ਡਿਪਟੀ ਕਮਿਸ਼ਨਰ ਦਫਤਰ 'ਚ ਭਰਤੀ ਕੀਤੇ ਜਾਣਗੇ ‘ਬਲੌਕ ਫੈਲੋ’
ਅੰਮ੍ਰਿਤਸਰ: ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਲਿਆਉਣ, ਅਧਿਕਾਰੀਆਂ ਵਿਚਾਲੇ ਬਿਹਤਰ ਤਾਲਮੇਲ ਬਨਾਉਣ ਤੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਆਮ ਲੋਕਾਂ ਦੀ ਰਾਇ ਲੈਣ ਵਾਸਤੇ ਡਿਪਟੀ ਕਮਿਸ਼ਨਰ ਦਫਤਰ ਵਿਚ ਇਛਾਵਾਨ 'ਬਲੌਕ ਫੈਲੋ' ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਫੈਲੋਸ਼ਿਪ ਪ੍ਰੋਗਰਾਮ ਫਿਲਹਾਲ ਇਕ ਸਾਲ ਸਮਾਂ ਸੀਮਾ ਦਾ ਹੋਵੇਗਾ, ਜਿਸ ਨੂੰ ਵਿਭਾਗ ਦੀਆਂ ਲੋੜਾਂ, ਕੰਮ ਦੀ ਗੁੁਣਵਤਾ ਤੇ ਲੋਕਾਂ ਦੀ ਜਰੂਰਤ ਅਨੁੁਸਾਰ ਵਧਾਇਆ ਵੀ ਜਾ ਸਕਦਾ ਹੈ।

ਇਸ ਸਬੰਧ ਵਿੱਚ ਸ੍ਰੀਮਤੀ ਨੀਲਮ ਮਹੇ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਦੱਸਿਆ ਕਿ ਅੰਮ੍ਰਿਤਸਰ ਜਿਲੇ ਵਿਚ ਫਿਲਹਾਲ 2 ਫੈਲੋ ਲਏ ਜਾਣਗੇ, ਜਿੰਨਾ ਨੂੰ 55 ਹਜ਼ਾਰ ਰੁੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਕਿਸੇ ਵੀ ਵਿਸ਼ੇ ਉਤੇ ਪੋਸਟ ਗਰੈਜੂਏਸ਼ਨ ਦੀ ਪੜਾਈ ਕਰ ਚੁੱਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਅੰਮ੍ਰਿਤਸਰ ਜਿਲ੍ਹੇ ਦੀ ਵੈਬਸਾਈਟ ‘ amritsar.nic.in/notice_category/recruitment/’ ਉਤੇ ਜਾ ਕੇ ਪੂਰੀ ਜਾਣਕਾਰੀ ਅਤੇ dc.asr@punjab.gov.in and copy to Aryan.sahi98@punjab.gov.in ਤੇ 19 ਦਸੰਬਰ 2023 ਤੱਕ ਆਪਣੇ ਬਿਨੈ ਪੱਤਰ/ ਬਾਇਓਡਾਟਾ ਭੇਜ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਆਏ ਹੋਏ ਬਿਨੈ ਪੱਤਰਾਂ ਵਿਚ 2 ਨੌਜਵਾਨਾਂ ਦੀ ਚੋਣ ਕਰਕੇ ਉਨਾਂ ਨੂੰ 22 ਦਸੰਬਰ ਨੂੰ ਹੀ ਕੰਮ ਉਤੇ ਬੁਲਾ ਲਿਆ ਜਾਵੇਗਾ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ, ਦਫਤਰ ਦੇ ਹੈਲਪਲਾਈਨ ਨੰ: 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।
- PTC NEWS