Sun, Sep 20, 2026
Whatsapp

Delhi Coaching Centre Fire: ਦਿੱਲੀ ਦੇ ਇਸ ਕੋਚਿੰਗ ਸੈਂਟਰ ‘ਚ ਲੱਗੀ ਭਿਆਨਕ ਅੱਗ, ਦੇਖੋ ਵਿਦਿਆਰਥੀਆਂ ਨੇ ਕਿਵੇਂ ਬਚਾਈ ਆਪਣੀ ਜਾਨ

ਦਿੱਲੀ ਦੇ ਮੁਖਰਜੀ ਨਗਰ 'ਚ ਬੱਤਰਾ ਸਿਨੇਮਾ ਨੇੜੇ ਗਿਆਨਾ ਬਿਲਡਿੰਗ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਇਮਾਰਤ ‘ਚ ਗਈ। ਇਸ ਇਮਾਰਤ ਵਿੱਚ ਕਈ ਕੋਚਿੰਗ ਸੈਂਟਰ ਹਨ।

Reported by:  PTC News Desk  Edited by:  Aarti -- June 15th 2023 02:07 PM -- Updated: June 15th 2023 03:28 PM
Delhi Coaching Centre Fire: ਦਿੱਲੀ ਦੇ ਇਸ ਕੋਚਿੰਗ ਸੈਂਟਰ ‘ਚ ਲੱਗੀ ਭਿਆਨਕ ਅੱਗ, ਦੇਖੋ ਵਿਦਿਆਰਥੀਆਂ ਨੇ ਕਿਵੇਂ ਬਚਾਈ ਆਪਣੀ ਜਾਨ

Delhi Coaching Centre Fire: ਦਿੱਲੀ ਦੇ ਇਸ ਕੋਚਿੰਗ ਸੈਂਟਰ ‘ਚ ਲੱਗੀ ਭਿਆਨਕ ਅੱਗ, ਦੇਖੋ ਵਿਦਿਆਰਥੀਆਂ ਨੇ ਕਿਵੇਂ ਬਚਾਈ ਆਪਣੀ ਜਾਨ

Delhi Coaching Centre Fire: ਦਿੱਲੀ ਦੇ ਮੁਖਰਜੀ ਨਗਰ ਇਲਾਕੇ 'ਚ ਸਥਿਤ ਕੋਚਿੰਗ ਸੈਂਟਰ 'ਚ ਅੱਗ ਲੱਗ ਗਈ। ਇਸ ਭਿਆਨਕ ਅੱਗ ਦੇ ਕਾਰਨ ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਕੋਚਿੰਗ ਸੈਂਟਰ ਦੀ ਤੀਜੀ ਮੰਜ਼ਿਲ 'ਤੇ ਅੱਗ ਲੱਗਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਤੋਂ ਬਾਅਦ ਕੋਚਿੰਗ ਸੈਂਟਰ 'ਚ ਮੌਜੂਦ ਵਿਦਿਆਰਥੀ ਰੱਸੀ ਦੀ ਮਦਦ ਨਾਲ ਹੇਠਾਂ ਉਤਰ ਕੇ ਆਪਣੀ ਜਾਨ ਬਚਾਉਂਦੇ ਹੋਏ ਨਜ਼ਰ ਆਏ।


ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਦਿਆਰਥੀ ਇੱਕ ਤੋਂ ਬਾਅਦ ਇੱਕ ਰੱਸੀ ਤੋਂ ਬਾਹਰ ਲਟਕ ਰਹੇ ਹਨ ਅਤੇ ਹੇਠਾਂ ਆ ਰਹੇ ਹਨ। ਕੋਚਿੰਗ ਸੈਂਟਰ ਦੇ ਕੁਝ ਵਿਦਿਆਰਥੀ ਜਖਮੀ ਦੱਸੇ ਜਾ ਰਹੇ ਹਨ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

ਦਿੱਲੀ ਦੇ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਸਾਰੇ ਵਿਅਕਤੀਆਂ ਨੂੰ ਇਮਾਰਤ ਤੋਂ ਬਚਾ ਲਿਆ ਗਿਆ ਹੈ। ਅੱਗ ਬੁਝਾਉਣ ਦਾ ਕੰਮ ਹੁਣ ਖਤਮ ਹੋ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਚਿੰਗ ਸੈਂਟਰ 'ਚ ਧੂੰਆਂ ਫੈਲਣ ਕਾਰਨ ਵਿਦਿਆਰਥੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਖੈਰ ਸਾਰੇ ਵਿਦਿਆਰਥੀਆਂ ਨੂੰ ਬਚਾ ਲਿਆ ਗਿਆ ਹੈ।

ਇਹ ਵੀ ਪੜ੍ਹੋ: Avatar Singh Khanda: UK ‘ਚ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਅਵਤਾਰ ਸਿੰਘ ਖੰਡਾ ਦੀ ਹੋਈ ਮੌਤ-ਸੂਤਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK