Mon, May 20, 2024
Whatsapp

Operation Amritpal: ਅੰਮ੍ਰਿਤਪਾਲ ਦੀ ਇੱਕ ਹੋਰ ਸੀਸੀਟੀਵੀ ਵੀਡੀਓ ਆਈ ਸਾਹਮਣੇ

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਹਰਿਆਣਾ ਤੋਂ ਇਕ ਹੋਰ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਕਰੂਕਸ਼ੇਤਰ ਬੱਸ ਅੱਡੇ ਦੀ ਦੱਸੀ ਜਾ ਰਹੀ ਹੈ। ਇਸ ਤੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਬੱਸ ਰਾਹੀਂ ਭੱਜਿਆ ਹੋਵੇਗਾ।

Written by  Ramandeep Kaur -- March 24th 2023 10:09 AM -- Updated: March 24th 2023 02:04 PM
Operation Amritpal: ਅੰਮ੍ਰਿਤਪਾਲ ਦੀ ਇੱਕ ਹੋਰ ਸੀਸੀਟੀਵੀ ਵੀਡੀਓ ਆਈ ਸਾਹਮਣੇ

Operation Amritpal: ਅੰਮ੍ਰਿਤਪਾਲ ਦੀ ਇੱਕ ਹੋਰ ਸੀਸੀਟੀਵੀ ਵੀਡੀਓ ਆਈ ਸਾਹਮਣੇ

OperationAmritpal: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਹਰਿਆਣਾ ਤੋਂ ਇਕ ਹੋਰ ਕਥਿਤ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਵੀਡੀਓ ਕਰੂਕਸ਼ੇਤਰ ਬੱਸ ਅੱਡੇ ਦੀ ਦੱਸੀ ਜਾ ਰਹੀ ਹੈ। ਇਸ ਤੋਂ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਬੱਸ ਰਾਹੀਂ ਭੱਜਿਆ ਹੋਵੇਗਾ।

ਦੱਸ ਦਈਏ ਕਿ ਪੁਲਿਸ ਵੱਲੋਂ ਜਾਰੀ ਕੀਤੀ ਵੀਡੀਓ 'ਚ ਉਹ ਇੱਕ ਛੱਤਰੀ ਲਈ ਨਜ਼ਰ ਆ ਰਿਹਾ ਹੈ। ਉਸ ਨਾਲ ਇਕ ਹੋਰ ਵਿਅਕਤੀ ਵੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੀਆਂ ਸ਼ਾਹਬਾਦ ਤੋਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿਥੇ ਉਹ ਇੱਕ ਮਹਿਲਾ ਦੇ ਘਰ ਰੁਕਿਆ ਸੀ। ਇਹ ਵੀ ਸ਼ੱਕ ਹੈ ਕਿ ਉਹ ਯੂਪੀ ਜਾਂ ਉਤਰਾਖੰਡ ਭੱਜ ਸਕਦਾ ਹੈ।


ਦੱਸ ਦਈਏ ਕਿ ਅਲਰਟ ਦੇ ਮੱਦੇਨਜ਼ਰ ਹਰਿਆਣਾ ਦੇ ਸ਼ਾਹਬਾਦ 'ਚ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ। ਹੁਣ ਹਰਿਆਣਾ ਦੇ ਸ਼ਾਹਬਾਦ 'ਚ ਅੰਮ੍ਰਿਤਪਾਲ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਛੱਤਰੀ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ।

ਜਿੱਥੇ ਅੰਮ੍ਰਿਤਪਾਲ 19-20 ਮਾਰਚ ਨੂੰ ਰੁਕਿਆ ਸੀ, ਹੁਣ ਇਸ ਔਰਤ ਨੂੰ ਹਰਿਆਣਾ ਵੱਲੋਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਰਿਆਣਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸ਼ਾਹਬਾਦ 'ਚ ਹੋਣ ਦੀ ਸੂਚਨਾ ਦੀ ਪੁਸ਼ਟੀ ਕਰ ਦਿੱਤੀ ਹੈ। ਹੁਣ ਹਰਿਆਣਾ ਦੇ ਸ਼ਾਹਬਾਦ 'ਚ ਅੰਮ੍ਰਿਤਪਾਲ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਛੱਤਰੀ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: Operation Amritpal: ਕੇਂਦਰ ਸਰਕਾਰ ਨੇ BSF ਨੂੰ ਜਾਰੀ ਕੀਤੀਆਂ ਅੰਮ੍ਰਿਤਪਾਲ ਦੀਆਂ ਤਸਵੀਰਾਂ, ਕੀਤਾ ਅਲਰਟ

- PTC NEWS

Top News view more...

Latest News view more...

LIVE CHANNELS
LIVE CHANNELS