ਜੇਕਰ ਤੁਸੀਂ ਵੀ ਹੋ ਮੁਲਾਜ਼ਮ ਤਾਂ ਹੁਣੇ ਪੜ੍ਹੋ ਇਹ ਖ਼ਬਰ !
ਕਰਮਚਾਰੀ ਭਵਿੱਖ ਨਿਧੀ ਸੰਗਠਨ ਜਲਦ ਹੀ ਪੀਐਫ ਖਾਤਾਧਰਾਕਾਂ ਲਈ ਵੱਡਾ ਫੈਸਲਾ ਲੈ ਸਕਦਾ ਹੈ ਜਿਸ ਨਾਲ ਉਨ੍ਹਾਂ ਨੂੰ ਮਿਲਣ ਵਾਲੇ ਵਿਆਜ਼ 'ਤੇ ਜ਼ਿਆਦਾ ਅਸਰ ਪਵੇਗਾ।ਇਸ ਮਾਮਲੇ 'ਤੇ ਇਸੇ ਮਹੀਨੇ ਬੈਠਕ ਹੋਣ ਜਾ ਰਹੀ ਹੈ।ਜਿਸ ਵਿੱਚ ਵਿਆਜ 7.65 ਫੀਸਦੀ ਤੋਂ ਘਟਾ ਕੇ 7.50 ਫੀਸਦੀ ਕੀਤਾ ਜਾ ਸਕਦਾ ਹੈ
।ਜੇਕਰ ਅਜਿਹਾ ਹੁੰਦਾ ਹੈ ਤਾਂ ਅਗਲੇ ਮਹੀਨੇ ਤੋਂ ਤੁਹਾਨੂੰ ਪੀਐਫ ਦੇ ਅਕਾਊਂਟ 'ਚ ਜਮ੍ਹਾਂ ਪੈਸਾ ਘੱਟ ਮਿਲੇਗਾ।ਵੈਸੇ ਈਪੀਐਫਓ ਇਸ ਮਹੀਨੇ ਇੱਕ ਅਜਿਹੀ ਸੌਗਾਤ ਦੇਣ ਜਾ ਰਿਹਾ ਹੈ ਜਿਸ ਦੇ ਜ਼ਰੀਏ ਹਰ ਵਿਅਕਤੀ ਦੇ ਅਕਾਊਂਟ ਬੈਲੈਂਸ 'ਚ 15 ਫ਼ੀਸਦੀ ਦਾ ਵਾਧਾ ਹੋਵੇਗਾ।
ਈਪੀਐਫਓ 'ਚ 5 ਕਰੋੜ ਤੋਂ ਵੱਧ ਲੋਕ ਜੁੜੇ ਹੋਏ ਹਨ।ਇਹ ਪੈਸਾ ਈਟੀਐਫ ਜ਼ਰੀਏ ਅਕਾਊਂਟ 'ਚ ਜਮ੍ਹਾ ਕਰਵਾਇਆ ਜਾਵੇਗਾ।ਈਟੀਐਫ ਇੱਕ ਪ੍ਰਕਾਰ ਦਾ ਸਟਾਕ ਐਕਸਚੇਂਜ਼ ਹੈ ਜੋ ਬੌਂਡ ਦੇ ਜ਼ਰੀਏ ਕੀਤਾ ਜਾਂਦਾ ਹੈ।
ਕੈਗ ਨੇ ਇਸ ਲਈ ਈਪੀਐਫਓ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਹੋਣ ਜਾ ਰਿਹਾ ਹੈ।
-PTC News