Tue, May 14, 2024
Whatsapp

Ranbir Kapoor: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਈਡੀ ਨੇ ਜਾਰੀ ਕੀਤਾ ਸੰਮਨ, ਜਾਣੋ ਕੀ ਹੈ ਮਾਮਲਾ View in English

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਸੰਮਨ ਜਾਰੀ ਕੀਤਾ ਹੈ।

Written by  Aarti -- October 04th 2023 04:19 PM -- Updated: October 04th 2023 05:28 PM
Ranbir Kapoor:  ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਈਡੀ ਨੇ ਜਾਰੀ ਕੀਤਾ ਸੰਮਨ, ਜਾਣੋ ਕੀ ਹੈ ਮਾਮਲਾ

Ranbir Kapoor: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਈਡੀ ਨੇ ਜਾਰੀ ਕੀਤਾ ਸੰਮਨ, ਜਾਣੋ ਕੀ ਹੈ ਮਾਮਲਾ

Ranbir Kapoor: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ ਈਡੀ ਨੇ 6 ਅਕਤੂਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਹ ਪੂਰਾ ਮਾਮਲਾ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਨਾਲ ਜੁੜਿਆ ਹੋਇਆ ਹੈ।

ਇਸ ਆਨਲਾਈਨ ਸੱਟੇਬਾਜ਼ੀ ਐਪ ਕਾਰਨ 17 ਬਾਲੀਵੁੱਡ ਸਿਤਾਰੇ ਈਡੀ ਦੇ ਰਡਾਰ 'ਤੇ ਹਨ। ਕੁਝ ਹਫਤੇ ਪਹਿਲਾਂ ਇਸ ਮਾਮਲੇ 'ਚ ਟਾਈਗਰ ਸ਼ਰਾਫ, ਸੰਨੀ ਲਿਓਨ, ਨੇਹਾ ਕੱਕੜ ਅਤੇ ਰਾਹਤ ਫਤਿਹ ਅਲੀ ਖਾਨ ਵਰਗੇ ਦਿੱਗਜਾਂ ਦੇ ਨਾਂ ਸਾਹਮਣੇ ਆਏ ਸੀ। ਹੁਣ ਜਿਵੇਂ-ਜਿਵੇਂ ਮਾਮਲੇ ਦੀ ਜਾਂਚ ਅੱਗੇ ਵਧ ਰਹੀ ਹੈ, ਆਲੀਆ ਭੱਟ ਦੇ ਪਤੀ ਰਣਬੀਰ ਕਪੂਰ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਇਹ ਸਾਰੇ ਸਿਤਾਰੇ ਦੁਬਈ 'ਚ 200 ਕਰੋੜ ਰੁਪਏ ਦੇ ਇੱਕ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਮੁਸ਼ਕਿਲ 'ਚ ਫਸ ਗਏ ਹਨ। 


ਗੈਰ-ਕਾਨੂੰਨੀ ਸੱਟੇਬਾਜ਼ੀ ਦੇ ਇਸ ਮਾਮਲੇ 'ਚ ਈਡੀ ਨੇ ਹੁਣ ਵੱਡਾ ਕਦਮ ਚੁੱਕਦਿਆਂ ਮਸ਼ਹੂਰ ਹਸਤੀਆਂ ਨੂੰ ਸੰਮਨ ਭੇਜਣੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਸਭ ਤੋਂ ਪਹਿਲਾਂ ਨਾਮ ਰਣਬੀਰ ਕਪੂਰ ਦਾ ਸਾਹਮਣੇ ਆਇਆ ਹੈ। ਜਾਂਚ ਏਜੰਸੀ ਨੇ ਇਸ ਮਾਮਲੇ 'ਚ ਅਭਿਨੇਤਾ ਨੂੰ 6 ਅਕਤੂਬਰ 2023 ਯਾਨੀ ਸ਼ੁੱਕਰਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਜਿੱਥੇ ਈਡੀ ਉਸ ਤੋਂ ਵਿਆਹ ਵਿੱਚ ਸ਼ਾਮਲ ਹੋਣ, ਪਰਫਾਰਮ ਕਰਨ, ਭੁਗਤਾਨ ਆਦਿ ਤੋਂ ਲੈ ਕੇ ਹੋਰ ਸਵਾਲ ਪੁੱਛ ਸਕਦਾ ਹੈ।

ਇਹ ਵੀ ਪੜ੍ਹੋ: Gayatri Joshi Accident : ਸ਼ਾਹਰੁਖ ਖਾਨ ਦੀ ਫਿਲਮ ਸਵਦੇਸ਼ ਦੀ ਅਦਾਕਾਰਾ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ, ਇੱਥੇ ਦੇਖੋ ਹਾਦਸੇ ਦੀ ਵੀਡੀਓ

- PTC NEWS

Top News view more...

Latest News view more...