Sun, May 19, 2024
Whatsapp

ਤੁਰਕੀ 'ਚ 5ਵੀਂ ਵਾਰ ਆਇਆ ਭੂਚਾਲ, ਹੁਣ ਤੱਕ 5 ਹਜ਼ਾਰ ਲੋਕਾਂ ਦੀ ਮੌਤ

ਤੁਰਕੀ ਅਤੇ ਸੀਰੀਆ ਅਜੇ ਤੱਕ 4 ਘਾਤਕ ਭੂਚਾਲ ਦੇ ਝਟਕਿਆਂ ਤੋਂ ਉੱਭਰ ਨਹੀਂ ਪਾਈ ਸੀ ਕਿ ਇੱਕ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੀ ਹਾਂ ਤੁਰਕੀ ਚ ਪੰਜਵੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

Written by  Aarti -- February 07th 2023 02:40 PM
ਤੁਰਕੀ 'ਚ 5ਵੀਂ ਵਾਰ ਆਇਆ ਭੂਚਾਲ, ਹੁਣ ਤੱਕ 5 ਹਜ਼ਾਰ ਲੋਕਾਂ ਦੀ ਮੌਤ

ਤੁਰਕੀ 'ਚ 5ਵੀਂ ਵਾਰ ਆਇਆ ਭੂਚਾਲ, ਹੁਣ ਤੱਕ 5 ਹਜ਼ਾਰ ਲੋਕਾਂ ਦੀ ਮੌਤ

Fifth Earthquake in Turkey: ਤੁਰਕੀ ਅਤੇ ਸੀਰੀਆ ਅਜੇ ਤੱਕ 4 ਘਾਤਕ ਭੂਚਾਲ ਦੇ ਝਟਕਿਆਂ ਤੋਂ ਉੱਭਰ ਨਹੀਂ ਪਾਈ ਸੀ ਕਿ ਇੱਕ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੀ ਹਾਂ ਤੁਰਕੀ ਚ ਪੰਜਵੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 

ਮਿਲੀ ਜਾਣਕਾਰੀ ਮੁਤਾਬਿਕ ਤੁਰਕੀ ’ਚ  5.4 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਐਸਜੀਐਸ ਦੇ ਮੁਤਾਬਿਕ ਪੂਰਬੀ ਤੁਰਕੀ ਵਿੱਚ 5.4 ਤੀਬਰਤਾ ਦਾ ਪੰਜਵਾਂ ਭੂਚਾਲ ਆਇਆ ਕਿਉਂਕਿ ਦੇਸ਼ ਵਿੱਚ ਵਿਆਪਕ ਤਬਾਹੀ ਅਤੇ ਮੌਤਾਂ ਦੀ ਗਿਣਤੀ 5,000 ਤੱਕ ਪਹੁੰਚ ਗਈ ਹੈ।           

ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਵੀ ਭੂਚਾਲ ਆਇਆ, ਜਿਸ ਦੀ ਤੀਬਰਤਾ 5.6 ਮਾਪੀ ਗਈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਤੁਰਕੀ ਵਿੱਚ 7.8, 7.6 ਅਤੇ 6.0 ਦੀ ਤੀਬਰਤਾ ਵਾਲੇ ਲਗਾਤਾਰ ਤਿੰਨ ਜ਼ਬਰਦਸਤ ਭੂਚਾਲ ਆਏ। ਜਿਸ ਕਾਰਨ ਤੁਰਕੀ ਚ ਕਾਫੀ ਤਬਾਹੀ ਹੋਈ ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ। 

ਉੱਥੇ ਹੀ ਦੂਜੇ ਪਾਸੇ ਭਾਰਤ ਸਰਕਾਰ ਨੇ ਤੁਰਕੀ ਦੇ ਅੱਗੇ ਮਦਦ ਲਈ ਹੱਥ ਵਧਾਇਆ ਹੈ। ਦੱਸ ਦਈਏ ਕਿ ਭਾਰਤ ਸਰਕਾਰ ਨੇ ਐਡੀਆਰਐਫ ਦੀ ਟੀਮ ਅਤੇ ਜਾਨ ਬਚਾਉਣ ਦੇ ਲਈ ਜਰੂਰੀ ਉਪਰਕਣ ਭੇਜੇ ਹਨ। ਮਿਲੀ ਜਾਣਕਾਰੀ ਮੁਤਾਬਿਕ ਭਾਰਤ ਸਰਕਾਰ ਨੇ ਇੱਕ ਕਮਾਂਡਰ, 50 ਰਾਹਤ ਬਚਾਅ ਬਲ, ਇੱਕ ਐਨਡੀਆਰਐਫ ਡਾਕਟਰ, ਪੈਰਾਮੇਡਿਕਸ ਅਤੇ ਬਚਾਅਕਰਮੀ ਦੇ ਨਾਲ ਦੂਜੀ ਉਡਾਣ ਅੱਜ ਸਵੇਰੇ 11 ਵਜੇ ਗਾਜ਼ੀਆਬਾਦ ਦੇ ਹਿੰਡਨ ਏਅਰਬੈਸ ਤੋਂ ਤੁਰਕੀ ਦੇ ਲਈ ਰਵਾਨਾ ਹੋਈ ਹੈ। 

ਇਹ ਵੀ ਪੜ੍ਹੋ:  ਲੁਧਿਆਣਾ: ਕੋਰਟ ਕੰਪਲੈਕਸ ’ਚ ਦੋ ਧਿਰਾਂ ਦਰਮਿਆਨ ਚੱਲੀਆਂ ਗੋਲੀਆਂ, ਇੱਕ ਨੌਜਵਾਨ ਜ਼ਖਮੀ  

- PTC NEWS

Top News view more...

Latest News view more...

LIVE CHANNELS
LIVE CHANNELS