ਪੰਜਾਬ ਵਾਸੀਆਂ ਲਈ ਰਾਹਤ, ਅੱਜ ਰਾਤ ਨਹੀਂ ਲੱਗੇਗਾ ਕਰਫਿਊ

Christmas: Captain Amarinder Singh announces relaxation in night curfew

ਕੋਰੋਨਾ ਮਹਾਮਾਰੀ ਦੇ ਮੁੜ ਐਕਟਿਵ ਹੋਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਰਾਤ ਦਾ ਕਰਫਿਊ ਲਗਾਇਆ ਗਿਆ ਹੈ ਜੋ ਕਿ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਜਾਰੀ ਰਹਿੰਦਾ ਹੈ। ਕ੍ਰਿਸਮਸ ਦੇ ਤਿਉਹਾਰ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਭਰ ’ਚ 24 ਦਸੰਬਰ ਦੀ ਰਾਤ ਨੂੰ ਕਰਫਿਊ ’ਚ ਛੂਟ ਦਾ ਫੈਸਲਾ ਲਿਆ ਹੈ।

Punjab extends lockdown till May 31, but curfew restrictions to go | Cities News,The Indian Express

ਸੂਬਾ ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਕ 24 ਦਸੰਬਰ ਰਾਤ ਨੂੰ 10 ਤੋਂ 5 ਵਜੇ ਵਿਚਾਲੇ ਲੱਗਣ ਵਾਲਾ ਕਰਫਿਊ ਲਾਗੂ ਨਹੀਂ ਹੋਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਫਤਿਹਗੜ੍ਹ ਸਾਹਿਬ ’ਚ ਸ਼ਹੀਦ ਜੋੜ ਮੇਲੇ ਦੇ ਸੰਬੰਧ ‘ਚ ਵੀ ਨਾਈਟ ਕਰਫਿਊ ’ਚ ਢਿੱਲ ਦੇ ਹੁਕਮ ਦਿੱਤੇ ਹਨ। ਫਤਿਹਗੜ੍ਹ ਸਾਹਿਬ ’ਚ 25,26,27 ਦਸੰਬਰ ਦੀ ਰਾਤ ਨੂੰ ਕਰਫਿਊ ਨਹੀਂ ਰਹੇਗਾ। ਇਸ ਦੇ ਨਾਲ ਹੀ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ।

ਕਿਸਾਨੀ ਅੰਦੋਲਨ ਪੰਜਾਬ ਦੇ ਭਵਿੱਖ ਦੀ ਲੜਾਈ ਹੈ : ਕੈਪਟਨ ਅਮਰਿੰਦਰ ਸਿੰਘ

gold x mass - Christmas Wallpaper (33140382) - Fanpop

ਕ੍ਰਿਸਮਸ ਦੇ ਤਿਉਹਾਰ ’ਤੇ ਚਰਚਾ ਤੇ ਸ਼ਹੀਦ ਜੋੜ ਮੇਲੇ ਦੌਰਾਨ ਗੁਰਦੁਆਰਾ ਸਾਹਿਬ ’ਚ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸੇ ਤਹਿਤ ਇਨਡੋਰ 100 ਅਤੇ ਆਊਟਡੋਰ ’ਚ 250 ਤੋਂ ਜ਼ਿਆਦਾ ਲੋਕ ਇੱਕਠੇ ਨਾ ਹੋਣ। ਇਸ ਦੇ ਨਾਲ-ਨਾਲ ਮੂੰਹ ’ਤੇ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਲਈ ਵੀ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ।

ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਸ਼ਹੀਦੀ ਸਭਾ ਲਈ 25 ਦਸੰਬਰ ਤੋਂ 27 ਤਰੀਕ ਤੱਕ ਫਤਿਹਗੜ ਸਾਹਿਬ ਵਿਖੇ ਰਾਤ ਦਾ ਕਰਫਿ. ਹਟਾ ਦਿੱਤਾ ਜਾਵੇਗਾ।