King Charles III's Coronation Live: ਕਿੰਗ ਚਾਰਲਸ III ਦੀ ਹੋਈ ਤਾਜਪੋਸ਼ੀ; ਜਾਣੋ ਹੁਣ ਤੱਕ ਦਾ ਅਪਡੇਟ
ਕਿੰਗ ਚਾਰਲਸ ਦੀ ਪਤਨੀ ਕੈਮਿਲਾ ਨੂੰ ਵੀ ਰਾਣੀ ਵਜੋਂ ਤਾਜ ਪਹਿਨਾਇਆ ਗਿਆ


ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿੰਗ ਚਾਰਲਸ ਦੀ ਸਹੁੰ ਚੁੱਕਣ ਤੋਂ ਬਾਅਦ ਬਾਈਬਲ ਦਾ ਇੱਕ ਅਧਿਆਇ ਪੜ੍ਹਿਆ।

ਸਹੁੰ ਦੌਰਾਨ ਕਿੰਗ ਚਾਰਲਸ III ਨੇ ਕਿਹਾ ਕਿ ਮੈਂ ਰਾਜ ਕਰਨ ਨਹੀਂ, ਸੇਵਾ ਕਰਨ ਆਇਆ ਹਾਂ।


ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ III ਦੀ ਤਾਜਪੋਸ਼ੀ

ਦੇਖੋ ਤਾਜ ਦੀ ਪਹਿਲੀ ਝਲਕ

ਵੈਸਟਮਿੰਸਟਰ ਐਬੇ ਵਿਖੇ ਪਹੁੰਚੇ ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਤਾਜਪੋਸ਼ੀ ਪ੍ਰੋਗਰਾਮ ਦਾ ਬ੍ਰਿਟੇਨ 'ਚ ਵੀ ਵਿਰੋਧ ਹੋ ਰਿਹਾ ਹੈ ਅਤੇ ਲੋਕ ਇਸ 'ਤੇ ਇੰਨਾ ਖਰਚ ਕਰਨ ਤੋਂ ਨਾਰਾਜ਼ ਹਨ। ਲੰਡਨ ਪੁਲਿਸ ਨੇ ਸ਼ਾਹੀ ਪਰਿਵਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਦੋਸ਼ 'ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਅੱਜ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਤਾਜਪੋਸ਼ੀ ਪ੍ਰੋਗਰਾਮ ਨੂੰ ਰਾਸ਼ਟਰੀ ਮਾਣ ਦਾ ਪਲ ਦੱਸਿਆ। ਦੱਸ ਦਈਏ ਕਿ ਪ੍ਰਧਾਨ ਮੰਤਰੀ ਵਜੋਂ ਰਿਸ਼ੀ ਸੁਨਕ ਕਿੰਗ ਚਾਰਲਸ ਦੇ ਤਾਜਪੋਸ਼ੀ ਪ੍ਰੋਗਰਾਮ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
Today’s #Coronation is a moment of extraordinary national pride.
— Rishi Sunak (@RishiSunak) May 6, 2023
No other country could put on such a dazzling display.
But it is not just a spectacle.
It’s a proud expression of our history, culture, and traditions.
It is a vivid demonstration of the modern character of our… pic.twitter.com/iDtuICOF9h
ਕਿੰਗ ਚਾਰਲਸ, ਆਪਣੀ ਪਤਨੀ ਰਾਣੀ ਕੈਮਿਲਾ ਨਾਲ ਤਾਜਪੋਸ਼ੀ ਲਈ ਬਕਿੰਘਮ ਪੈਲੇਸ ਤੋਂ ਰਵਾਨਾ ਹੋਏ
King Charles III's Coronation Live: ਅੱਜ ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ ਦੀ ਤਾਜਪੋਸ਼ੀ ਹੋਣ ਜਾ ਰਹੀ ਹੈ। ਤਾਜਪੋਸ਼ੀ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਹੋਵੇਗੀ। ਕਿੰਗ ਚਾਰਲਸ ਦੀ ਪਤਨੀ ਕੈਮਿਲਾ ਨੂੰ ਵੀ ਰਾਣੀ ਵਜੋਂ ਤਾਜ ਪਹਿਨਾਇਆ ਜਾਵੇਗਾ।
ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਪ੍ਰੋਗਰਾਮ 'ਤੇ ਟਿਕੀਆਂ ਹੋਈਆਂ ਹਨ। ਤਾਜਪੋਸ਼ੀ ਤੋਂ ਪਹਿਲਾਂ ਰਾਜਾ ਚਾਰਲਸ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਪ੍ਰਿੰਸ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਬਕਿੰਘਮ ਪੈਲੇਸ ਦੇ ਨੇੜੇ ਨਜ਼ਦੀਕੀ ਦੋਸਤਾਂ ਅਤੇ ਸ਼ੁਭਚਿੰਤਕਾਂ ਨੂੰ ਮਿਲਣਗੇ।
ਸਮਾਗਮ ਹੋਣ ਵਾਲਾ ਹੈ ਬਹੁਤ ਹੀ ਖ਼ਾਸ
ਕਿੰਗ ਚਾਰਲਸ III ਦੀ ਤਾਜਪੋਸ਼ੀ ਖਾਸ ਹੈ ਕਿਉਂਕਿ ਦਹਾਕਿਆਂ ਬਾਅਦ ਬ੍ਰਿਟਿਸ਼ ਸਿੰਘਾਸਣ 'ਤੇ ਇਕ ਰਾਜਾ ਰਾਜ ਕਰੇਗਾ। ਇਸ ਤੋਂ ਪਹਿਲਾਂ ਰਾਜਾ ਚਾਰਲਸ III ਦੀ ਮਾਂ ਐਲਿਜ਼ਾਬੈਥ-2 70 ਸਾਲਾਂ ਤੱਕ ਬ੍ਰਿਟੇਨ ਦੀ ਮਹਾਰਾਣੀ ਸੀ। ਅੱਜ ਹੋਣ ਵਾਲੇ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਦੀਆਂ ਕਈ ਨਾਮੀ ਸ਼ਖ਼ਸੀਅਤਾਂ ਅਤੇ ਰਾਸ਼ਟਰੀ ਪ੍ਰਧਾਨ ਸ਼ਿਰਕਤ ਕਰਨਗੇ। ਇਸ ਲਈ ਖਰਚਾ ਵੀ ਬਹੁਤ ਹੋਵੇਗਾ।
203 ਦੇਸ਼ਾਂ ਦੇ ਪ੍ਰਤੀਨਿਧੀ ਵੀ ਹੋਣਗੇ ਸ਼ਾਮਲ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤਾਜਪੋਸ਼ੀ ਸਮਾਰੋਹ 'ਤੇ ਕਰੀਬ 1021 ਕਰੋੜ ਰੁਪਏ ਖਰਚ ਕੀਤੇ ਜਾਣਗੇ। ਬਕਿੰਘਮ ਪੈਲੇਸ ਨੇ ਕਿਹਾ ਹੈ ਕਿ ਵੈਸਟਮਿੰਸਟਰ ਐਬੇ 'ਚ ਹੋਣ ਵਾਲੇ ਸਮਾਰੋਹ 'ਚ ਸ਼ਾਹੀ ਪਰਿਵਾਰ ਦੇ ਮੈਂਬਰਾਂ ਸਮੇਤ 2400 ਤੋਂ ਜ਼ਿਆਦਾ ਲੋਕ ਸ਼ਿਰਕਤ ਕਰਨਗੇ। ਇਨ੍ਹਾਂ ਵਿਚ 203 ਦੇਸ਼ਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ, ਜਿਨ੍ਹਾਂ ਵਿਚ 100 ਤੋਂ ਵੱਧ ਦੇਸ਼ਾਂ ਦੇ ਮੁਖੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।
74 ਸਾਲਾਂ ਬਾਅਦ ਤਾਜਪੋਸ਼ੀ
ਬ੍ਰਿਟੇਨ 'ਚ 74 ਸਾਲਾਂ ਬਾਅਦ ਤਾਜਪੋਸ਼ੀ ਹੋ ਰਹੀ ਹੈ। ਆਖਰੀ ਵਾਰ ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ ਨੂੰ ਸਾਲ 1953 ਵਿੱਚ ਤਾਜ ਪਹਿਨਾਇਆ ਗਿਆ ਸੀ। ਪਿਛਲੇ ਸਾਲ ਉਸਦੀ ਮੌਤ ਤੋਂ ਬਾਅਦ ਹੁਣ ਰਾਜਾ ਚਾਰਲਸ ਦੀ ਤਾਜਪੋਸ਼ੀ ਕੀਤੀ ਜਾ ਰਹੀ ਹੈ। ਇਸ ਸਮਾਗਮ 'ਤੇ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ।
ਇਹ ਵੀ ਪੜ੍ਹੋ: King Charles iii Coronation: ਕਿੰਗ ਚਾਰਲਸ ਦੀ ਤਾਜਪੋਸ਼ੀ ਲਈ ਬ੍ਰਿਟੇਨ ਤਿਆਰ, ਜਾਣੋ ਦੁਨੀਆ ਭਰ ਤੋਂ ਕਿੰਨੇ ਮਹਿਮਾਨ ਕਰਨਗੇ ਸ਼ਿਰਕਤ
- PTC NEWS