Uttarakhand CloudBurst: ਉੱਤਰਾਖੰਡ 'ਚ ਬੱਦਲ ਫਟਣ ਕਾਰਨ ਹੜ੍ਹ ਵਰਗੇ ਹੋਏ ਹਾਲਾਤ, ਪਿੰਡਾਂ ‘ਚ ਫਸੇ ਲੋਕ
Uttarakhand CloudBurst: ਉੱਤਰਾਖੰਡ ਦੇ ਧਾਰਚੂਲਾ 'ਚ ਬੱਦਲ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ। ਦਰਮਾ ਵੈਲੀ ਦੇ ਚਾਲ ਪਿੰਡ ਵਿੱਚ ਬੱਦਲ ਫੱਟਣ ਕਾਰਨ ਪੈਦਲ ਪੁਲ ਅਤੇ ਟਰਾਲੀ ਤਬਾਹ ਹੋ ਗਈ। ਪਿੰਡ ਵਿੱਚ 200 ਤੋਂ ਵੱਧ ਲੋਕ ਫਸੇ ਹੋਏ ਹਨ। ਐਸਡੀਆਰਐਫ ਅਤੇ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਰਵਾਨਾ ਹੋ ਗਿਆ ਹੈ ਪਰ ਦੋਬਾਟ ਵਿੱਚ ਰਸਤਾ ਬੰਦ ਹੋਣ ਕਾਰਨ ਪੁਲੀਸ ਪ੍ਰਸ਼ਾਸਨ ਅਤੇ ਬਚਾਅ ਲਈ ਜਾ ਰਹੀ ਐਸਡੀਆਰਐਫ ਦੀ ਟੀਮ ਵੀ ਫਸ ਗਈ ਹੈ।
ਪਹਾੜਾਂ ਵਿੱਚ ਮਾਨਸੂਨ ਦਾ ਭਿਆਨਕ ਰੂਪ ਅਤੇ ਮੈਦਾਨੀ ਇਲਾਕਿਆਂ ਵਿੱਚ ਦਹਿਸ਼ਤ ਦੇ ਬੱਦਲ ਤਬਾਹੀ ਮਚਾ ਰਹੇ ਹਨ। ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ।
ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ
ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਪੰਜ ਦਿਨਾਂ ਤੱਕ ਉੱਤਰਾਖੰਡ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਗੁਜਰਾਤ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ: ਜੁਲਾਈ 'ਚ ਖਤਮ ਹੋ ਜਾਵੇਗੀ ਇਨ੍ਹਾਂ ਚੀਜ਼ਾਂ ਦੀ ਡੈੱਡਲਾਈਨ, ਇਹ ਤਿੰਨ ਚੀਜ਼ਾਂ ਨੂੰ ਜਲਦੀ ਕਰੋ ਪੂਰਾ
- PTC NEWS