Tue, May 14, 2024
Whatsapp

ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਸ਼ਰੇਆਮ ਗੁੰਡਾਗਰਦੀ ,ਕਾਂਗਰਸੀ ਵਿਧਾਇਕ ਦੇ ਕਰੀਬੀ ਨੇ ਪ੍ਰਾਪਰਟੀ ਸਲਾਹਕਾਰ ਦੇ ਜੜੇ ਥੱਪੜ

Written by  Shanker Badra -- April 13th 2018 05:18 PM -- Updated: April 13th 2018 05:20 PM
ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਸ਼ਰੇਆਮ ਗੁੰਡਾਗਰਦੀ ,ਕਾਂਗਰਸੀ ਵਿਧਾਇਕ ਦੇ ਕਰੀਬੀ ਨੇ ਪ੍ਰਾਪਰਟੀ ਸਲਾਹਕਾਰ ਦੇ ਜੜੇ ਥੱਪੜ

ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਸ਼ਰੇਆਮ ਗੁੰਡਾਗਰਦੀ ,ਕਾਂਗਰਸੀ ਵਿਧਾਇਕ ਦੇ ਕਰੀਬੀ ਨੇ ਪ੍ਰਾਪਰਟੀ ਸਲਾਹਕਾਰ ਦੇ ਜੜੇ ਥੱਪੜ

ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਸ਼ਰੇਆਮ ਗੁੰਡਾਗਰਦੀ ,ਕਾਂਗਰਸੀ ਵਿਧਾਇਕ ਦੇ ਕਰੀਬੀ ਨੇ ਪ੍ਰਾਪਰਟੀ ਸਲਾਹਕਾਰ ਦੇ ਜੜੇ ਥੱਪੜ:ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਸਥਾਨਕ ਕਾਂਗਰਸੀ ਵਿਧਾਇਕ ਡਾ.ਹਰਜੋਤ ਕਮਲ ਦੇ ਕਰੀਬੀ ਜਗਸੀਰ ਸਿੰਘ ਸੀਰਾ ਲੰਢੇਕੇ ਨੇ ਤਹਿਸੀਲਦਾਰ ਦੇ ਦਫ਼ਤਰ ਵਿੱਚ ਹੀ ਸ਼ਹਿਰ ਦੇ ਇੱਕ ਪ੍ਰਾਪਰਟੀ ਡੀਲਰ ਦੇ ਕਥਿਤ ਤੌਰ 'ਤੇ ਸ਼ਰ੍ਹੇਆਮ ਥੱਪੜ ਜੜ ਦਿੱਤੇ ਜਿਸ ਕਾਰਨ ਪ੍ਰਾਪਰਟੀ ਡੀਲਰ ਮਨਜੀਤ ਸਿੰਘ ਪੱਗ ਲਹਿ ਗਈ।ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਸ਼ਰੇਆਮ ਗੁੰਡਾਗਰਦੀ ,ਕਾਂਗਰਸੀ ਵਿਧਾਇਕ ਦੇ ਕਰੀਬੀ ਨੇ ਪ੍ਰਾਪਰਟੀ ਸਲਾਹਕਾਰ ਦੇ ਜੜੇ ਥੱਪੜਪ੍ਰਾਪਰਟੀ ਐਡਵਾਈਜ਼ਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਗਾਹਕ ਅਤੁਲ ਸੂਦ ਨੂੰ ਨਾਲ ਲੈ ਕੇ ਵੀਰਵਾਰ ਨੂੰ 10 ਮਰਲੇ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਤਹਿਸੀਦਾਰ ਦੇ ਦਫ਼ਤਰ ਆਇਆ ਸੀ ਪਰ ਦਫ਼ਤਰ ਵੱਲੋਂ ਕੋਈ ਇਤਰਾਜ਼ ਲਾ ਕੇ ਇਹ ਕਹਿ ਦਿੱਤਾ ਗਿਆ ਕਿ ਉਹ ਸ਼ੁੱਕਰਵਾਰ ਨੂੰ ਮੁੜ 11 ਵਜੇ ਰਜਿਸਟਰੀ ਲਈ ਦਫ਼ਤਰ ਆਉਣ।ਪੀੜਤ ਵਿਅਕਤੀ ਨੇ ਕਿਹਾ ਕਿ ਅੱਜ ਜਦੋਂ ਕਿ ਉਹ ਤਹਿਸੀਲਦਾਰ ਦੇ ਦਫ਼ਤਰ 'ਚ ਦਾਖ਼ਲ ਹੋਇਆ ਤਾਂ ਇੱਕ ਵਿਅਕਤੀ ਨੇ ਉਸ ਦਾ ਨਾਂ ਪੁੱਛਿਆ ਤੇ ਜਿਵੇਂ ਹੀ ਉਸ ਨੇ ਆਪਣਾ ਨਾਂ ਮਨਜੀਤ ਸਿੰਘ ਦੱਸਿਆ ਤਾਂ ਉਸ ਵਿਅਕਤੀ ਨੇ ਉਸ ਦੇ ਕਥਿਤ ਤੌਰ 'ਤੇ ਦੋ ਥੱਪੜ ਮਾਰ ਦਿੱਤੇ।ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਸ਼ਰੇਆਮ ਗੁੰਡਾਗਰਦੀ ,ਕਾਂਗਰਸੀ ਵਿਧਾਇਕ ਦੇ ਕਰੀਬੀ ਨੇ ਪ੍ਰਾਪਰਟੀ ਸਲਾਹਕਾਰ ਦੇ ਜੜੇ ਥੱਪੜਪੀੜਤ ਨੇ ਕਿਹਾ ਕਿ ਥੱਪੜ ਮਾਰਨ ਵਾਲਾ ਵਿਅਕਤੀ ਜਗਸੀਰ ਸਿੰਘ ਸੀਰਾ ਲੰਢੇਕੇ ਸੀ ਜਿਹੜਾ ਕਿ ਸਥਾਨਕ ਕਾਂਗਰਸੀ ਵਿਧਾਇਕ ਡਾ.ਹਰਜੋਤ ਕਮਲ ਦਾ ਕਰੀਬੀ ਹੈ।ਮਨਜੀਤ ਸਿੰਘ ਨੇ ਕਿਹਾ ਕਿ ਉਸ ਦਾ ਪਹਿਲਾਂ ਕਦੇ ਵੀ ਸੀਰਾ ਜਾਂ ਕਿਸੇ ਹੋਰ ਵਿਅਕਤੀ ਨਾਲ ਕਿਸੇ ਵੀ ਮੁੱਦੇ ਨੂੰ ਲੈ ਝਗੜਾ ਨਹੀਂ ਹੋਇਆ।ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਸ਼ਰੇਆਮ ਗੁੰਡਾਗਰਦੀ ,ਕਾਂਗਰਸੀ ਵਿਧਾਇਕ ਦੇ ਕਰੀਬੀ ਨੇ ਪ੍ਰਾਪਰਟੀ ਸਲਾਹਕਾਰ ਦੇ ਜੜੇ ਥੱਪੜਮੋਗਾ ਦੇ ਥਾਣਾ ਸਿਟੀ 1 ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਨਜੀਤ ਸਿੰਘ ਆਪਣੀ ਸ਼ਿਕਾਇਤ ਲੈ ਕੇ ਐਸ.ਪੀ. (ਡੀ) ਕੋਲ ਗਏ ਸਨ ਜਿਸ ਦੀ ਜਾਂਚ ਡੀ.ਐਸ.ਪੀ (ਸਿਟੀ) ਮੋਗਾ ਕਰ ਰਹੇ ਹਨ।ਥਾਣਾ ਮੁਖੀ ਨੇ ਕਿਹਾ ਕਿ ਉਹ ਮਨਜੀਤ ਸਿੰਘ ਦੇ ਬਿਆਨ ਕਲਮਬੰਦ ਕਰ ਰਹੇ ਹਨ ਜਿਸ ਮਗਰੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਸ਼ਰੇਆਮ ਗੁੰਡਾਗਰਦੀ ,ਕਾਂਗਰਸੀ ਵਿਧਾਇਕ ਦੇ ਕਰੀਬੀ ਨੇ ਪ੍ਰਾਪਰਟੀ ਸਲਾਹਕਾਰ ਦੇ ਜੜੇ ਥੱਪੜਇਸ ਸਬੰਧ ਵਿੱਚ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਸਮੁੱਚੇ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਉਨਾਂ ਦੇ ਸਾਹਮਣੇ ਕਿਸੇ ਪ੍ਰਕਾਰ ਦਾ ਝਗੜਾ ਨਹੀਂ ਹੋਇਆ।ਉਨਾਂ ਕਿਹਾ ਕਿ ਇਨਾਂ ਜ਼ਰੂਰ ਹੈ ਕਿ ਬਾਅਦ ਵਿੱਚ ਇੱਕ ਵਿਅਕਤੀ ਝਗੜੇ ਬਾਬਤ ਸ਼ਿਕਾਇਤ ਲੈ ਕੇ ਜ਼ਰੂਰ ਉਨਾਂ ਕੋਲ ਆਇਆ ਸੀ। -PTCNews


Top News view more...

Latest News view more...