Farmer Union Protest Highlights: BJP ਕਿਸਾਨ ਮੋਰਚੇ ਵਲੋਂ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ, ਇੱਥੇ ਜਾਣੋ ਪਲ-ਪਲ ਦੀ ਅਪਡੇਟ
Aug 22, 2023 02:39 PM
Aug 22, 2023 02:07 PM
BJP ਕਿਸਾਨ ਮੋਰਚੇ ਵਲੋਂ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ
ਪੰਜਾਬ ਭਰ ’ਚ ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਬੀਜੇਪੀ ਦੇ ਕਿਸਾਨ ਮੋਰਚੇ ਨੇ ਵੀ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਮੋਰਚੇ ਦੇ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨੇ ਕਿਹਾ ਹੈ ਕਿ ਅਸੀਂ ਪੂਰਨ ਤੌਰ ਤੇ ਸਮਰਥਨ ਦਾ ਐਲਾਨ ਕਰਦੇ ਹਾਂ ਤੇ ਕਿਸਾਨਾਂ ਦੀਆਂ ਮੰਗਾਂ ਕੇਂਦਰ ਤੱਕ ਵੀ ਲੈਕੇ ਜਾਵਾਂਗੇ। ਦਰਸ਼ਨ ਸਿੰਘ ਨੇ ਮ੍ਰਿਤਕ ਕਿਸਾਨ ਦੇ ਕਾਤਲਾਂ ਨੂੰ ਸਜ਼ਾ ਦਵਾਉਣ ਦੀ ਵੀ ਮੰਗ ਕੀਤੀ।
Aug 22, 2023 02:05 PM
ਹੋਟਲ ਮਲਿਕ ਨੇ ਪੁਲਿਸ ਮੁਲਾਜ਼ਮਾਂ ਨੂੰ ਅੰਦਰ ਵੜਨ ਤੋਂ ਰੋਕਿਆ
ਟੋਲ ਨੇੜੇ ਇੱਕ ਹੋਟਲ ਮਾਲਕ ਨੇ ਕਿਸਾਨਾਂ ਦੇ ਧਰਨੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਹੋਟਲ ਮਾਲਕ ਦਾ ਕਹਿਣਾ ਹੈ ਕਿ ਇੱਥੇ ਮੁਫ਼ਤ ਏ.ਸੀ. ਦੇ ਹੇਠਾਂ ਕਈ ਪੁਲਿਸ ਮੁਲਾਜ਼ਮ ਬੈਠੇ ਹਨ, ਜਿਸ ਕਾਰਨ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉੱਥੇ ਹੀ ਪੁਲਿਸ ਨੇ ਵੀ ਕਿਹਾ ਕਿ ਜਿਸ ਨੇ ਕੁੱਝ ਖਾਣਾ ਹੋਵੇ ਉਹ ਹੀ ਅੰਦਰ ਜਾਣ। ਨਹੀਂ ਤਾਂ ਡਿਊਟੀ 'ਤੇ ਬਾਹਰ ਹੀ ਰਹਿਣ।
Aug 22, 2023 02:03 PM
ਕਿਸਾਨਾਂ ਨੇ ਕੱਥੂਨੰਗਲ ਤੋਂ ਧਰਨਾ ਚੁੱਕਿਆ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੱਥੂਨੰਗਲ ਵਿਖੇ ਜਾਰੀ ਧਰਨਾ ਚੁੱਕਿਆ ਲਿਆ ਗਿਆ। ਕੱਥੂਨੰਗਲ ਤੋਂ ਧਰਨਾ ਮਾਨਾਵਾਲਾ ਟੋਲ ਪਲਾਜ਼ਾ ਉੱਤੇ ਸ਼ਿਫਟ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂਆਂ ਦੀ ਰਿਹਾਈ ਤੱਕ ਧਰਨਾ ਮਾਨਾਵਾਲਾ ਵਿਖੇ ਜਾਰੀ ਰਹੇਗਾ।
Aug 22, 2023 01:42 PM
ਪੁਲਿਸ ਵੱਲੋਂ ਰੋਕੇ ਜਾਣ ’ਤੇ ਕਿਸਾਨਾਂ ਨੇ ਸੜਕ ’ਤੇ ਲਗਾਇਆ ਧਰਨਾ
ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਜਿਲ੍ਹਾ ਮੋਗੇ ਤੋ ਚੰਡੀਗੜ੍ਹ ਜਾ ਰਹੇ ਸੀ। ਉਹਨਾਂ ਨੂੰ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਅਤੇ ਖੰਨਾ ਪੁਲਿਸ ਵੱਲੋਂ ਗੁਰੂ ਦੁਆਰਾ ਸ੍ਰੀ ਦੇਗਸਰ ਸਾਹਿਬ ਪਿੰਡ ਕਟਾਣਾ ਵਿਖੇ ਰੋਕਿਆ ਗਿਆ। ਕਿਸਾਨਾਂ ਵੱਲੋਂ ਸੜਕ ’ਤੇ ਹੀ ਡੇਰੇ ਲਗਾਏ ਗਏ।
Aug 22, 2023 01:23 PM
ਅੰਮ੍ਰਿਤਸਰ ਜਲੰਧਰ ਰੋਡ ਤੇ ਸਥਿਤ ਮਾਨਾਵਾਲਾ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਹਜਾਰਾਂ ਦੀ ਗਿਣਤੀ ’ਚ ਜਿਲ੍ਹੇ ਭਰ ਤੋਂ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਜਾਰੀ ਧਰਨੇ ’ਚ ਪਹੁੰਚ ਰਹੇ ਹਨ। ਬੀਬੀਆਂ ਵੀ ਵੱਡੀ ਗਿਣਤੀ ’ਚ ਧਰਨੇ ¹ਚ ਸ਼ਮੂਲੀਅਤ ਕਰ ਰਹੀਆਂ ਹਨ।
Aug 22, 2023 12:44 PM
ਮੁਹਾਲੀ –ਚੰਡੀਗੜ੍ਹ ਬਾਰਡਰ ਦੇ ਦੇਖੋ ਮੌਜੂਦਾ ਹਾਲਾਤ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ
Aug 22, 2023 12:34 PM
ਪੁਲਿਸ ਵੱਲੋਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਹੈ।
Aug 22, 2023 12:31 PM
ਮ੍ਰਿਤਕ ਕਿਸਾਨ ਲਈ ਨਿਤਰੇ ਕਿਸਾਨ ਆਗੂ
Farmer Union Protest: ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਕੁੱਲ 16 ਕਿਸਾਨ ਯੂਨੀਅਨਾਂ ਨੇ ਅੱਜ ਟਰੈਕਟਰ ਰੈਲੀ ਅਤੇ ਚੰਡੀਗੜ੍ਹ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਕਿਸਾਨਾਂ ਵੱਲੋਂ ਚੰਡੀਗੜ੍ਹ ਕੂਚ
ਕਿਸਾਨਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ 4000 ਪੁਲਿਸ ਮੁਲਾਜ਼ਮ ਸਰਹੱਦਾਂ ’ਤੇ ਲਾਏ ਹੋਏ ਹਨ ਤੇ ਮੁਹਾਲੀ ਪੁਲਿਸ ਨੇ 1500 ਪੁਲਿਸ ਮੁਲਾਜ਼ਮ ਡਿਊਟੀ ’ਤੇ ਲਾਏ ਹੋਏ ਹਨ। ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਸਾਰੀਆਂ ਡਿਵੀਜ਼ਨਾਂ ਦੇ ਡੀਐਸਪੀ ਦੀ ਜ਼ਿੰਮੇਵਾਰੀ ਲਗਾਈ ਗਈ ਹੈ।
ਪੁਲਿਸ ਅਤੇ ਪ੍ਰਸ਼ਾਸਨ ਵੀ ਅਲਰਟ 'ਤੇ
ਦੱਸ ਦਈਏ ਕਿ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਵੀ ਅਲਰਟ 'ਤੇ ਹੈ। ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਮੁਹਾਲੀ ਅਤੇ ਪੰਚਕੂਲਾ ਤੋਂ ਸ਼ਹਿਰ ਦੇ ਸਾਰੇ 27 ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਹੈ। ਹਥਿਆਰਾਂ ਨਾਲ ਲੈਸ ਰਿਜ਼ਰਵ ਪੁਲਿਸ ਬਲ ਅਤੇ ਹੋਰ 5.5 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਬੈਰੀਕੇਡ ਲਗਾ ਕੇ ਇਨ੍ਹਾਂ ਸੜਕਾਂ 'ਤੇ ਤਾਇਨਾਤ ਕੀਤਾ ਗਿਆ ਹੈ।
- PTC NEWS