Tue, Dec 23, 2025
Whatsapp

Women T20 World Cup: ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਸੈਮੀਫਾਈਨਲ 'ਚ ਕੀਤੀ ਜਗ੍ਹਾ ਪੱਕੀ

Reported by:  PTC News Desk  Edited by:  Jashan A -- November 18th 2018 01:36 PM -- Updated: November 18th 2018 01:38 PM
Women T20 World Cup: ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਸੈਮੀਫਾਈਨਲ 'ਚ ਕੀਤੀ ਜਗ੍ਹਾ ਪੱਕੀ

Women T20 World Cup: ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਸੈਮੀਫਾਈਨਲ 'ਚ ਕੀਤੀ ਜਗ੍ਹਾ ਪੱਕੀ

Women T20 World Cup: ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਨੂੰ ਹਰਾ ਸੈਮੀਫਾਈਨਲ ਕੀਤੀ ਜਗ੍ਹਾ ਪੱਕੀ,ਨਵੀਂ ਦਿੱਲੀ : ਮਹਿਲਾ ਟੀ20 ਵਿਸ਼ਵ ਕੱਪ ਦੇ ਗਰੁਪ - ਬੀ ਦੇ ਆਪਣੇ ਅੰਤਮ ਮੁਕਾਬਲੇ ਵਿੱਚ ਭਾਰਤ ਨੇ ਆਸਟਰੇਲੀਆ ਦੇ ਖਿਲਾਫ 48 ਦੌੜਾ ਨਾਲ ਜਿੱਤ ਦਰਜ ਕੀਤੀ। ਭਾਰਤ ਦੀ ਇਸ ਜਿੱਤ ਵਿੱਚ ਓਪਨਰ ਸਿਮਰਤੀ ਮੰਧਾਨਾ ਅਤੇ ਗੇਂਦਬਾਜਾਂ ਦਾ ਖਾਸ ਯੋਗਦਾਨ ਰਿਹਾ। ਟਾਸ ਜਿੱਤ ਕੇ ਬੱਲੇਬਾਜੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰ ਵਿੱਚ 8 ਵਿਕੇਟ ਉੱਤੇ 167 ਰਣ ਬਣਾਏ, ਜਿਸ ਦੇ ਜਵਾਬ ਵਿੱਚ ਆਸਟਰੇਲੀਆਈ ਟੀਮ 19.4 ਓਵਰ ਵਿੱਚ 9 ਵਿਕੇਟ ਦੇ ਨੁਕਸਾਨ 'ਤੇ 119 ਰਣ ਹੀ ਬਣਾ ਸਕੀ।

ਇਸ ਮੌਕੇ ਸਾਬਕਾ ਕ੍ਰਿਕੇਟਰ ਵੀਰੇਂਦਰ ਸਹਿਵਾਗ ਨੇ ਟਵਿਟਰ 'ਤੇ ਸਿਮਰਤੀ ਮੰਧਾਨਾ ਅਤੇ ਗੇਂਦਬਾਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ, ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਸਹਿਵਾਗ ਨੇ ਭਾਰਤੀ ਟੀਮ ਨੂੰ ਟੂਰਨਮੈਂਟ ਵਿੱਚ ਅੱਗੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਨਾਲ ਹੀ ਕ੍ਰਿਕੇਟਰ ਮਨੋਜ ਤੀਵਾਰੀ ਨੇ ਕਿਹਾ ਕਿ ਇਹ ਭਾਰਤੀ ਮਹਿਲਾ ਟੀਮ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਸੀ। ਉਨ੍ਹਾਂ ਨੇ ਸਿਮਰਤੀ ਮੰਧਾਨਾ ਦੀ ਬੇਹਤਰੀਨ ਪਾਰੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਤ੍ਰਿਪਾਠੀ ਨੇ ਟੂਰਨਮੈਂਟ ਦੇ ਸੈਮੀਫਾਇਨਲ ਲਈ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ। ਉਥੇ ਹੀ ਮੋਹੰਮਦ ਕੈਫ ਨੇ ਇਸ ਮੈਚ 'ਚ ਆਸਟਰੇਲੀਆਈ ਖਿਡਾਰੀ ਟਾਇਲਾ ਅਤੇ ਭਾਰਤੀ ਖਿਡਾਰੀ ਰਾਧਾ ਯਾਦਵ ਦੁਆਰਾ ਲਏ ਗਏ ਕੈਚਾਂ ਦੀ ਸ਼ਲਾਘਾ ਕੀਤੀ। ਇਸ ਦੇ ਇਲਾਵਾ ਕੈਫ ਨੇ ਕਿਹਾ ਕਿ ਸਿਮਰਤੀ ਮੰਧਾਨਾ ਨੇ ਕਾਫ਼ੀ ਚੰਗੀ ਪਾਰੀ ਖੇਡੀ। ਉਨ੍ਹਾਂ ਨੇ ਭਾਰਤੀ ਟੀਮ ਨੂੰ ਟੂਰਨਮੈਂਟ ਦੇ ਸੈਮੀਫਾਇਨਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। —PTC News

Top News view more...

Latest News view more...

PTC NETWORK
PTC NETWORK