Fri, Sep 18, 2026
Whatsapp

ਕੌਣ ਹੈ ਇਹ ਕੁੜੀ ਜੋ ਖੁਦ ਨਾਲ ਕਰੇਗੀ ਵਿਆਹ, 2 ਹਫਤੇ ਇਕੱਲੇ ਹੀ ਹਨੀਮੂਨ 'ਤੇ ਕਰੇਗੀ ਮਜ਼ਾ

Reported by:  PTC News Desk  Edited by:  Pardeep Singh -- June 03rd 2022 03:42 PM -- Updated: June 03rd 2022 06:08 PM
ਕੌਣ ਹੈ ਇਹ ਕੁੜੀ ਜੋ ਖੁਦ ਨਾਲ ਕਰੇਗੀ ਵਿਆਹ,  2 ਹਫਤੇ ਇਕੱਲੇ ਹੀ ਹਨੀਮੂਨ 'ਤੇ ਕਰੇਗੀ ਮਜ਼ਾ

ਕੌਣ ਹੈ ਇਹ ਕੁੜੀ ਜੋ ਖੁਦ ਨਾਲ ਕਰੇਗੀ ਵਿਆਹ, 2 ਹਫਤੇ ਇਕੱਲੇ ਹੀ ਹਨੀਮੂਨ 'ਤੇ ਕਰੇਗੀ ਮਜ਼ਾ

ਨਵੀ ਦਿੱਲੀ: ਤੁਸੀ ਇਕ ਲੜਕੀ ਦੇ ਬਾਰੇ ਸੁਣ ਕੇ ਹੈਰਾਨ ਹੋਵੋਗੇ। ਗੁਜਰਾਤ ਦੀ ਰਹਿਣ ਵਾਲੀ 24 ਸਾਲਾ ਲੜਕੀ 11 ਜੂਨ ਨੂੰ ਪੂਰੇ ਰੀਤੀ-ਰਿਵਾਜਾਂ ਨਾਲ ਖੁਦ ਨਾਲ ਹੀ ਵਿਆਹ ਕਰਵਾਉਣ ਜਾ ਰਹੀ ਹੈ। ਉਹ ਖੁਦ ਨਾਲ ਹੀ ਸੱਤ ਫੇਰੇ ਲਵੇਗੀ। ਵਿਆਹ ਤੋਂ ਬਾਅਦ ਉਹ ਫਿਰ 2 ਹਫਤੇ ਲਈ ਗੋਆ ਵਿੱਚ ਹਨੀਮੂਨ ਉੱਤੇ ਜਾਵੇਗੀ।  ਗੁਜਰਾਤ ਦੀ ਰਹਿਣ ਵਾਲੀ 24 ਸਾਲਾ ਕਸ਼ਮਾ ਬਿੰਦੂ ਨੇ ਆਪਣੀ ਜ਼ਿੰਦਗੀ 'ਚ ਆਪਣੇ ਲਈ ਬਹੁਤ ਮੁਸ਼ਕਿਲ ਭਰਿਆ ਕਦਮ ਚੁੱਕਿਆ ਹੈ। ਲੜਕੀ ਨੇ ਆਪਣੇ ਵਿਆਹ ਲਈ ਸ਼ੌਪਿੰਗ ਕੀਤੀ ਹੈ। ਲੜਕੀ ਨੇ ਵਿਆਹ ਲਈ ਲਹਿੰਗਾ ਅਤੇ ਕਈ ਤਰ੍ਹਾਂ ਦੇ ਗਹਿਣੇ ਖਰੀਦੇ ਹਨ। ਉਹ ਖੁਦ ਹੀ ਆਪਣੀ ਮਾਂਗ ਵਿੱਚ ਸੰਦੂਰ ਭਰੇਗੀ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਵਿੱਚ ਇਸ ਤਰ੍ਹਾਂ ਦੇ ਸੋਲੋ ਮੈਰਿਜ ਦਾ ਸ਼ਾਇਦ ਇਹ ਪਹਿਲਾ ਮਾਮਲਾ ਹੈ। ਇਕੱਲੇ ਵਿਆਹ ਨੂੰ ਅੰਗਰੇਜ਼ੀ ਵਿਚ ਸੋਲੋਗਮੀ ਕਿਹਾ ਜਾਂਦਾ ਹੈ। ਇਸ ਬਾਰੇ ਕਸ਼ਮਾ ਬਿੰਦੂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਵਿਆਹ ਨੂੰ ਸੈਲਫ ਮੈਰਿਜ ਜਾਂ ਸੋਲੋਗਾਮੀ ਕਿਹਾ ਜਾਂਦਾ ਹੈ। ਮੈਂ ਇਸ ਕਿਸਮ ਦੇ ਵਿਆਹ ਬਾਰੇ ਆਨਲਾਈਨ ਖੋਜ ਕੀਤੀ ਸੀ ਕਿ ਕਿਸੇ ਵੀ ਦੇਸ਼ ਦੀ ਔਰਤ ਆਪਣੇ ਆਪ ਨਾਲ ਵਿਆਹ ਕਰ ਸਕਦੀ ਹੈ। ਕਸ਼ਮਾ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਵਿਆਹ ਨੂੰ ਸੈਲਫ ਮੈਰਿਜ ਜਾਂ ਸੋਲੋਗਾਮੀ ਕਿਹਾ ਜਾਂਦਾ ਹੈ। ਮੈਂ ਇਸ ਕਿਸਮ ਦੇ ਵਿਆਹ ਬਾਰੇ ਆਨਲਾਈਨ ਖੋਜ ਕੀਤੀ ਸੀ ਕਿ ਕੀ ਕਿਸੇ ਵੀ ਦੇਸ਼ ਦੀ ਔਰਤ ਆਪਣੇ ਆਪ ਨਾਲ ਵਿਆਹ ਕਰ ਸਕਦੀ ਹੈ।ਤੁਹਾਨੂੰ ਦੱਸ ਦਈਏ, ਮਾਤਾ-ਪਿਤਾ ਨੂੰ ਉਨ੍ਹਾਂ ਦੇ ਫੈਸਲੇ 'ਤੇ ਕੋਈ ਇਤਰਾਜ਼ ਨਹੀਂ ਹੈ। ਇਹ ਵੀ ਪੜ੍ਹੋ:ਸੋਨੀਆ ਤੋਂ ਬਾਅਦ ਪ੍ਰਿਅੰਕਾ ਗਾਂਧੀ ਵੀ ਹੋਈ ਕੋਰੋਨਾ ਪੌਜ਼ੀਟਿਵ -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK