Sun, Sep 13, 2026
Whatsapp

ਮਾਂ ਨੇ ਧੀ ਲਈ ਲਿਖੀ ਖੂਬਸੂਰਤ ਚਿੱਠੀ

Reported by:  PTC News Desk  Edited by:  Joshi -- October 02nd 2017 10:07 PM -- Updated: October 03rd 2017 02:00 PM
ਮਾਂ ਨੇ ਧੀ ਲਈ ਲਿਖੀ ਖੂਬਸੂਰਤ ਚਿੱਠੀ

ਮਾਂ ਨੇ ਧੀ ਲਈ ਲਿਖੀ ਖੂਬਸੂਰਤ ਚਿੱਠੀ

Viral letter mom to daughter ਮਾਂ ਅਤੇ ਧੀ ਦਾ ਰਿਸ਼ਤਾ ਬਹੁਤ ਅਨੋਖਾ ਹੁੰਦਾ ਹੈ। ਮਾਂ ਕਦੀ ਦੋਸਤ ਅਤੇ ਕਦੇ ਗੁਰੂ ਬਣ ਕੇ ਜੀਵਨ ਦੀਆਂ ਤਮਾਮ ਉਤਾਰ ਚੜ੍ਹਾਅ ਵਾਲੀਆਂ ਸਥਿਤੀਆਂ 'ਚ ਬੱਚੇ ਦਾ ਸਾਥ ਦਿੰਦੀ ਹੈ। ਇਸੇ ਤਰ੍ਹਾਂ ਹੀ ਇੱਕ ਮਾਂ ਨੇ ਆਪਣੀ ਧੀ ਨੂੰ ਇੱਕ ਚਿੱਠੀ ਲਿਖੀ ਹੈ ਜੋ ਹਰ ਕਿਤੇ ਵਾਇਰਲ ਹੋ ਰਹੀ ਹੈ। Viral letter mom to daughter: ਮਾਂ ਨੇ ਧੀ ਲਈ ਲਿਖੀ ਖੂਬਸੂਰਤ ਚਿੱਠੀਚਿੱਠੀ ਲਿਖਣ ਵਾਲੀ ਮਹਿਲਾ ਦਾ ਨਾਮ ਟੋਨੀ ਹੈਮਰ ਨਾਮ ਹੈ ਅਤੇ ਉਸਨੇ ਫੇਸਬੁੱਕ ਉੱਤੇ ਆਪਣੀ ਧੀ ਦੇ ਨਾਮ ਇੱਕ ਪੈਗਾਮ ਲਿਖਿਆ ਹੈ। ਇਸ ਪੋਸਟ ਵਿਚ ਉਸਨੇ ਲਿਖਿਆ ਹੈ, ਬੇਟਾ, ਜੇਕਰ ਕੋਈ ਤੁਹਾਡੇ ਨਾਲ ਟਕਰਾ ਜਾਵੇ ਤਾਂ ਜ਼ਰੂਰੀ ਨਹੀਂ ਹੈ ਕਿ ਤੂੰ ਮੁਆਫੀ ਮੰਗੇਂ। ਕਿਸੇ ਸਥਿਤੀ ਵਿੱਚ ਜੇਕਰ ਤੂੰ ਬਾਹਰ ਨਹੀਂ ਜਾਣਾ ਚਾਹੁੰਦੀ ਤਾਂ ਇਸ ਲਈ ਕਿਸੇ ਨੂੰ ਕੋਈ ਕਾਰਨ ਦੱਸਣ ਦੀ ਜ਼ਰੂਰਤ ਨਹੀਂ ਹੈ, ਇਸਦੀ ਜਗ੍ਹਾਂ ਇਕ ਸਾਦੇ ਢੰਗ ਨਾਲ ਕਿਹੇ ਹੋਏ 'ਨੋ ਥੈਂਕਸ' ਕਹਿਣ ਨਾਲ ਵੀ ਕੰਮ ਚਲ ਸਕਦਾ ਹੈ। Viral letter mom to daughter: ਮਾਂ ਨੇ ਧੀ ਲਈ ਲਿਖੀ ਖੂਬਸੂਰਤ ਚਿੱਠੀਦੂਸਰੇ ਪਾਸੇ, ਖਾਣ-ਪੀਣ ਨੂੰ ਲੈ ਕੇ ਗੱਲ ਕਰਦਿਆਂ ਹੈਮਰ ਨੇ ਕਿਹਾ ਹੈ ਕਿ, ਖਾਣ ਪੀਣ ਬਾਰੇ ਵੀ ਤੈਨੂੰ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ, ਤੂੰ ਆਪਣੀ ਮਰਜ਼ੀ ਨਾਲ ਜੋ ਚਾਹੋ ਉਹ ਖਾ ਸਕਦੀ ਹੈ, ਬਸ ਉਹ ਸਿਹਤਮੰਦ ਹੋਵੇ।' ਪਹਿਰਾਵੇ ਬਾਰੇ ਗੱਲ ਕਰਦਿਆਂ ਉਸਨੇ ਕਿਹਾ ਹੈ ਕਿ ਤੂੰ ਕਿਸੇ ਨੂੰ ਖੁਸ਼ ਰੱਖਣ ਲਈ ਕੱਪੜਿਆਂ ਦੀ ਚੋਣ ਨਾਂ ਕਰੀ ਉਹ ਪਾਵੀਂ ਜੋ ਤੇਰਾ ਦਿਲ ਕਰਦਾ ਹੈ। Viral letter mom to daughter: ਮਾਂ ਨੇ ਧੀ ਲਈ ਲਿਖੀ ਖੂਬਸੂਰਤ ਚਿੱਠੀਆਪਣੀ ਧੀ ਨੂੰ ਖੁੱਦ ਆਪਣੇ ਨਾਲ ਪਿਆਰ ਕਰਨਾ ਸਿਖਾਉਣ ਵਾਲੀ ਹੈਮਰ ਨੇ ਆਪਣੀ ਬੇਟੀ ਨੂੰ ਨਸੀਹਤ ਦਿੱਤੀ ਹੈ ਕਿ ਜੇਕਰ ਤੁਹਾਡੇ ਨਾਲ ਬਾਹਰ ਜਾਣ ਲਈ ਕੋਈ ਨਹੀਂ ਹੈ ਤਾਂ ਕੋਈ ਗੱਲ ਨਹੀਂ, ਤੁਸੀਂ ਆਪਣੇ ਆਪ ਨਾਲ ਬਾਹਰ ਜਾਓ ਅਤੇ ਅਨੁਭਵਾਂ ਨੂੰ ਵੱਖਰੇ ਢੰਗ ਨਾਲ ਮਹਿਸੂਸ ਕਰੋ। ਉਸਨੇ ਕਿਹਾ ਕਿ ਆਪਣੇ ਵਿਚਾਰਾਂ ਨੂੰ ਕਿਸੇ ਤੋਂ ਲੁਕਾਉਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਖੁੱਲ ਕੇ ਬੋਲੋ ਤਾਂ ਕਿ ਤੁਹਾਨੂੰ ਸੁਣਿਆ ਜਾ ਸਕੇ। ਸਭ ਤੋਂ ਵਧੀਆ ਗੱਲ ਜੋ ਹੈਮਰ ਨੇ ਆਖਿਰ ਵਿੱਚ ਲਿਖੀ ਹੈ ਕਿ ਤੂੰ ਜੋ ਹੈਂ, ਉਸ ਲਈ ਕਦੀ ਮਾਫੀ ਨਾ ਮੰਗੀ। ਹਮੇਸ਼ਾ ਬਹਾਦੁਰ ਅਤੇ ਖੂਬਸੂਰਤ ਬਣ ਕੇ ਰਹੀ। ਦੱਸਣਯੋਗ ਹੈ ਕਿ ਹੈਮਰ ਵੱਲੋਂ ਲਿਖੀ ਇਸ ਪੋਸਟ ਨੂੰ ਹੁਣ ਤੱਕ ਕਈ ਲੋਕ ਸ਼ੇਅਰ ਕਰ ਚੁੱਕੇ ਹਨ ਅਤੇ ਲੋਕਾਂ ਨੇ ਉਸਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਹੈ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK