Advertisment

ਸਰਦ ਰੁੱਤ ਸੈਸ਼ਨ ਦਾ ਅੱਜ ਚੌਥਾ ਦਿਨ, ਲੋਕ ਸਭਾ 'ਚ ਓਮਿਕਰੋਨ 'ਤੇ ਹੋ ਰਹੀ ਹੈ ਚਰਚਾ

author-image
Shanker Badra
Updated On
New Update
ਸਰਦ ਰੁੱਤ ਸੈਸ਼ਨ ਦਾ ਅੱਜ ਚੌਥਾ ਦਿਨ, ਲੋਕ ਸਭਾ 'ਚ ਓਮਿਕਰੋਨ 'ਤੇ ਹੋ ਰਹੀ ਹੈ ਚਰਚਾ
Advertisment
ਨਵੀਂ ਦਿੱਲੀ : ਦੁਨੀਆ ਦੇ 25 ਦੇਸ਼ਾਂ ਵਿੱਚ ਫੈਲ ਚੁੱਕੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਿਕਰੋਨ 'ਤੇ ਅੱਜ ਲੋਕ ਸਭਾ ਵਿੱਚ ਚਰਚਾ ਹੋਈ ਹੈ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਨੇ ਰਾਜਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਚਰਚਾ ਕੀਤੀ ਹੈ। ਇਸ ਵਿੱਚ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਥੇ 2 ਦਸੰਬਰ ਨੂੰ ਓਮਿਕਰੋਨ ਨੂੰ ਲੈ ਕੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਲੋਕ ਸਭਾ ਵਿੱਚ ਜ਼ੁਬਾਨੀ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ 11 ਦੇਸ਼ਾਂ ਨੂੰ ਜੋਖਮ ਸ਼੍ਰੇਣੀ ਵਿੱਚ ਰੱਖਿਆ ਹੈ। publive-image ਸਰਦ ਰੁੱਤ ਸੈਸ਼ਨ ਦਾ ਅੱਜ ਚੌਥਾ ਦਿਨ, ਲੋਕ ਸਭਾ 'ਚ ਓਮਿਕਰੋਨ 'ਤੇ ਹੋ ਰਹੀ ਹੈ ਚਰਚਾ ਉਹ ਹਨ - ਯੂਨਾਈਟਿਡ ਕਿੰਗਡਮ ਸਮੇਤ ਯੂਰਪ ਦੇ ਸਾਰੇ ਦੇਸ਼ - ਦੱਖਣੀ ਅਫਰੀਕਾ, ਬੋਤਸਵਾਨਾ, ਬ੍ਰਾਜ਼ੀਲ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗਕਾਂਗ ਅਤੇ ਇਜ਼ਰਾਈਲ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੇ ਅਨੁਸਾਰ ਟੀਕਾਕਰਨ ਅਤੇ ਟੈਸਟਾਂ 'ਤੇ ਘੱਟ ਡੇਟਾ ਦੇ ਕਾਰਨ ਭਵਿੱਖ ਵਿੱਚ ਕੋਰੋਨਾ ਦੇ ਕਈ ਹੋਰ ਰੂਪ ਸਾਹਮਣੇ ਆ ਸਕਦੇ ਹਨ।
Advertisment
publive-image ਸਰਦ ਰੁੱਤ ਸੈਸ਼ਨ ਦਾ ਅੱਜ ਚੌਥਾ ਦਿਨ, ਲੋਕ ਸਭਾ 'ਚ ਓਮਿਕਰੋਨ 'ਤੇ ਹੋ ਰਹੀ ਹੈ ਚਰਚਾ ਦੱਸ ਦੇਈਏ ਕਿ ਕੋਰੋਨਾ ਦੇ ਨਵੇਂ ਵੈਂਰੀਐਂਟ ਓਮਾਈਕ੍ਰੋਨ ਬਾਰੇ ਵੀ ਮਾਹਿਰ ਕਹਿੰਦੇ ਰਹੇ ਹਨ ਕਿ ,ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਮਿਲ ਚੁੱਕੀਆਂ ਹਨ, ਉਨ੍ਹਾਂ ਲਈ ਕੋਈ ਖ਼ਤਰਾ ਨਹੀਂ ਹੈ। 30 ਨਵੰਬਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸਿਹਤ ਮੰਤਰੀ ਨੇ ਰਾਜ ਸਭਾ ਵਿੱਚ ਦੱਸਿਆ ਕਿ ਭਾਰਤ ਵਿੱਚ ਹੁਣ ਤੱਕ ਕੋਵਿਡ-19 ਦੇ ਓਮਾਈਕਰੋਨ ਰੂਪ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। publive-image ਸਰਦ ਰੁੱਤ ਸੈਸ਼ਨ ਦਾ ਅੱਜ ਚੌਥਾ ਦਿਨ, ਲੋਕ ਸਭਾ 'ਚ ਓਮਿਕਰੋਨ 'ਤੇ ਹੋ ਰਹੀ ਹੈ ਚਰਚਾ WHO ਦੇ ਅਨੁਸਾਰ Omicron ਰੂਪਾਂਤਰ ਹੁਣ ਤੱਕ ਅਮਰੀਕਾ, ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਬੋਤਸਵਾਨਾ, ਕੈਨੇਡਾ, ਚੈੱਕ ਗਣਰਾਜ, ਡੈਨਮਾਰਕ, ਜਰਮਨੀ, ਹਾਂਗਕਾਂਗ, ਇਜ਼ਰਾਈਲ, ਇਟਲੀ, ਜਾਪਾਨ, ਨੀਦਰਲੈਂਡ, ਨਾਈਜੀਰੀਆ, ਪੁਰਤਗਾਲ, ਰੀਯੂਨੀਅਨ, ਸਾਊਦੀ ਅਰਬ, ਦੱਖਣੀ ਅਫਰੀਕਾ ,ਸਪੇਨ, ਇਹ ਸਵੀਡਨ, ਸਵਿਟਜ਼ਰਲੈਂਡ, ਦੱਖਣੀ ਕੋਰੀਆ ਅਤੇ ਯੂ.ਕੇ. ਆਦਿ ਤੱਕ ਪਹੁੰਚ ਚੁੱਕਾ ਹੈ। publive-image-
lok-sabha parliament-winter-session covid-19-variant-omicron variant-omicron
Advertisment

Stay updated with the latest news headlines.

Follow us:
Advertisment