Mon, Dec 22, 2025
Whatsapp

Carry On Jatta 3 Teaser:ਗਿੱਪੀ ਗਰੇਵਾਲ ਦੀ ਫਿਲਮ ਦਾ ਟੀਜ਼ਰ ਰਿਲੀਜ਼, ਮਿਲੇਗੀ ਮਿਊਜ਼ਿਕ ਅਤੇ ਡਾਂਸ ਦੀ ਜ਼ਬਰਦਸਤ ਡੋਜ਼

ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਸ ਦਾ ਫਰਸਟ ਲੁੱਕ ਪੋਸਟਰ ਕੁਝ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

Reported by:  PTC News Desk  Edited by:  Ramandeep Kaur -- April 13th 2023 04:16 PM
Carry On Jatta 3 Teaser:ਗਿੱਪੀ ਗਰੇਵਾਲ ਦੀ ਫਿਲਮ ਦਾ ਟੀਜ਼ਰ ਰਿਲੀਜ਼, ਮਿਲੇਗੀ ਮਿਊਜ਼ਿਕ ਅਤੇ ਡਾਂਸ ਦੀ ਜ਼ਬਰਦਸਤ ਡੋਜ਼

Carry On Jatta 3 Teaser:ਗਿੱਪੀ ਗਰੇਵਾਲ ਦੀ ਫਿਲਮ ਦਾ ਟੀਜ਼ਰ ਰਿਲੀਜ਼, ਮਿਲੇਗੀ ਮਿਊਜ਼ਿਕ ਅਤੇ ਡਾਂਸ ਦੀ ਜ਼ਬਰਦਸਤ ਡੋਜ਼

Carry On Jatta 3 Teaser: ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਸ ਦਾ ਫਰਸਟ ਲੁੱਕ ਪੋਸਟਰ ਕੁਝ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਤੋਹਫ਼ਾ ਦਿੱਤਾ ਹੈ। ਫਿਲਮ ਦਾ ਅਧਿਕਾਰਤ ਟੀਜ਼ਰ ਰਿਲੀਜ਼ ਹੋ ਗਿਆ ਹੈ। ਗਿੱਪੀ ਨੇ ਫਿਲਮ ਦਾ ਟੀਜ਼ਰ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

View this post on Instagram

A post shared by ???????????????????? ???????????????????????? (@gippygrewal)



ਇਹ ਲਿਖਿਆ ਕੈਪਸ਼ਨ 

ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਕੈਪਸ਼ਨ 'ਚ ਲਿਖਿਆ, 'ਕੈਰੀ ਆਨ ਜੱਟਾ 3 ਦੇ ਟੀਜ਼ਰ ਨਾਲ ਹਾਸਾ ਸ਼ੁਰੂ ਹੋ ਗਿਆ ਹੈ।' ਦੱਸ ਦਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਫਿਲਮ 'ਚ ਗਿੱਪੀ ਦੇ ਨਾਲ ਸੋਨਮ ਬਾਜਵਾ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ 'ਚ ਹਨ। 

ਕਾਮੇਡੀ ਦੀ ਮਿਲੇਗੀ ਚੰਗੀ ਖੁਰਾਕ 

ਟੀਜ਼ਰ ਬਹੁਤ ਮਜ਼ੇਦਾਰ ਹੈ। ਟੀਜ਼ਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਰਸ਼ਕਾਂ ਨੂੰ ਫਿਲਮ 'ਚ ਕਾਮੇਡੀ ਦੀ ਚੰਗੀ ਡੋਜ਼ ਮਿਲਣ ਵਾਲੀ ਹੈ। ਇਸ ਤੋਂ ਇਲਾਵਾ ਟੀਜ਼ਰ ਦੇ ਬੈਕਗ੍ਰਾਊਂਡ ਤੋਂ ਸੁਣਿਆ ਸੰਗੀਤ ਵੀ ਬਹੁਤ ਵਧੀਆ ਹੈ। ਟੀਜ਼ਰ 'ਤੇ ਯੂਜ਼ਰਸ ਵੱਲੋਂ ਕਾਫੀ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ। ਹਰ ਕੋਈ ਫਿਲਮ ਦੀ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਿਹਾ ਹੈ।

ਇਸ ਦਿਨ ਹੋਵੇਗੀ ਰਿਲੀਜ਼ 

ਦੱਸ ਦਈਏ ਕਿ ਇਸ ਫਿਲਮ ਨੂੰ ਗਿੱਪੀ ਗਰੇਵਾਲ ਦੇ ਭਰਾ ਸਿੱਪੀ ਗਰੇਵਾਲ ਨੇ ਆਪਣੇ 'ਸਿੱਪੀ ਗਰੇਵਾਲ ਪ੍ਰੋਡਕਸ਼ਨ' ਦੇ ਬੈਨਰ ਹੇਠ ਕੀਤਾ ਪ੍ਰੋਡੀਊਸ ਕੀਤਾ ਹੈ। ਇਸ ਫਿਲਮ ਦੇ ਪਹਿਲੇ ਦੋ ਭਾਗ ਕਾਫੀ ਹਿੱਟ ਹੋਏ ਸਨ। ਹੁਣ ਪ੍ਰਸ਼ੰਸਕ ਤੀਜੀ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

- PTC NEWS

Top News view more...

Latest News view more...

PTC NETWORK
PTC NETWORK