਨਸ ਨੂੰ 20784 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਪੰਜਾਬ 'ਆਪ' ਦੇ ਪ੍ਰਧਾਨ ਅਤੇ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਧੂਰੀ ਸੀਟ ਤੋਂ ਚੋਣ ਲੜ ਰਹੇ ਹਨ। ਭਗਵੰਤ ਮਾਨ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਦਲਵੀਰ ਸਿੰਘ ਗੋਲਡੀ ਨਾਲ ਹੋਵੇਗਾ। ਇਸ ਸੀਟ ਤੋਂ ਭਾਜਪਾ ਨੇ ਰਣਦੀਪ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ ਜਦਕਿ ਅਕਾਲੀ ਦਲ ਦੇ ਪ੍ਰਕਾਸ਼ ਚੰਦਰ ਗਰਗ ਚੋਣ ਲੜਨਗੇ। ਇਸ ਸੀਟ ਉਤੇ ਵੀ ਲੋਕਾਂ
ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ ਕਿਉਂਕਿ ਭਗਵੰਤ ਸਿੰਘ ਮਾਨ ਅਤੇ ਦਲਵੀਰ ਗੋਲਡੀ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ।
ਇਹ ਵੀ ਪੜ੍ਹੋ : Punjab Elections 2022 Live Updates: ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਹੋਵੇਗਾ ਮਤਦਾਨ, 2.14 ਕਰੋੜ ਵੋਟਰ ਕਰਨਗੇ ਫ਼ੈਸਲਾ