Sat, May 18, 2024
Whatsapp

ਅਮਰੀਕਾ: ਫਲੋਰੀਡਾ 'ਚ ਮਾਰਟਿਨ ਲੂਥਰ ਕਿੰਗ ਡੇਅ ਦੇ ਸਮਾਗਮ ਦੌਰਾਨ ਗੋਲੀਬਾਰੀ, 8 ਜ਼ਖਮੀ

ਅਮਰੀਕੀ ਦੇ ਫਲੋਰੀਡਾ ਦੇ ਫੋਰਟ ਪੀਅਰਸ ਸ਼ਹਿਰ 'ਚ ਗੋਲੀਬਾਰੀ ਦੀ ਘਟਨਾ ’ਚ ਘੱਟੋ-ਘੱਟ ਅੱਠ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਜਾਰੀ ਹੈ।

Written by  Aarti -- January 17th 2023 10:08 AM
ਅਮਰੀਕਾ: ਫਲੋਰੀਡਾ 'ਚ ਮਾਰਟਿਨ ਲੂਥਰ ਕਿੰਗ ਡੇਅ ਦੇ ਸਮਾਗਮ ਦੌਰਾਨ ਗੋਲੀਬਾਰੀ, 8 ਜ਼ਖਮੀ

ਅਮਰੀਕਾ: ਫਲੋਰੀਡਾ 'ਚ ਮਾਰਟਿਨ ਲੂਥਰ ਕਿੰਗ ਡੇਅ ਦੇ ਸਮਾਗਮ ਦੌਰਾਨ ਗੋਲੀਬਾਰੀ, 8 ਜ਼ਖਮੀ

Firing In America: ਅਮਰੀਕੀ ਦੇ ਫਲੋਰੀਡਾ ਦੇ ਫੋਰਟ ਪੀਅਰਸ ਸ਼ਹਿਰ 'ਚ ਸਥਾਨਕ ਸਮੇਂ ਮੁਤਾਬਕ ਸੋਮਵਾਰ ਦੇਰ ਸ਼ਾਮ ਗੋਲੀਬਾਰੀ ਦੀ ਘਟਨਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਗੋਲੀਬਾਰੀ ਦੀ ਘਟਨਾ ਮਾਰਟਿਨ ਲੂਥਰ ਕਿੰਗ ਜੂਨੀਅਰ ਦਿਵਸ ਮੌਕੇ ਇਕ ਪ੍ਰੋਗਰਾਮ ਦੌਰਾਨ ਵਾਪਰੀ। ਗੋਲੀਬਾਰੀ 'ਚ ਘੱਟੋ-ਘੱਟ ਅੱਠ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਿਸ ਪ੍ਰੋਗਰਾਮ ਚ ਫਾਈਰਿੰਗ ਹੋਈ ਉਹ ਪ੍ਰੋਗਰਾਮ ਫੋਰਟ ਪੀਅਰਸ ਦੇ ਇਲਸ ਐਲਿਸ ਪਾਰਕ 'ਚ ਆਯੋਜਿਤ ਕੀਤਾ ਜਾ ਰਿਹਾ ਸੀ। ਜਿਸ ਚ ਵੱਡੀ ਗਿਣਤੀ ਚ ਲੋਕ ਮੌਜੂਦ ਸੀ। ਇਸ ਪ੍ਰੋਗਰਾਮ ਵਿੱਚ ਬੱਚੇ ਵੀ ਮੌਜੂਦ ਸੀ। ਫਿਲਹਾਲ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। 


ਇੱਥ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਚ ਪਿਛਲੇ 24 ਘੰਟਿਆਂ ਚ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਘਟਨਾ ਤੋਂ ਪਹਿਲਾਂ ਇੱਕ ਘਰ ਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਜਿਸ ’ਚ ਇੱਕ ਬੱਚੇ ਸਣੇ 6 ਲੋਕਾਂ ਦੀ ਜਾਨ ਚਲੀ ਗਈ। ਇਸ ਮਾਮਲੇ ’ਚ ਕਿਸੇ ਡਰੱਗ ਗਿਰੋਹ ਦਾ ਹੱਥ ਮੰਨਿਆ ਜਾ ਰਿਹਾ ਹੈ।  

ਇਹ ਵੀ ਪੜ੍ਹੋ: ਟਾਂਡਾ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ, ਸੁਰੱਖਿਆ ਪ੍ਰਬੰਧ ਸਖ਼ਤ

- PTC NEWS

Top News view more...

Latest News view more...

LIVE CHANNELS
LIVE CHANNELS