Thu, Dec 25, 2025
Whatsapp

Chinese Restaurant: ਖਾਣਾ ਆਰਡਰ ਕਰ ਮਹਿਲਾ ਨੇ ਕੀਤਾ ਅਜਿਹਾ ਕਾਰਾ, ਕੀ ਦੇਣਾ ਪਿਆ 5 ਲੱਖ ਦਾ ਜੁਰਮਾਨਾ !

ਜਦੋਂ ਅਸੀਂ ਹੋਟਲ ਦੇ ਬਾਹਰ ਖਾਣਾ ਖਾਣ ਜਾਂਦੇ ਹਾਂ ਤਾਂ ਕਈ ਵਾਰ ਸਾਨੂੰ ਕੋਈ ਹੋਟਲ ਪਸੰਦ ਆਉਂਦਾ ਹੈ ਅਤੇ ਜਦੋਂ ਵੀ ਅਸੀਂ ਬਾਹਰ ਖਾਣਾ ਖਾਂਦੇ ਹਾਂ ਤਾਂ ਉਸੇ ਹੋਟਲ 'ਚ ਜਾਂਦੇ ਹਾਂ।

Reported by:  PTC News Desk  Edited by:  Ramandeep Kaur -- May 22nd 2023 05:39 PM -- Updated: May 22nd 2023 05:45 PM
Chinese Restaurant: ਖਾਣਾ ਆਰਡਰ ਕਰ ਮਹਿਲਾ ਨੇ ਕੀਤਾ ਅਜਿਹਾ ਕਾਰਾ, ਕੀ ਦੇਣਾ ਪਿਆ 5 ਲੱਖ ਦਾ ਜੁਰਮਾਨਾ !

Chinese Restaurant: ਖਾਣਾ ਆਰਡਰ ਕਰ ਮਹਿਲਾ ਨੇ ਕੀਤਾ ਅਜਿਹਾ ਕਾਰਾ, ਕੀ ਦੇਣਾ ਪਿਆ 5 ਲੱਖ ਦਾ ਜੁਰਮਾਨਾ !

Chinese Restaurant: ਜਦੋਂ ਅਸੀਂ ਹੋਟਲ ਦੇ ਬਾਹਰ ਖਾਣਾ ਖਾਣ ਜਾਂਦੇ ਹਾਂ ਤਾਂ ਕਈ ਵਾਰ ਸਾਨੂੰ ਕੋਈ ਹੋਟਲ ਪਸੰਦ ਆਉਂਦਾ ਹੈ ਅਤੇ ਜਦੋਂ ਵੀ ਅਸੀਂ ਬਾਹਰ ਖਾਣਾ ਖਾਂਦੇ ਹਾਂ ਤਾਂ ਉਸੇ ਹੋਟਲ 'ਚ ਜਾਂਦੇ ਹਾਂ। ਚੀਨ ਦੀ ਇਕ ਔਰਤ ਇਨ੍ਹੀਂ ਦਿਨੀਂ ਚਰਚਾ 'ਚ ਹੈ ਕਿਉਂਕਿ ਉਹ ਪਿਛਲੇ ਕੁਝ ਸਾਲਾਂ ਤੋਂ ਇਕ ਹੋਟਲ 'ਚ ਖਾਣਾ ਖਾਣ ਜਾਂਦੀ ਸੀ। ਉਸ ਹੋਟਲ 'ਚ ਇੱਕ ਨਿਯਮ ਸੀ ਕਿ ਇੱਕ ਨਿਸ਼ਚਿਤ ਰਾਸ਼ੀ 'ਚ ਇੱਕ ਵਿਅਕਤੀ ਨੂੰ ਪੂਰਾ ਖਾਣਾ ਮਿਲੇਗਾ, ਪਰ ਇਸ ਔਰਤ ਨੇ ਇਸ ਨਿਯਮ ਦੀ ਇਸ ਤਰ੍ਹਾਂ ਦੁਰਵਰਤੋਂ ਕੀਤੀ ਕਿ ਉਸਨੂੰ ਨਤੀਜੇ ਭੁਗਤਣੇ ਪਏ।

ਮੀਡੀਆ ਰਿਪੋਰਟ ਅਨੁਾਸਰ ਇਹ ਘਟਨਾ ਚੀਨ ਦੇ ਇੱਕ ਸੂਬੇ ਦੀ ਹੈ। ਇਸ ਸੂਬੇ ਦੇ ਇਕ ਮਸ਼ਹੂਰ ਹੋਟਲ 'ਚ ਕੁਝ ਮਾਤਰਾ 'ਚ ਖਾਣਾ ਮਿਲਦਾ ਸੀ। ਇੱਥੇ ਰਹਿਣ ਵਾਲੀ ਇੱਕ ਔਰਤ ਲੰਬੇ ਸਮੇਂ ਤੋਂ ਇਸ ਹੋਟਲ 'ਚ ਖਾਣਾ ਖਾਣ ਲਈ ਜਾਂਦੀ ਸੀ। ਪਰ ਉਹ ਹਰ ਵਾਰ ਗਲਤੀ ਕਰਦੀ ਸੀ। ਹਾਲਾਂਕਿ ਉਸ ਨੂੰ ਫੜਿਆ ਨਹੀਂ ਗਿਆ ਸੀ। ਅਜਿਹਾ ਹੁੰਦਾ ਸੀ ਕਿ ਉਹ ਜੋ ਖਾਣਾ ਖਾਂਦੀ ਸੀ, ਉਸ ਤੋਂ ਵੱਧ ਖਾਣਾ ਮੰਗਵਾ ਕੇ ਆਪਣੇ ਬੈਗ 'ਚ ਲੁਕਾ ਕੇ ਰੱਖ ਲੈਂਦੀ ਸੀ। ਉਹ ਇਸ ਭੋਜਨ ਨੂੰ ਘਰ ਲਿਆਉਂਦੀ ਸੀ।



ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਿਹਾ। ਜਦੋਂ ਹੋਟਲ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਸਟਾਫ ਵੱਲੋਂ ਪ੍ਰਬੰਧਕਾਂ ਨੂੰ ਸ਼ਿਕਾਇਤ ਭੇਜੀ ਗਈ ਅਤੇ ਇਸ ਔਰਤ 'ਤੇ ਸਖ਼ਤ ਨਜ਼ਰ ਰੱਖੀ ਗਈ। ਪਰ ਔਰਤ ਨੇ ਫਿਰ ਉਹੀ ਕੰਮ ਕੀਤਾ ਜੋ ਉਹ ਲਗਾਤਾਰ ਕਰਦੀ ਆ ਰਹੀ ਸੀ। ਪਰ ਇਸ ਵਾਰ ਉਸ ਦੀ ਸਾਰੀ ਹਰਕਤ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਜਦੋਂ ਹੋਟਲ ਵਾਲਿਆਂ ਨੇ ਔਰਤ ਦਾ ਪਿਛਲੇ ਸਾਲਾਂ ਦਾ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਹ ਪੈਸੇ ਘੱਟ ਦਿੰਦੀ ਸੀ ਅਤੇ ਖਾਣਾ ਜ਼ਿਆਦਾ ਲੈਂਦੀ ਸੀ।

ਇਸ ਤੋਂ ਬਾਅਦ ਹੋਟਲ ਦੇ ਪ੍ਰਬੰਧਕਾਂ ਵੱਲੋਂ ਮਹਿਲਾ ਦੀ ਹਿਸਟਰੀ ਦੀ ਜਾਂਚ ਕੀਤੀ ਗਈ ਅਤੇ ਉਸ ਦੇ ਖਾਤੇ ਦੀ ਜਾਂਚ ਕੀਤੀ ਗਈ। ਪਤਾ ਲੱਗਾ ਕਿ ਔਰਤ ਨੇ ਉਸ ਦਾ ਪੰਜ ਲੱਖ ਦਾ ਨੁਕਸਾਨ ਕੀਤਾ ਹੈ। ਔਰਤ ਨੇ ਹੋਟਲ ਵਾਲਿਆਂ ਨੂੰ ਕਰੀਬ ਪੰਜ ਲੱਖ ਦਾ ਨੁਕਸਾਨ ਪਹੁੰਚਾਇਆ ਸੀ। ਹੋਟਲ ਮਾਲਕ ਹੋਟਲ ਦੇ ਸੀਸੀਟੀਵੀ ਕੈਮਰੇ ਅਤੇ ਹੋਰ ਦਸਤਾਵੇਜ਼ ਲੈ ਕੇ ਅਦਾਲਤ ਵਿੱਚ ਪੁੱਜੇ। ਉਸ ਨੇ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ। ਅਦਾਲਤ ਨੇ ਹੋਟਲ ਦੀ ਦਲੀਲ ਨੂੰ ਸਹੀ ਪਾਇਆ ਅਤੇ ਮਹਿਲਾ 'ਤੇ ਪੰਜ ਲੱਖ ਦਾ ਜੁਰਮਾਨਾ ਲਗਾਇਆ।

- PTC NEWS

Top News view more...

Latest News view more...

PTC NETWORK
PTC NETWORK