ਅੰਡਰ 19 ਵਿਸ਼ਵ ਕੱਪ ਜੇਤੂ ਟੀਮ ਦੇ ਬੱਲੇਬਾਜ਼ਾਂ ਦਾ ਜ਼ਿਆਦਾ ਲੰਮਾ ਨਹੀਂ ਚਲੇਗਾ ਕਰੀਅਰ, ਜਾਣੋ ਕਿਸਨੇ ਕਿਹਾ ਇੰਝ!
ਅੰਡਰ 19 ਵਿਸ਼ਵ ਕੱਪ ਜੇਤੂ ਟੀਮ ਦੇ ਬੱਲੇਬਾਜ਼ਾਂ ਦਾ ਜ਼ਿਆਦਾ ਲੰਮਾ ਨਹੀਂ ਚਲੇਗਾ ਕਰੀਅਰ, ਜਾਣੋ ਕਿਸਨੇ ਕਿਹਾ ਇੰਝ!
ਅੰਡਰ 19 ਵਿਸ਼ਵ ਕੱਪ ਜੇਤੂ ਟੀਮ ਦੇ ਬੱਲੇਬਾਜ਼ਾਂ ਦਾ ਜ਼ਿਆਦਾ ਲੰਮਾ ਨਹੀਂ ਚਲੇਗਾ ਕਰੀਅਰ, ਜਾਣੋ ਕਿਸਨੇ ਕਿਹਾ ਇੰਝ!: ਨਿਊਜ਼ੀਲੈਂਡ ਵਿੱਚ ਖੇਡੇ ਗਏ ਅੰਡਰ 19 ਵਰਲਡ ਕੱਪ ਦੇ ਫਾਈਨਲ ਵਿੱਚ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਕੇ ਭਾਰਤ ਚੌਥੀ ਵਾਰ ਵਰਲਡ ਚੈਂਪੀਅਨ ਬਣਿਆ। ਜਿਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ।
ਭਾਰਤ ਦੇ ਸਲਾਮੀ ਬੱਲੇਬਾਜ ਮਨਜੋਤ ਕਾਲੜਾ ਨੇ 102 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਦੇ ਹੋਏ ਅਜੇਤੂ ਸੈਂਕੜਾ ਲਗਾਇਆ, ਤੇ ਭਾਰਤੀ ਟੀਮ ਨੂੰ ਜਿੱਤ ਦਿਵਾਈ। ਇਸ ਮੈਚ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਵੀ ਆਪਣਾ ਜਲਵਾ ਵਿਖਾਇਆ। ਇਸ ਮੈਚ ਨੂੰ ਜਿੱਤ ਕੇ ਭਾਰਤ ਨੇ ਚੋਥੀ ਵਾਰ ਇਹ ਖਿਤਾਬ ਆਪਣੇ ਨਾਂ ਕੀਤਾ।
ਇਸ ਮੈਚ ਤੋਂ ਬਾਅਦ ਜਿੱਥੇ ਲੋਕ ਖਿਡਾਰੀਆਂ ਦੇ ਹੁਨਰ ਦਾ ਲੋਹਾ ਮੰਨ ਰਹੇ ਹਨ, ਉੱਥੇ ਹੀ ਸਾਬਕਾ ਭਾਰਤੀ ਕ੍ਰਿਕਟਰ ਨੇ ਇਸ ਜਿੱਤ ਤੋਂ ਬਾਅਦ ਜੂਨੀਅਰ ਟੀਮ ਇੰਡੀਆ ਉੱਤੇ ਇੱਕ ਅਜੀਬ ਬਿਆਨ ਦਿੱਤਾ ਹੈ।ਸਾਬਕਾ ਕਰਿਕਟਰ ਆਕਾਸ਼ ਚੋਪੜਾ ਨੇ ਕਿਹਾ ਹੈ ਕਿ ਇਸ ਟੀਮ ਦੇ ਕਈ ਖਿਡਾਰੀਆਂ ਦਾ ਕਰੀਅਰ ਲੰਮਾ ਨਹੀਂ ਰਹੇਗਾ।
ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਕਿਹਾ, ਕੁਝ ਖਿਡਾਰੀ ਅੱਗੇ ਵਧਣਗੇ ਪਰ ਇਹ ਸੱਚਾਈ ਵੀ ਸਵੀਕਾਰ ਕਰਨੀ ਹੋਵੇਗੀ ਕਿ ਕਈਆਂ ਦਾ ਕਰੀਅਰ ਲੰਮਾ ਨਹੀਂ ਰਹੇਗਾ।
ਦੱਸ ਦੇਈਏ ਕਿ 2008 ਵਿੱਚ ਕੋਹਲੀ ਦੀ ਅਗਵਾਈ ਵਾਲੀ ਟੀਮ ਜਦੋਂ ਚੈਂਪੀਅਨ ਬਣੀ ਸੀ ਤੱਦ ਅਰਗਲ ਨੇ ਫਾਈਨਲ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ। ਪਰ ਭਾਰਤ ਵੱਲੋਂ ਖੇਡਣਾ ਤਾਂ ਦੂਰ ਰਿਕੀ, ਸਮਿਤ, ਸ਼ਲਭ ਅਤੇ ਅਜਿਤੇਸ਼ ਪਹਿਲੇ ਦਰਜੇ ਦੇ ਪੱਧਰ ਉੱਤੇ ਵੀ ਆਪਣਾ ਪ੍ਰਦਰਸ਼ਨ ਨਹੀਂ ਦੋਹਰਾ ਸਕੇ।
—PTC News