Tue, May 21, 2024
Whatsapp

ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸਾਥੀ ਜੋਗਾ ਸਿੰਘ ਦਾ ਪੰਜਾਬ ਪੁਲਿਸ ਨੂੰ ਮਿਲਿਆ 3 ਦਿਨ ਦਾ ਰਿਮਾਂਡ

Punjab News: ਅੰਮ੍ਰਿਤਪਾਲ ਕੇਸ ਵਿੱਚ ਕੱਲ ਅੰਮ੍ਰਿਤਸਰ ਪੁਲਿਸ ਅਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਜੋਗਾ ਸਿੰਘ ਨੂੰ ਬੀਤੇਂ ਦਿਨੀਂ ਗਿਰਫ਼ਤਾਰ ਕੀਤਾ ਗਿਆ

Written by  Amritpal Singh -- April 16th 2023 05:07 PM
ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸਾਥੀ ਜੋਗਾ ਸਿੰਘ ਦਾ ਪੰਜਾਬ ਪੁਲਿਸ ਨੂੰ ਮਿਲਿਆ 3 ਦਿਨ ਦਾ ਰਿਮਾਂਡ

ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸਾਥੀ ਜੋਗਾ ਸਿੰਘ ਦਾ ਪੰਜਾਬ ਪੁਲਿਸ ਨੂੰ ਮਿਲਿਆ 3 ਦਿਨ ਦਾ ਰਿਮਾਂਡ

Punjab News: ਅੰਮ੍ਰਿਤਪਾਲ ਕੇਸ ਵਿੱਚ ਕੱਲ ਅੰਮ੍ਰਿਤਸਰ ਪੁਲਿਸ ਅਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਜੋਗਾ ਸਿੰਘ ਨੂੰ ਬੀਤੇਂ ਦਿਨੀਂ ਗਿਰਫ਼ਤਾਰ ਕੀਤਾ ਗਿਆ, ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ ਦੀ ਜਿਲ੍ਹਾ ਕੋਰਟ ਸਿਮਰਨਦੀਪ ਸਿੰਘ ਸੋਹੀ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ।

ਜੋਗਾ ਸਿੰਘ ਦੇ ਵਕੀਲ ਨੇ ਕਿਹਾ ਕਿ ਥਾਣਾ ਮੇਹਟੀਆਣਾ ਪੁਲਿਸ ਨੇ ਜੋਗਾ ਸਿੰਘ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ। ਪੁਲਿਸ ਦਾ ਤਰਕ ਸੀ ਕੀ ਜੋਗਾ ਸਿੰਘ ਕੋਲੋਂ ਜੋ ਪੁਲਿਸ ਨੇ ਹਥਿਆਰ ਰਿਕਾਵਰ ਕੀਤੇ, ਇਸ ਤੇ ਜੋਗਾ ਸਿੰਘ ਦੇ ਵਕੀਲ ਨੇ ਕਿਹਾ ਕਿ ਮੇਰੇ ਕਲਾਇੰਟ ਕੋਲ 2 ਪਿਸਟਲ ਪੁਲਿਸ ਨੇ ਫੜ੍ਹੇ ਹਨ, ਉਹ ਲਾਈਸੈਂਸ ਹਥਿਆਰ ਹਨ।


ਥਾਣਾ ਮੇਹਟੀਆਣਾ ਐੱਸਐੱਚਓ ਪ੍ਰਬਜੋਤ ਕੌਰ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਮਾਨਯੋਗ ਅਦਾਲਤ ਤੋਂ ਜੋਗਾ ਸਿੰਘ ਦਾ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਾਤ ਵੱਲੋਂ ਉਨ੍ਹਾਂ ਨੂੰ 3 ਦਿਨ ਦਾ ਰਿਮਾਂਡ ਹੀ ਹਾਸਿਲ ਹੋਇਆ ਹੈ। ਨਾਲ ਹੀ ਉਨ੍ਹਾਂ ਕਿਹਾ ਇਨਾ 3 ਦਿਨਾਂ ਵਿਚ ਯੋਗਾ ਸਿੰਘ ਤੋਂ ਹੋਰ ਵੀ ਖੁਲਾਸੇ ਹੋ ਸਕਦੇ।

- PTC NEWS

Top News view more...

Latest News view more...

LIVE CHANNELS
LIVE CHANNELS