Sat, May 4, 2024
Whatsapp

ਯੂਥ ਅਕਾਲੀ ਦਲ ਵਲੋਂ ਵਿਸਾਖੀ ਤੋਂ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦਾ ਆਗਾਜ਼

Written by  Shanker Badra -- April 15th 2018 09:52 AM
ਯੂਥ ਅਕਾਲੀ ਦਲ ਵਲੋਂ ਵਿਸਾਖੀ ਤੋਂ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦਾ ਆਗਾਜ਼

ਯੂਥ ਅਕਾਲੀ ਦਲ ਵਲੋਂ ਵਿਸਾਖੀ ਤੋਂ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦਾ ਆਗਾਜ਼

ਯੂਥ ਅਕਾਲੀ ਦਲ ਵਲੋਂ ਵਿਸਾਖੀ ਤੋਂ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦਾ ਆਗਾਜ਼:ਸਿੱਖੀ ਤੋਂ ਬੇਮੁੱਖ ਹੁੰਦੇ ਜਾ ਰਹੇ ਨੌਜਵਾਨਾਂ ਨੂੰ ਦੁਬਾਰਾ ਸਿੱਖੀ ਸਰੂਪ ਵਿੱਚ ਲਿਆਉਣ ਲਈ ਯੂਥ ਅਕਾਲੀ ਦਲ ਵੱਲੋਂ ਖਾਲਸਾ ਸਾਜਨਾ ਦਿਵਸ ਤੋਂ ਇੱਕ ਨਿਵੇਕਲੀ ਮੁਹਿੰਮ ਆਰਂੰਭਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ.ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮਜੀਤ ਸਿੰਘ ਮਜੀਠੀਆ ਦੀ ਯੋਗ ਅਗਵਾਈ ਵਿੱਚ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦਾ ਆਗਾਜ ਮੁਹਿੰਮ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਰਖਵਾਏ ਇੱਕ ਵੱਡੇ ਸਮਾਗਮ ਦੌਰਾਨ ਕੀਤਾ ਗਿਆ।ਯੂਥ ਅਕਾਲੀ ਦਲ ਵਲੋਂ ਵਿਸਾਖੀ ਤੋਂ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦਾ ਆਗਾਜ਼ਵਿਸਾਖੀ ਜੋੜ ਮੇਲੇ ਮੌਕੇ ਭਾਈ ਡੱਲ ਸਿੰਘ ਪਾਰਕ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ 'ਮੇਰੀ ਦਸਤਾਰ ਮੇਰੀ ਸ਼ਾਨ'ਮੁਹਿੰਮ ਦਾ ਆਰੰਭ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਉਪਰੰਤ ਮੁਹਿੰਮ ਦੇ ਲੋਗੋ ਵਾਲੀ ਟੀ ਸ਼ਰਟ ਜਾਰੀ ਕਰਦਿਆਂ ਕੀਤਾ।ਸ.ਬਾਦਲ ਨੇ ਇਸ ਮੌਕੇ ਇਸ ਨਿਵੇਕਲੇ ਪ੍ਰਭਾਵਸ਼ਾਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁਹਿੰਮ ਦਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਲਗਾਇਆ ਗਿਆ ਹੈ।ਯੂਥ ਅਕਾਲੀ ਦਲ ਵਲੋਂ ਵਿਸਾਖੀ ਤੋਂ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦਾ ਆਗਾਜ਼ਇਸ ਮੌਕੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਨੇ ਯੂਥ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਆਪਣੇ ਤਰੀਕੇ ਦੀ ਵਿਲੱਖਣ ਮੁਹਿੰਮ ਦੱਸਦਿਆਂ ਜਿੱਥੇ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਦੀ ਗੱਲ ਆਖੀ ਉੱਥੇ ਉਨਾਂ ਇਸ ਮੁਹਿੰਮ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਵੀ ਜ਼ਿੰਮੇਵਾਰੀ ਇਸ ਅਣਥੱਕ ਨੌਜਵਾਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੌਂਪੀ ਗਈ ਹੈ ਇਸ ਵੱਲੋਂ ਉਸ ਤੋਂ ਵੀ ਵਧ ਕੇ ਦੋ ਕਦਮ ਅੱਗੇ ਕਾਰਜ ਕੀਤੇ ਗਏ ਹਨਯੂਥ ਅਕਾਲੀ ਦਲ ਵਲੋਂ ਵਿਸਾਖੀ ਤੋਂ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦਾ ਆਗਾਜ਼ਜਿਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਾਜੂ ਖੰਨਾ ਨੂੰ ਇਸ ਮੁਹਿੰਮ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਇਸ ਦਸਤਾਰ ਸਜਾਉ ਲਹਿਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਥੋੜੇ ਸਮੇਂ ਵਿੱਚ ਪਹੁੰਚਾਇਆ ਜਾ ਸਕੇ। -PTCNews


Top News view more...

Latest News view more...