Mon, Aug 11, 2025
Whatsapp

Vikrant Massey-Sheetal Thakur Married: ਬਾਲਿਕਾ ਵਧੂ ਫੇਮ ਐਕਟਰ ਵਿਕਰਾਂਤ ਮੈਸੀ ਦਾ ਹੋਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

Reported by:  PTC News Desk  Edited by:  Manu Gill -- February 19th 2022 11:27 AM -- Updated: February 19th 2022 11:34 AM
Vikrant Massey-Sheetal Thakur Married: ਬਾਲਿਕਾ ਵਧੂ ਫੇਮ ਐਕਟਰ ਵਿਕਰਾਂਤ ਮੈਸੀ ਦਾ ਹੋਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

Vikrant Massey-Sheetal Thakur Married: ਬਾਲਿਕਾ ਵਧੂ ਫੇਮ ਐਕਟਰ ਵਿਕਰਾਂਤ ਮੈਸੀ ਦਾ ਹੋਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

Vikrant Massey  Married : ਆਪਣੀ ਅਦਾਕਾਰੀ ਅਤੇ ਆਪਣੇ ਪਿਆਰੇ ਚੇਹਰੇ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਦਾਕਾਰ ਵਿਕਰਾਂਤ ਮੈਸੀ (Vikrant Massey) ਦੇ ਪ੍ਰਸ਼ੰਸਕਾਂ ਲਈ ਇਕ  ਖੁਸ਼ਖਬਰੀ ਹੈ। ਕੱਲ੍ਹ ਅਦਾਕਾਰ ਵਿਕਰਾਂਤ ਮੈਸੀ (Vikrant Massey) ਦਾ ਵਿਆਹ ਹੋ ਗਿਆ ਹੈ। ਵਿਕਰਾਂਤ ਮੈਸੀ (Vikrant Massey)ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਸ਼ੀਤਲ ਠਾਕੁਰ(Sheetal Thakur) ਨਾਲ ਹਿਮਾਚਲ ਪ੍ਰਦੇਸ਼ ਵਿੱਚ ਰਵਾਇਤੀ ਰੀਤੀ-ਰਿਵਾਜਾਂ ਨਾਲ ਵਿਆਹ ਕਰ ਲਿਆ ਹੈ । ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਮਿਰਜ਼ਾਪੁਰ-ਦੇ-'ਬਬਲੂ'-ਦਾ-ਹੋਇਆ-ਵਿਆਹ-
18 ਫਰਵਰੀ ਨੂੰ ਵਿਕਰਾਂਤ ਨੇ ਸ਼ੀਤਲ ਨਾਲ ਵਿਆਹ ਦੇ ਬੰਧਨ 'ਚ ਬੰਧ ਗਏ ਹਨ | ਵਿਆਹ 'ਚ ਕਰੀਬੀ ਪਰਿਵਾਰਕ ਮੈਂਬਰ ਅਤੇ ਦੋਸਤ ਸ਼ਾਮਲ ਹੋਏ। ਲਾੜਾ-ਲਾੜੀ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ। ਮੰਨਣਾ ਪਵੇਗਾ ਕਿ ਵਿਆਹ ਦੀਆਂ ਇਨ੍ਹਾਂ ਤਸਵੀਰਾਂ 'ਚ ਵਿਕਰਾਂਤ ਅਤੇ ਸ਼ੀਤਲ ਇਕ-ਦੂਜੇ ਲਈ ਬਣੇ(Made for Each ਨਜ਼ਰ ਆ ਰਹੇ ਹਨ। ਵਿਕਰਾਂਤ ਜਿੱਥੇ ਚਿੱਟੇ ਰੰਗ ਦੀ ਸ਼ੇਰਵਾਨੀ, ਗੁਲਾਬੀ ਸਫਾ 'ਚ ਖੂਬਸੂਰਤ ਲੱਗ ਰਹੇ ਸਨ। ਦੂਜੇ ਪਾਸੇ ਸ਼ੀਤਲ ਰੈੱਡ ਬ੍ਰਾਈਡ ਲਹਿੰਗਾ 'ਚ ਕਾਫੀ ਸ਼ਾਨਦਾਰ ਲੱਗ ਰਹੀ ਸੀ।
ਸੁਮੋਨਾ ਚੱਕਰਵਰਤੀ(Sumona Chakravarti) ਵੀ ਜੋੜੇ ਦੇ ਵਿਆਹ ਵਿੱਚ ਨਜ਼ਰ ਆਈ। ਉਹ ਨਵੇਂ ਵਿਆਹੇ ਜੋੜੇ ਦੀ ਬਹੁਤ ਚੰਗੀ ਦੋਸਤ ਹੈ। ਮਹਿਮਾਨ ਨਾਲ ਸੁਮੋਨਾ(Sumona)  ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਵਿਕਰਾਂਤ ਅਤੇ ਸ਼ੀਤਲ ਦੇ ਵਿਆਹ ਦੀਆਂ ਰਸਮਾਂ ਨੂੰ ਨਿਭਾਉਂਦੇ ਹੋਏ ਮੰਡਪ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ ਜੋੜੇ ਦੀ ਹਲਦੀ ਦੀ ਵੀਡੀਓ ਵਾਇਰਲ ਹੋਈ ਸੀ। ਜਿੱਥੇ ਵਿਕਰਾਂਤ ਅਤੇ ਸ਼ੀਤਲ ਫੰਕਸ਼ਨ ਦਾ ਖੂਬ ਆਨੰਦ ਲੈਂਦੇ ਨਜ਼ਰ ਆਏ। ਵਿਕਰਾਂਤ ਅਤੇ ਸ਼ੀਤਲ ਦੇਸੀ ਗਰਲ ਗੀਤ 'ਤੇ ਡਾਂਸ ਕਰਦੇ ਨਜ਼ਰ ਆਏ।
ਵਿਕਰਾਂਤ ਅਤੇ ਸ਼ੀਤਲ ਦਾ ਦਸੰਬਰ 2019 ਵਿੱਚ ਇੱਕ ਨਿੱਜੀ ਰੋਕਾ ਸਮਾਰੋਹ ਹੋਇਆ ਸੀ। ਜਿੱਥੇ ਦੋਵਾਂ ਦੀ ਮੰਗਣੀ ਵੀ ਹੋਈ ਸੀ। ਇਹ ਜੋੜਾ ਲੰਬੇ ਸਮੇਂ ਤੋਂ ਇਕੱਠੇ ਰਹਿ ਰਹੇ ਹਨ। ਵਿਕਰਾਂਤ ਇੱਕ ਮਸ਼ਹੂਰ ਅਭਿਨੇਤਾ ਹੈ ਜਿਸਨੇ ਟੀਵੀ ਸ਼ੋਅ, ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਇਸ ਦੇ ਨਾਲ ਹੀ ਸ਼ੀਤਲ ਵੈੱਬ ਦੀ ਦੁਨੀਆ 'ਚ ਕਾਫੀ ਮਸ਼ਹੂਰ ਹੈ। ਉਸਨੇ ਕਈ ਡਿਜੀਟਲ ਸ਼ੋਅ ਕੀਤੇ ਹਨ।ਸ਼ੀਤਲ ਅਤੇ ਵਿਕਰਾਂਤ ਨੂੰ ਉਨ੍ਹਾਂ ਦੇ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ।
-PTC News

Top News view more...

Latest News view more...

PTC NETWORK
PTC NETWORK