Sat, Sep 5, 2026
Whatsapp

Mohanjit Sheron Case ਵਿੱਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ...

Mohanjit Sheron Case: ਮੋਹਨਜੀਤ ਸ਼ੇਰੋਂ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਡੀਐਸਪੀ ਹਰਵਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

Reported by:  PTC News Desk  Edited by:  Amritpal Singh -- September 05th 2026 04:24 PM -- Updated: September 05th 2026 05:10 PM
Mohanjit Sheron Case ਵਿੱਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ...

Mohanjit Sheron Case ਵਿੱਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ...

Mohanjit Sheron Case: ਮੋਹਨਜੀਤ ਸ਼ੇਰੋਂ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਡੀਐਸਪੀ ਹਰਵਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਤਿੰਨ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

ਇੰਸਪੈਕਟਰ ਪ੍ਰਤੇਕ ਜਿੰਦਲ, ਐਸਆਈ ਬਲਜੀਤ ਸਿੰਘ, ਅਤੇ ਏਐਸਆਈ ਹਰਪ੍ਰੀਤ ਸਿੰਘ ਨੂੰ ਪੁਲਿਸ ਲਾਈਨ ਸੰਗਰੂਰ ਭੇਜਿਆ ਗਿਆ ਹੈ।

ਕੀ ਹੈ ਮਾਮਲਾ

ਜ਼ਿਕਰਯੋਗ ਹੈ ਕਿ ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਕਾਲਾ ਕੱਪੜਾ ਲਹਿਰਾ ਕੇ ਵਿਰੋਧ ਕਰਨ ’ਤੇ ਹਿਰਾਸਤ ’ਚ ਲਏ ਗਏ ਪਿੰਡ ਦੇ ਨੌਜਵਾਨ ਮੋਹਣਜੀਤ ਸਿੰਘ ਨੂੰ ਪਹਿਲਾਂ ਪੁਲੀਸ ਨੇ ਕਾਬੂ ਕਰ ਲਿਆ ਸੀ।

ਰਿਹਾਅ ਹੋਣ ਮਗਰੋਂ ਮੋਹਨਜੀਤ ਸਿੰਘ ਨੇ ਪੁਲਿਸ ’ਤੇ ਤਸ਼ੱਦਦ ਕਰਨ ਦੇ ਦੋਸ਼ ਲਾਏ। ਮੋਹਣਜੀਤ ਸਿੰਘ ਨੂੰ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਲੈ ਕੇ ਪੁੱਜੇ।

ਸਥਾਨਕ ਸਿਵਲ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਮੋਹਣਜੀਤ ਸਿੰਘ ਨੇ ਕਿਹਾ

ਮੁੱਖ ਮੰਤਰੀ ਭਗਵੰਤ ਮਾਨ ਦੇ ਸੁਨਾਮ 'ਚ ਪਿੰਡ ਸ਼ੇਰੋਂ ਵਿਖੇ ਸੱਥ ਪ੍ਰੋਗਰਾਮ ਦੌਰਾਨ ਇੱਕ ਸਿੱਖ ਨੌਜਵਾਨ ਦੀ ਪੁਲਿਸ ਵੱਲੋਂ ਕੁੱਟਮਾਰ ਦੇ ਮਾਮਲੇ 'ਚ ਹਸਪਤਾਲ ਦਾਖਲ ਨੌਜਵਾਨ ਨੇ ਵੱਡੇ ਖੁਲਾਸੇ ਕੀਤੇ ਹਨ। ਸਿਵਲ ਹਸਪਤਾਲ 'ਚ ਦਾਖਲ ਮੋਹਨਜੀਤ ਸਿੰਘ ਨੇ ਪੰਜਾਬ ਪੁਲਿਸ 'ਤੇ ਗੰਭੀਰ ਦੋਸ਼ ਲਾਏ ਹਨ। ਦੱਸ ਦਈਏ ਕਿ ਮੋਹਨਜੀਤ ਸਿੰਘ ਦੀ ਸਿਹਤ ਦਾ ਲਗਾਤਾਰ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਹਾਲ ਜਾਣਿਆ ਜਾ ਰਿਹਾ ਹੈ ਅਤੇ ਕਈ ਲੀਡਰ ਮੌਕੇ 'ਤੇ ਪਹੁੰਚੇ ਹਨ।

'ਪਹਿਲਾਂ ਪੁਲਿਸ ਨੇ ਉਸ ਦੇ ਪਰਿਵਾਰ ਨਾਲ ਬੁਰਾ ਸਲੂਕ ਕੀਤਾ, ਫਿਰ ਉਸ ਨੂੰ ਟਾਰਚਰ ਕੀਤਾ'

ਇਸ ਮੌਕੇ ਮੋਹਨਜੀਤ ਸਿੰਘ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਦੌਰਾਨ ਉਹ ਮੁੱਖ ਮੰਤਰੀ ਨੂੰ ਪੰਜਾਬ 'ਚੋਂ ਚਿੱਟਾ ਖਤਮ ਕਰਨ ਦੇ ਸਬੰਧ 'ਚ ਸਵਾਲ ਕਰਨੇ ਚਾਹੁੰਦਾ ਸੀ, ਪਰ ਉਸ ਦੀ ਇੱਕ ਨਹੀਂ ਸੁਣੀ ਗਈ, ਸਗੋਂ ਉਸ ਦੇ ਘਰ ਪੁਲਿਸ ਭੇਜ ਦਿੱਤੀ ਗਈ। ਪੁਲਿਸ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਬੁਰਾ ਵਿਹਾਰ ਕੀਤਾ ਗਿਆ।

ਮੋਹਨਜੀਤ ਨੇ ਕਿਹਾ ਕਿ ਇਸ ਪਿੱਛੋਂ ਜਦੋਂ ਉਸ ਨੇ ਆਪਣੀ ਕੋਠੇ ਦੀ ਛੱਤ 'ਤੇ ਚੜ੍ਹ ਕੇ ਮੁੱਖ ਮੰਤਰੀ ਦਾ ਕਾਲੀ ਝੰਡੀ ਨਾਲ ਵਿਰੋਧ ਪ੍ਰਗਟਾਉਣਾ ਸ਼ੁਰੂ ਕੀਤਾ। ਉਸ ਨੇ ਕਿਹਾ ਕਿ ਉਸ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਗਟਾਇਆ, ਪਰ ਪੁਲਿਸ ਨੇ ਉਸ ਨੂੰ ਆ ਕੇ ਫੜ ਲਿਆ। ਫਿਰ ਡੀਐਸਪੀ ਖਹਿਰਾ ਨੇ ਉਥੋਂ ਚੁੱਕ ਕੇ ਕਿਸੇ ਦੇ ਚੁਬਾਰੇ ਵਿੱਚ ਲਿਜਾ ਕੇ ਕੁੱਟਿਆ। ਇਸ ਉਪਰੰਤ ਪੁਲਿਸ ਥਾਣੇ ਲਿਜਾ ਕੇ ਉਸ ਨਾਲ ਦੋ ਹੋਰ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਕਹਿਣ 'ਤੇ ਤਸ਼ੱਦਦ ਕੀਤਾ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ।

'ਬਲੇਡ ਮਾਰੇ ਤੇ ਜ਼ਖ਼ਮਾਂ 'ਚ ਲੂਣ ਛਿੜਕਿਆ'

ਉਸ ਨੇ ਕਿਹਾ ਕਿ ਪੁਲਿਸ ਨੇ ਟਾਰਚਰ ਕਰਦਿਆਂ ਉਸ ਦੇ ਬਲੇਡ ਮਾਰੇ ਅਤੇ ਜ਼ਖ਼ਮਾਂ ਵਿੱਚ ਲੂਣ ਛਿੜਦਿਆਂ ਅਤੇ ਇਸ ਤਰ੍ਹਾਂ ਹੀ ਸਵੇਰ ਤੋਂ ਭੁੱਖੇ ਭਾਣੇ ਉਸ ਨੂੰ ਘਸੀਟਦੇ ਰਹੇ। ਉਸ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੇ ਸਨ ਅਤੇ ਉਸ ਦੀਆਂ ਵੀਡੀਓਜ਼ ਵੀ ਸਾਂਝੀਆਂ ਕਰ ਰਹੇ ਸਨ ਕਿ ਅੱਗੇ ਤੋਂ ਕਿਸੇ ਦਾ ਵਿਰੋਧ ਨਹੀਂ ਕਰੇਗਾ।

ਦੱਸ ਦਈਏ ਕਿ ਇਸ ਘਟਨਾ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਹ ਮਾਮਲਾ ਹੁਣ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਪਹੁੰਚ ਗਿਆ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK