Sun, Nov 1, 2026
Whatsapp

Rajasansi Murder : ਤਾਏ-ਚਾਚੇ ਦੇ ਭਰਾਵਾਂ 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਸ਼ਖਸ ਨੂੰ ਟਰੈਕਟਰ ਹੇਠਾਂ ਕੁਚਲਿਆ

Rajasansi News : ਇਲਜ਼ਾਮਾਂ ਮੁਤਾਬਕ ਬੀਤੀ ਰਾਤ ਮਹਿੰਗਾ ਸਿੰਘ ਅਤੇ ਉਸ ਦੇ ਭਰਾ ਟਰੈਕਟਰ ਲੈ ਕੇ ਹਰਪਾਲ ਸਿੰਘ ਦੀ ਪੈਲੀ ਵਾਹੁਣ ਲੱਗ ਪਏ। ਜਦੋਂ ਹਰਪਾਲ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਕਥਿਤ ਤੌਰ 'ਤੇ ਉਸ ਉੱਪਰ ਟਰੈਕਟਰ ਚੜ੍ਹਾ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

Reported by:  PTC News Desk  Edited by:  KRISHAN KUMAR SHARMA -- November 01st 2026 03:12 PM -- Updated: November 01st 2026 03:17 PM
Rajasansi Murder : ਤਾਏ-ਚਾਚੇ ਦੇ ਭਰਾਵਾਂ 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਸ਼ਖਸ ਨੂੰ ਟਰੈਕਟਰ ਹੇਠਾਂ ਕੁਚਲਿਆ

Rajasansi Murder : ਤਾਏ-ਚਾਚੇ ਦੇ ਭਰਾਵਾਂ 'ਚ ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਸ਼ਖਸ ਨੂੰ ਟਰੈਕਟਰ ਹੇਠਾਂ ਕੁਚਲਿਆ

Rajasansi News : ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ 'ਚ ਰੂਹ ਕੰਬਾਊ ਘਟਨਾ ਵਾਪਰੀ ਹੈ। ਚਾਚੇ-ਤਾਏ ਦੇ ਭਰਾਵਾਂ 'ਚ ਜ਼ਮੀਨ ਨੂੰ ਲੈ ਕੇ ਉਠੇ ਵਿਵਾਦ 'ਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਖਸ ਨੂੰ ਟਰੈਕਟਰ ਹੇਠਾਂ ਕੁਚਲ ਕੇ ਕਤਲ ਕੀਤਾ ਗਿਆ ਹੈ।

ਘਟਨਾ, ਰਾਜਾਸਾਂਸੀ ਦੇ ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਕੋਟਲੀ ਖਹਿਰਾ ਵਿਖੇ ਬੀਤੀ ਰਾਤ ਵਾਪਰੀ, ਜਿਥੇ ਚਾਰ ਏਕੜ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

4 ਏਕੜ ਜ਼ਮੀਨ ਦਾ ਸੀ ਵਿਵਾਦ

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਮ੍ਰਿਤਕ ਹਰਪਾਲ ਸਿੰਘ ਦਾ ਆਪਣੇ ਚਾਚੇ ਦੇ ਮੁੰਡੇ ਮਹਿੰਗਾ ਸਿੰਘ ਨਾਲ ਚਾਰ ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਲਜ਼ਾਮਾਂ ਮੁਤਾਬਕ ਬੀਤੀ ਰਾਤ ਮਹਿੰਗਾ ਸਿੰਘ ਅਤੇ ਉਸ ਦੇ ਭਰਾ ਟਰੈਕਟਰ ਲੈ ਕੇ ਹਰਪਾਲ ਸਿੰਘ ਦੀ ਪੈਲੀ ਵਾਹੁਣ ਲੱਗ ਪਏ। ਜਦੋਂ ਹਰਪਾਲ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਕਥਿਤ ਤੌਰ 'ਤੇ ਉਸ ਉੱਪਰ ਟਰੈਕਟਰ  ਚੜ੍ਹਾ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਡੀਐਸਪੀ ਰਾਜਾਸਾਂਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਪਾਲ ਸਿੰਘ ਅਤੇ ਮਹਿੰਗਾ ਸਿੰਘ ਆਪਸ ਵਿੱਚ ਰਿਸ਼ਤੇਦਾਰ ਹਨ। ਬੀਤੀ ਰਾਤ ਮਹਿੰਗਾ ਸਿੰਘ, ਬਿਕਰਮ, ਅਜੇ, ਕਸ਼ਮੀਰ ਸਿੰਘ ਵੱਲੋਂ ਜਮੀਨ ਵਿਚ ਟਰੈਕਟਰ ਵਾਹਿਆ ਜਾ ਰਿਹਾ ਸੀ ਤੇ ਜਦੋਂ ਉਸ ਨੂੰ ਹਰਪਾਲ ਸਿੰਘ ਨੂੰ ਰੋਕਿਆ ਗਿਆ ਤਾਂ ਉਹਨਾਂ ਨੇ ਟਰੈਕਟਰ ਥੱਲੇ ਦੇ ਕੇ ਹਰਪਾਲ ਸਿੰਘ ਦਾ ਕਤਲ ਕਰ ਦਿੱਤਾ, ਜਿਸ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ...AAP 'ਚ ਬਗ਼ਾਵਤ ਕਿਉਂ ? ਚੇਤਨ ਜੋੜਾਮਾਜਰਾ ਤੇ ਹਰਮੀਤ ਪਠਾਨਮਾਜਰਾ ਦੇ ਪਾਰਟੀ ਛੱਡਣ ਪਿੱਛੇ ਕੀ ਹੈ ਰਾਜਨੀਤੀ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK