Wed, Sep 9, 2026
Whatsapp

ਜਲੰਧਰ: ਫਿਰ ਘਟੀ ਜਬਰ ਜਨਾਹ ਦੀ ਵਾਰਦਾਤ

Reported by:  PTC News Desk  Edited by:  Joshi -- February 19th 2018 08:15 AM -- Updated: February 19th 2018 10:34 AM
ਜਲੰਧਰ: ਫਿਰ ਘਟੀ ਜਬਰ ਜਨਾਹ ਦੀ ਵਾਰਦਾਤ

ਜਲੰਧਰ: ਫਿਰ ਘਟੀ ਜਬਰ ਜਨਾਹ ਦੀ ਵਾਰਦਾਤ

ਜਲੰਧਰ 'ਚ ਪੈਂਦੇ ਮਕਸੂਦਾਂ ਥਾਣੇ ਅਧੀਨ ਆਉਂਦੇ ਇਲਾਕੇ 'ਚ ਇੱਕ 14 ਸਾਲਾ ਲੜਕੀ ਦਾ ਜਬਰ ਜਨਾਹ ਹੋਣ ਦੀ ਖਬਰ ਨੇ ਇੱਕ ਵਾਰ ਫਿਰ ਲੜਕੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕੀਤੇ ਹਨ। 14 ਸਾਲਾ ਲੜਕੀ ਨੂੰ ਜਬਰਨ 5 ਲੜਕਿਆਂ ਵਲੋਂ ਘਰੋਂ ਅਗਵਾ ਕਰ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀ ਏ. ਐੱਸ. ਆਈ. ਰਘੂਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨੂਰਪੁਰ ਇਲਾਕੇ 'ਚ ਇਕ ਸਥਿਤ ਇਕ ਬਗੀਚੇ ਇੱਕ ਲੜਕੀ ਬੇਹੋਸ਼ੀ ਦੀ ਹਾਲਾਤ 'ਚ ਪਈ ਹੋਈ ਹੈ। ਉਹਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਲੜਕੀ ਨੂੰ ਤੁਰੰਤ ਪੁਲਸ ਨੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਨਾਬਾਲਗਾ ਦੇ ਫਟੇ ਕਪੜੇ ਦੇਖ ਕੇ ਉਸਦਾ ਮੈਡੀਕਲ ਕਰਵਾਇਆ ਗਿਆ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਛੋਟੀ ਲੜਕੀ ਨੇ ਇਹ ਜਾਣਕਾਰੀ ਉਹਨਾਂ ਨੂੰ ਦਿੱਤੀ ਕਿ ਉਹਨਾਂ ਦੀ ਵੱਡੀ ਬੇਟੀ ਬੇਹੋਸ਼ੀ ਦੀ ਹਾਲਤ 'ਚ ਬਗੀਚੇ 'ਚ ਪਈ ਹੈ। ਇਸ ਤੋਂ ਬਾਅਦ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੀੜਤਾ ਦੀ ਮਾਂ ਨੇ ਮੁਤਾਬਕ, ਪੀੜਤ ਲੜਕੀ ਨੇ ਜਬਰ ਜਨਾਹ ਹੋਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ। ਬਲਾਤਕਾਰ ਕਰਨ ਵਾਲੇ 4 ਮੁਲਜ਼ਮਾਂ ਦੀ ਪਛਾਣ ਸੁਨੀਲ, ਰਾਹੁਲ, ਕਰਨ,  ਅਤੇ ਰਾਜੂ ਵਜੋਂ ਹੋਈ ਹੈ ਪਰ ਅਜੇ ਤੱਕ 5ਵੇਂ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK