Fri, May 17, 2024
Whatsapp

ਪ੍ਰੇਮਿਕਾ ਨੇ ਕੀਤਾ ਬ੍ਰੇਕਅੱਪ ਤਾਂ ਗੁੱਸੇ ’ਚ ਆਏ ਪ੍ਰੇਮੀ ਨੇ ਕੀਤਾ ਚਾਕੂ ਨਾਲ ਹਮਲਾ

ਦਿੱਲੀ ’ਚ ਪ੍ਰੇਮੀ ਜੋੜੇ ਵਿਚਾਲੇ ਹੋਏ ਝਗੜੇ ਤੋਂ ਬਾਅਦ ਮੁੰਡੇ ਨੇ ਕੁੜੀ ਦਾ ਚਾਕੂ ਨਾਲ ਹਮਲਾ ਕਰ ਦਿੱਤਾ ਸੀ ਜਿਸ ਨੂੰ ਅੰਬਾਲਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

Written by  Aarti -- January 04th 2023 05:03 PM
ਪ੍ਰੇਮਿਕਾ ਨੇ ਕੀਤਾ ਬ੍ਰੇਕਅੱਪ ਤਾਂ ਗੁੱਸੇ ’ਚ ਆਏ ਪ੍ਰੇਮੀ ਨੇ ਕੀਤਾ ਚਾਕੂ ਨਾਲ ਹਮਲਾ

ਪ੍ਰੇਮਿਕਾ ਨੇ ਕੀਤਾ ਬ੍ਰੇਕਅੱਪ ਤਾਂ ਗੁੱਸੇ ’ਚ ਆਏ ਪ੍ਰੇਮੀ ਨੇ ਕੀਤਾ ਚਾਕੂ ਨਾਲ ਹਮਲਾ

Boy Attack on Girl: ਦਿੱਲੀ ’ਚ ਅਜੇ ਕਾਰ ਨਾਲ ਘੜੀਸ ਕੇ ਕੁੜੀ ਦੀ ਮੌਤ ਦਾ ਮਾਮਲਾ ਸੁਲਝਿਆ ਨਹੀਂ ਸੀ ਕਿ ਦਿੱਲੀ ਦੇ ਹੀ ਆਦਰਸ਼ ਨਗਰ ਇਲਾਕੇ ’ਚ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪ੍ਰੇਮੀ ਜੋੜੇ ਵਿਚਾਲੇ ਹੋਏ ਝਗੜੇ ਤੋਂ ਬਾਅਦ ਮੁੰਡੇ ਨੇ ਕੁੜੀ ਦਾ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਕੁੜੀ ਜ਼ਖਮੀ ਹੋ ਗਈ. ਜਿਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੜਕੀ ਉੱਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁੰਡੇ ਨੂੰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖ ਵੱਜੋਂ ਹੋਈ ਹੈ।


ਮੀਡੀਆ ਰਿਪੋਰਟਾਂ ਮੁਤਾਬਿਕ ਲੜਕੀ ਨੇ ਆਪਣੇ ਬਿਆਨ ਦਰਜ ਕਰਵਾਏ ਹਨ ਜਿਸ ਚ ਉਸਨੇ ਦੱਸਿਆ ਕਿ ਉਹ ਕੋਚਿੰਗ ਜਾ ਰਹੀ ਸੀ ਜਦੋ ਮੁਲਜ਼ਮ ਉਸ ਨੂੰ ਮਿਲਿਆ ਤਾਂ ਉਸ ਨੂੰ ਉਮੀਦ ਨਹੀਂ ਸੀ ਕਿ ਉਹ ਉਸ ’ਤੇ ਹਮਲਾ ਕਰ ਦੇਵੇਗਾ। ਉਸ ਨੂੰ ਮੁਲਜ਼ਮ ਕਿਸੇ ਗੱਲ ’ਤੇ ਗੱਲ ਕਰਨ ਲਈ ਗਲੀ ਚ ਲੈ ਗਿਆ ਅਤੇ ਉਸ ’ਤੇ ਅਚਾਨਕ ਚਾਕੂ ਨਾਲ ਹਮਲਾ ਕਰ ਦਿੱਤਾ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਚਾਹੁੰਦਾ ਸੀ ਕਿ ਦੋਹਾਂ ਵਿਚਾਲੇ ਦੋਸਤੀ ਬਣੀ ਰਹੇ ਪਰ ਉਹ ਉਸ ਨਾਲ ਦੋਸਤੀ ਨਹੀਂ ਰੱਖਣਾ ਚਾਹੁੰਦੀ ਸੀ। ਜਿਸ ਤੋਂ ਬਾਅਦ ਉਸ ’ਤੇ ਉਸ ਨੇ ਹਮਲਾ ਕਰ ਦਿੱਤਾ। 

ਇਹ ਵੀ ਪੜ੍ਹੋ: ਸਿਨੇਮਾਘਰਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕਿਹਾ- ਇਹ ਕੋਈ ਜਿੰਮ ਨਹੀਂ , ਜਿਥੇ ਪੌਸ਼ਟਿਕ ਭੋਜਨ ਮਿਲੇ

- PTC NEWS

Top News view more...

Latest News view more...

LIVE CHANNELS