Fri, Apr 19, 2024
Whatsapp

ਸ਼ਰੇਆਮ ਵਿਕ ਰਹੇ ਚਿੱਟੇ ਦੀ ਵੀਡੀਓ ਵਾਇਰਲ, ਨਸ਼ਿਆਂ ਦੇ ਵਹਿ ਰਹੇ 'ਦਰਿਆ' ਨੂੰ ਠੱਲ ਪਾਉਣ ਦੀ ਜ਼ਰੂਰਤ

Written by  Ravinder Singh -- June 09th 2022 10:55 AM
ਸ਼ਰੇਆਮ ਵਿਕ ਰਹੇ ਚਿੱਟੇ ਦੀ ਵੀਡੀਓ ਵਾਇਰਲ, ਨਸ਼ਿਆਂ ਦੇ ਵਹਿ ਰਹੇ 'ਦਰਿਆ' ਨੂੰ ਠੱਲ ਪਾਉਣ ਦੀ ਜ਼ਰੂਰਤ

ਸ਼ਰੇਆਮ ਵਿਕ ਰਹੇ ਚਿੱਟੇ ਦੀ ਵੀਡੀਓ ਵਾਇਰਲ, ਨਸ਼ਿਆਂ ਦੇ ਵਹਿ ਰਹੇ 'ਦਰਿਆ' ਨੂੰ ਠੱਲ ਪਾਉਣ ਦੀ ਜ਼ਰੂਰਤ

ਲੁਧਿਆਣਾ : ਲੁਧਿਆਣਾ ਵਿੱਚ ਸ਼ਰੇਆਮ ਚਿੱਟੇ ਵੇਚਣ ਦੀ ਵੀਡੀਓ ਵਾਇਰਲ ਹੋ ਰਹੀਆਂ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬਿਨਾਂ ਕਿਸੇ ਖੌਫ ਦੇ ਸਮੱਗਲਰ ਚਿੱਟਾ ਵੇਚ ਕੇ ਪੰਜਾਬੀ ਨੌਜਵਾਨ ਨੂੰ ਘੁਣ ਵਾਂਗ ਲੱਗੇ ਹੋਏ ਹਨ। ਪਿਛਲੇ ਦਿਨੀਂ ਵੀ ਕਈ ਵੀਡੀਓ ਵਾਇਰਲ ਹੋ ਚੁੱਕੀਆਂ ਹਨ। ਹੁਣ ਲੁਧਿਆਣਾ ਦੇ ਟਰਾਂਸਪੋਰਟ ਨਗਰ ਦੀ ਘੋੜਾ ਕਲੋਨੀ ਵਿੱਚ ਚਿੱਟੇ ਦੀਆਂ ਪੂੜੀਆਂ ਬਣਾ ਕੇ ਸ਼ਰੇਆਮ ਵੇਚਦੇ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਈ ਹੈ। ਸ਼ਰੇਆਮ ਵਿਕ ਰਹੇ ਚਿੱਟੇ ਦੀ ਵੀਡੀਓ ਵਾਇਰਲ, ਨਸ਼ਿਆਂ ਦੇ ਵਹਿ ਰਹੇ 'ਦਰਿਆ' ਨੂੰ ਠੱਲ ਪਾਉਣ ਦੀ ਜ਼ਰੂਰਤਨਸ਼ਾ ਸਮੱਗਲਰ ਨੌਜਵਾਨਾਂ ਨੂੰ ਚਿੱਟੇ ਦੀਆਂ ਪੂੜੀਆਂ ਬਣਾ ਕੇ ਵੇਚ ਰਹੇ ਹਨ ਤੇ ਇਨ੍ਹਾਂ ਸਮੱਗਲਰਾਂ ਕੋਲ ਨੌਜਵਾਨਾਂ ਦੀ ਭੀੜ ਨਜ਼ਰ ਆ ਰਹੀ ਹੈ। ਚਿੱਟੇ ਦਾ ਸੇਵਨ ਕਰਨ ਵਾਲੇ ਮੁੰਡੇ ਨਸ਼ਾ ਸਮੱਗਲਰ ਨੂੰ ਪੈਸੇ ਦੇ ਰਹੇ ਹਨ ਤੇ ਉਹ ਅੱਗੋਂ ਪੂੜੀਆਂ ਵਿੱਚ ਨਸ਼ਾ ਪਾ ਕੇ ਦੇ ਰਿਹਾ ਹੈ। ਅਜਿਹੀਆਂ ਤਸਵੀਰਾਂ ਤੇ ਪੰਜਾਬ ਵਿੱਚ ਵਹਿ ਰਹੇ ਨਸ਼ਿਆਂ ਦੇ ਦਰਿਆ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਦੀ ਕਾਰਗੁ਼ਜ਼ਾਰੀ ਉਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਸ਼ਰੇਆਮ ਵਿਕ ਰਹੇ ਚਿੱਟੇ ਦੀ ਵੀਡੀਓ ਵਾਇਰਲ, ਨਸ਼ਿਆਂ ਦੇ ਵਹਿ ਰਹੇ 'ਦਰਿਆ' ਨੂੰ ਠੱਲ ਪਾਉਣ ਦੀ ਜ਼ਰੂਰਤਆਮ ਆਦਮੀ ਪਾਰਟੀ ਦੇ ਆਗੂਆਂ ਨੇ ਨਸ਼ਿਆਂ ਨੂੰ ਠੱਲ ਪਾਉਣ ਦੇ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕੀਤੇ ਸਨ ਪਰ ਉਹ ਸਭ ਹਵਾ ਹੀ ਸਾਬਤ ਹੋ ਰਹੇ ਹਨ। ਪੰਜਾਬ ਸਰਕਾਰ ਦਾਅਵੇ ਤਾਂ ਵੱਡੇ-ਵੱਡੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਤਾਂ ਕੁਝ ਹੋਰ ਹੈ। ਨਸ਼ਿਆਂ ਦੀ ਓਵਰਡੋਜ਼ ਨਾਲ ਨੌਜਵਾਨ ਦਾ ਮੌਤ ਦੇ ਮੂੰਹ ਵਿੱਚ ਜਾਣ ਦਾ ਸਿਲਸਿਲਾ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਨੌਜਵਾਨ ਵੱਲੋਂ ਆਪਣੇ ਗੁਪਤ ਅੰਗ ਵਿੱਚ ਚਿੱਟੇ ਦਾ ਟੀਕੇ ਲਗਾਉਣ ਦੀ ਵੀਡੀਓ ਵਾਇਰਲ ਹੋ ਰਹੀ ਸੀ ਜੋ ਕਿ ਬਹੁਤ ਹੀ ਗੰਭੀਰ ਵਿਸ਼ਾ ਹੈ। ਬਠਿੰਡਾ ਦੇ ਮਾਡਲ ਟਾਊਨ ਏਰੀਏ ਵਿਚੋਂ ਇਕ ਵੀਡੀਓ ਵਾਇਰਲ ਹੋਈ ਸੀ। ਵਾਇਰਲ ਵੀਡੀਓ ਵਿੱਚ ਦੋ ਨੌਜਵਾਨ ਸ਼ਰ੍ਹੇਆਮ ਗੁਪਤ ਅੰਗਾਂ ਵਿੱਚ ਇੱਕ-ਦੂਜੇ ਦੇ ਟੀਕੇ ਲਗਾ ਰਹੇ ਸਨ। ਸ਼ਰੇਆਮ ਵਿਕ ਰਹੇ ਚਿੱਟੇ ਦੀ ਵੀਡੀਓ ਵਾਇਰਲ, ਨਸ਼ਿਆਂ ਦੇ ਵਹਿ ਰਹੇ 'ਦਰਿਆ' ਨੂੰ ਠੱਲ ਪਾਉਣ ਦੀ ਜ਼ਰੂਰਤਇਹ ਵੀਡੀਓ ਟੀਕੇ ਲਗਾਉਣ ਵਾਲੀ ਜਗ੍ਹਾ ਦੇ ਨਾਲ ਕਿਸੇ ਗੁਆਂਢੀ ਵੱਲੋਂ ਬਣਾ ਕੇ ਵਾਇਰਲ ਕੀਤੀ ਗਈ ਸੀ। ਵਾਇਰਲ ਹੋਈ ਵੀਡੀਓ ਨੂੰ ਦੇਖ ਕੇ ਆਮ ਲੋਕਾਂ ਦੇ ਵੀ ਹੱਥ-ਪੈਰ ਫੁੱਲਦੇ ਹੋਏ ਨਜ਼ਰ ਆ ਰਹੇ ਸਨ। ਇਸ ਤੋਂ ਇਲਾਵਾ ਰੋਜ਼ਾਨਾ ਹੀ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਅਤੇ ਪੁਲਿਸ ਸਿਰਫ ਮੂਕਦਰਸ਼ਕ ਬਣੀ ਹੋਈ ਹੈ। ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੁਲਿਸ ਨੇ 2 ਹੋਰ ਸ਼ਾਰਪ ਸ਼ੂਟਰਾਂ ਨੂੰ ਲਿਆ ਰਿਹਾਸਤ 'ਚ : ਸੂਤਰ


Top News view more...

Latest News view more...