Tue, Dec 23, 2025
Whatsapp

ਵਾਰਿਸ ਭਰਾਵਾਂ ਨੇ ਕਿਸਾਨਾਂ ’ਚ ਭਰਿਆ ਜੋਸ਼, ਕਿਹਾ 'ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ'

Reported by:  PTC News Desk  Edited by:  Jagroop Kaur -- December 27th 2020 01:32 PM
ਵਾਰਿਸ ਭਰਾਵਾਂ ਨੇ ਕਿਸਾਨਾਂ ’ਚ ਭਰਿਆ ਜੋਸ਼, ਕਿਹਾ 'ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ'

ਵਾਰਿਸ ਭਰਾਵਾਂ ਨੇ ਕਿਸਾਨਾਂ ’ਚ ਭਰਿਆ ਜੋਸ਼, ਕਿਹਾ 'ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ'

ਕੈਨੇਡਾ : ਪੰਜਾਬੀ ਗਾਇਕ ਮਨਮੋਹਨ ਵਾਰਿਸ ਤੇ ਕਮਲ ਹੀਰ ਬੀਤੇ ਕਾਫੀ ਸਮੇਂ ਤੋਂ ਕਿਸਾਨੀ ਸੰਘਰਸ਼ ਵਸੀਹ ਵੱਧ ਚੜ੍ਹ ਕੇ ਯੋਗਦਾਨ ਦੇ ਰਹੇ ਹਨ , ਜਿਥੇ ਉਹਨਾਂ ਵਲੂੰ ਪਹਿਲਾਂ ਗੀਤ ਗਿਆ ਗਿਆ ਸੀ , ਉਥੇ ਹੀ ਹੁਣ ਕੈਨੇਡਾ ’ਚ ਵੀ ਕਿਸਾਨਾਂ ਦੇ ਹੱਕਾਂ ਲਈ ਡਟੇ ਹੋਏ ਹਨ। ਹਾਲ ਹੀ ’ਚ ਕੈਨੇਡਾ ਦੇ ਵੈਨਕੂਵਰ ਸ਼ਹਿਰ ’ਚ ਕਿਸਾਨ ਰੈਲੀ ਕੱਢੀ ਗਈ, ਜਿਸ ’ਚ ਵਾਰਿਸ ਭਰਾਵਾਂ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਵੀ ਦਿੱਤਾ ਅਤੇ ਇਸ ਨਾਲ ਕਿਸਾਨਾਂ ’ਚ ਜੋਸ਼ ਵੀ ਭਰਿਆ। ਰੈਲੀ ਨੂੰ ਸੰਬੋਧਨ ਕਰਦਿਆਂ ਕਮਲ ਹੀਰ ਨੇ ਕਿਹਾ |

"ਇਹ ਅੰਦੋਲਨ ਹੁਣ ਇਕ ਵਿਅਕਤੀ ਜਾਂ ਇਕ ਦੇਸ਼ ਦਾ ਨਹੀਂ ਰਹਿ ਗਿਆ, ਸਗੋਂ ਸਾਰੀ ਦੁਨੀਆ ਦਾ ਬਣ ਚੁੱਕਾ ਹੈ। ਅੱਜ ਦੇ ਸਮੇਂ ’ਚ ਇਹ ਸਿਰਫ ਕਿਸਾਨ ਅੰਦੋਲਨ ਨਹੀਂ ਹੈ, ਸਗੋਂ ਕ੍ਰਾਂਤੀ ਬਣ ਚੁੱਕਾ ਹੈ ਤੇ ਕ੍ਰਾਂਤੀ ਨੂੰ ਕੋਈ ਰੋਕ ਨਹੀਂ ਸਕਦਾ"
ਉਥੇ ਹੀ ਇਸ ਦੌਰਾਨ ਸਿੱਖ ਪੰਥ ਨੂੰ ਯਾਦ ਕਰਦਿਆਂ ਵਾਰਿਸ ਭਰਾਵਾਂ ਨੇ ਸ਼ਹੀਦੀ ਦਿਹਾੜਿਆਂ ਦੀ ਗੱਲ ਕਰਦਿਆਂ ਕਿਹਾ, ‘ਇਹ ਅੰਦੋਲਨ ਉਨ੍ਹਾਂ ਦਿਨਾਂ ’ਚ ਚੱਲ ਰਿਹਾ ਹੈ, ਜਿਨ੍ਹਾਂ ਦਿਨਾਂ ’ਚੋਂ ਪਹਿਲਾਂ ਵੀ ਸਾਡੀ ਕੌਮ ਲੰਘੀ ਸੀ। ਕਾਰਨ ਵੀ ਇਕੋ ਹੈ ਇਨਸਾਫ ਤੇ ਬੇਇਨਸਾਫੀ ਦੀ ਲੜਾਈ। ਤੁਸੀਂ ਫੁੱਲ ਨੂੰ ਕੱਟ ਸਕਦੇ ਹੋ ਪਰ ਉਸ ਦੀ ਮਹਿਕ ਨੂੰ ਨਹੀਂ ਕੱਟ ਸਕਦੇ।’ ਨੌਜਵਾਨੀ ਨੂੰ ਸੰਬੋਧਨ ਕਰਦਿਆਂ ਕਮਲ ਹੀਰ ਨੇ ਅੱਗੇ ਕਿਹਾ, ‘ਘਰਾਂ ’ਚ ਰਹਿ ਕੇ ਸਿਰਫ ਸਮਰਥਨ ਕਰਨ ਨਾਲ ਕੁਝ ਨਹੀਂ ਹੋਣਾ। ਜ਼ਮੀਨੀ ਪੱਧਰ ’ਤੇ ਆ ਕੇ ਤੇ ਸੋਸ਼ਲ ਮੀਡੀਆ ’ਤੇ ਹੈਸ਼ਟੈਗ ਨਾਲ ਲੋਕਾਂ ਤਕ ਆਵਾਜ਼ ਪਹੁੰਚਾ ਕੇ ਇਸ ਅੰਦੋਲਨ ਦਾ ਸਮਰਥਨ ਕੀਤਾ ਜਾ ਸਕਦਾ ਹੈ। ਸਾਡੇ ’ਚ ਏਕਾ ਤੇ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ।’ Read More | ਕਿਸਾਨ ਜਥੇਬੰਦੀਆਂ ਦੇ ਵੱਡੇ ਐਲਾਨ, ਬਾਰਡਰ ‘ਤੇ ਹੀ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ Amid farmers' call for 'Thali Challenge', PM Modi addresses Mann Ki Baatਜ਼ਿਕਰਯੋਗ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿਸ ਵੇਲੇ ਮਨ ਕੀ ਬਾਤ ਪ੍ਰੋਗਰਾਮ ਤਹਿਤ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਉਸ ਵੇਲੇ , ਸਮੂਹ ਪੰਜਾਬ ਵਾਸੀਆਂ ਨੇ ਕਸੀਆਂ ਦੇ ਹੱਕ 'ਚ ਨਿਤਰਦੇ ਹੋਏ ਭਾਂਡੇ ਅਤੇ ਪੀਪੇ ਵਜਾ ਕੇ ਮੋਦੀ ਦੀ ਮਨ ਕੀ ਬਾਤ ਨੂੰ ਅਨਸੁਣਾ ਕਰ ਕੇ ਵਿਰੋਧ ਕੀਤਾ , ਉਹਨਾਂ ਕਿਹਾ ਕਿ ਜਿਥੇ ਮੋਦੀ ਵੱਲੋਂ ਕਿਸਾਨਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਉਡਾਨ ਹੀ ਹੁਣ ਕੋਈ ਮੋਦੀ ਕੇ ਮਨ ਕੀ ਬਾਤ ਵੀ ਨਹੀਂ ਸੁਣੇਗਾ।

Top News view more...

Latest News view more...

PTC NETWORK
PTC NETWORK