Sun, May 19, 2024
Whatsapp

ਲੁਧਿਆਣਾ ਸਥਿਤ ਹਯਾਤ ਹੋਟਲ ਨੂੰ ਮਿਲੀ ਉਡਾਉਣ ਦੀ ਧਮਕੀ, ਪੁਲਿਸ ਨੇ ਭਾਰੀ ਸੁਰੱਖਿਆ ਹੇਠ ਹੋਟਲ ਨੂੰ ਘੇਰਿਆ

ਲੁਧਿਆਣਾ ਦੇ ਮੰਨੇ-ਪ੍ਰਮੰਨੇ ਹਯਾਤ ਹੋਟਲ ਨੂੰ ਅੱਜ ਬੰਬ ਧਮਾਕੇ 'ਚ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਲੁਧਿਆਣਾ ਪੁਲਿਸ 'ਚ ਹੜਕੰਪ ਮਚ ਗਿਆ। ਜਿਸ ਤੋਂ ਬਾਅਦ ਹੋਟਲ ਨੂੰ ਸੀਲ ਕਰ ਦਿੱਤਾ ਗਿਆ, ਹੋਟਲ 'ਚ ਦਾਖਲ ਹੋਣ ਅਤੇ ਬਾਹਰ ਜਾਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।

Written by  Jasmeet Singh -- December 27th 2022 05:18 PM -- Updated: December 27th 2022 06:13 PM
ਲੁਧਿਆਣਾ ਸਥਿਤ ਹਯਾਤ ਹੋਟਲ ਨੂੰ ਮਿਲੀ ਉਡਾਉਣ ਦੀ ਧਮਕੀ, ਪੁਲਿਸ ਨੇ ਭਾਰੀ ਸੁਰੱਖਿਆ ਹੇਠ ਹੋਟਲ ਨੂੰ ਘੇਰਿਆ

ਲੁਧਿਆਣਾ ਸਥਿਤ ਹਯਾਤ ਹੋਟਲ ਨੂੰ ਮਿਲੀ ਉਡਾਉਣ ਦੀ ਧਮਕੀ, ਪੁਲਿਸ ਨੇ ਭਾਰੀ ਸੁਰੱਖਿਆ ਹੇਠ ਹੋਟਲ ਨੂੰ ਘੇਰਿਆ

ਨਵੀਨ ਸ਼ਰਮਾ, 27 ਦਸੰਬਰ: ਲੁਧਿਆਣਾ ਦੇ ਮੰਨੇ-ਪ੍ਰਮੰਨੇ ਹਯਾਤ ਹੋਟਲ ਨੂੰ ਅੱਜ ਬੰਬ ਧਮਾਕੇ 'ਚ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਲੁਧਿਆਣਾ ਪੁਲਿਸ 'ਚ ਹੜਕੰਪ ਮਚ ਗਿਆ। ਜਿਸ ਤੋਂ ਬਾਅਦ ਹੋਟਲ ਨੂੰ ਸੀਲ ਕਰ ਦਿੱਤਾ ਗਿਆ, ਹੋਟਲ 'ਚ ਦਾਖਲ ਹੋਣ ਅਤੇ ਬਾਹਰ ਜਾਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਦੁਪਹਿਰ 2 ਵਜੇ ਦੇ ਕਰੀਬ ਲੁਧਿਆਣਾ ਦੇ ਸਰਾਭਾ ਨਗਰ ਪੁਲਿਸ ਥਾਣਾ ਸੰਯੁਕਤ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਧਮਕੀ ਵਟਸਐਪ ਰਾਹੀਂ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅਸੀਂ ਸਾਵਧਾਨੀ ਵਜੋਂ ਹੋਟਲ 'ਚ ਸੁਰੱਖਿਆ ਵਧਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਧਮਕੀ ਦਿੱਲੀ ਤੋਂ ਆਈ ਹੈ ਅਤੇ ਪਤਾ ਲੱਗਿਆ ਕਿ ਧਮਕੀ ਦੇਣ ਵਾਲਾ ਸ਼ਖਸ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ, ਸੌਮਿਆ ਮਿਸ਼ਰਾ ਨੇ ਇਹ ਵੀ ਦੱਸਿਆ ਕਿ ਸਾਡੇ ਵੱਲੋਂ ਪੂਰੇ ਹੋਟਲ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਹੋਟਲ ਦੇ ਗਾਹਕ ਪੁਲਿਸ ਅਧਿਕਾਰੀਆਂ 'ਤੇ ਨਾਰਾਜ਼ ਹੁੰਦੇ ਦੇਖੇ ਗਏ। ਸੌਮਿਆ ਮਿਸ਼ਰਾ ਨੇ ਇਹ ਵੀ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


- PTC NEWS

Top News view more...

Latest News view more...

LIVE CHANNELS
LIVE CHANNELS