Fri, Dec 26, 2025
Whatsapp

5 ਲੱਖ ਦੀ ਬਾਈਕ ’ਤੇ ਦੁੱਧ ਵੇਚਦਾ ਹੈ ਇਹ ਵਿਅਕਤੀ, ਦੇਖੋ ਵੀਡੀਓ

ਸੋਸ਼ਲ ਮੀਡੀਆ ’ਤੇ ਇੱਕ ਦੁੱਧ ਵਾਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਉਹ ਹਾਰਲੇ ਡੇਵਿਡਸਨ ਸਟ੍ਰੀਟ 750 ਮਾਡਲ 'ਤੇ ਲੋਕਾਂ ਦੇ ਘਰਾਂ ਚ ਦੁੱਧ ਵੇਚਣ ਲਈ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ।

Reported by:  PTC News Desk  Edited by:  Aarti -- January 17th 2023 05:31 PM
5 ਲੱਖ ਦੀ ਬਾਈਕ ’ਤੇ ਦੁੱਧ ਵੇਚਦਾ ਹੈ ਇਹ ਵਿਅਕਤੀ, ਦੇਖੋ ਵੀਡੀਓ

5 ਲੱਖ ਦੀ ਬਾਈਕ ’ਤੇ ਦੁੱਧ ਵੇਚਦਾ ਹੈ ਇਹ ਵਿਅਕਤੀ, ਦੇਖੋ ਵੀਡੀਓ

milkman selling milk on Harley Davidson: ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਦੁੱਧ ਵਾਲੇ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਤੁਸੀਂ ਦੁੱਧ ਵਾਲਿਆਂ ਨੂੰ ਸੜਕਾਂ 'ਤੇ ਬਾਈਕ 'ਤੇ ਦੌੜਦੇ ਦੇਖਿਆ ਹੋਵੇਗਾ। ਦੁੱਧ ਵੇਚਣ ਵਾਲੇ ਅਕਸਰ ਸਾਈਕਲਾਂ ਤੇ ਬਾਈਕ 'ਤੇ ਸੜਕਾਂ 'ਤੇ ਘੁੰਮਦੇ ਅਤੇ ਲੋਕਾਂ ਦੇ ਘਰਾਂ ਤੱਕ ਦੁੱਧ ਪਹੁੰਚਾਉਂਦੇ ਦੇਖੇ ਜਾਂਦੇ ਹਨ। ਪਰ ਜਿਸ ਦੁੱਧ ਵਾਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਉਹ ਹਾਰਲੇ ਡੇਵਿਡਸਨ ਸਟ੍ਰੀਟ 750 ਮਾਡਲ 'ਤੇ ਲੋਕਾਂ ਦੇ ਘਰਾਂ ਚ ਦੁੱਧ ਵੇਚਣ ਲਈ ਜਾਂਦਾ ਹੈ। 

ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਹਾਰਲੇ ਡੇਵਿਡਸਨ ਸਟ੍ਰੀਟ 750 ਮਾਡਲ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਲੱਖਾਂ ਰੁਪਏ ਦੀ ਤਨਖਾਹ ਲੈਣ ਵਾਲੇ ਕਈ ਬਾਈਕ ਪ੍ਰੇਮੀਆਂ ਲਈ ਇਸ ਨੂੰ ਖਰੀਦਣਾ ਸਿਰਫ ਇਕ ਸੁਪਨਾ ਹੀ ਰਹਿ ਜਾਂਦਾ ਹੈ ਪਰ ਲੋਕ ਇਸ ਬਾਈਕ 'ਤੇ ਲੋਕਾਂ ਦੇ ਘਰਾਂ 'ਚ ਘੁੰਮਦੇ ਦੁੱਧ ਵੇਚਣ ਵਾਲੇ ਵਿਅਕਤੀ ਨੂੰ ਦੇਖ ਕੇ ਹੈਰਾਨ ਹਨ।


ਦੱਸ ਦਈਏ ਕਿ ਇਸ ਵਿਅਕਤੀ ਦਾ ਨਾਮ ਅਮਿਤ ਭਡਾਨਾ ਹੈ। ਗੁੜਗਾਓਂ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਮੁਹੱਬਤਾਬਾਦ ਦਾ ਰਹਿਣ ਵਾਲਾ ਅਮਿਤ ਹੁਣ ਹਾਰਲੇ ਡੇਵਿਡਸਨ ਦੂੱਧਵਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਮਿਤ ਪਹਿਲਾਂ ਇੱਕ ਬੈਂਕ ਵਿੱਚ ਨੌਕਰੀ ਕਰਦਾ ਸੀ, ਪਰ ਦੁੱਧ ਦਾ ਕਾਰੋਬਾਰ ਕਰਨ ਲਈ ਨੌਕਰੀ ਛੱਡ ਦਿੱਤੀ। ਹਾਰਲੇ ਤੋਂ ਇਲਾਵਾ ਅਮਿਤ SUV ਕਾਰ, ਆਈਫੋਨ ਵਰਗੀਆਂ ਲਗਜ਼ਰੀ ਚੀਜ਼ਾਂ ਦਾ ਸ਼ੌਕੀਨ ਹੈ।

ਅਮਿਤ ਭਡਾਨਾ ਨੇ ਦੱਸਿਆ ਕਿ ਪਹਿਲਾਂ ਉਹ ਹੌਂਡਾ ਬਾਈਕ 'ਤੇ ਦੁੱਧ ਵੇਚਦਾ ਸੀ ਪਰ ਕੁਝ ਦਿਨਾਂ ਤੋਂ ਉਸ ਦੀ ਬਾਇਕ ਖਰਾਬ ਹੋ ਗਈ ਸੀ। ਇਸੇ ਲਈ ਉਹ ਮਜਬੂਰੀ ਵਿੱਚ ਹਾਰਲੇ 'ਤੇ ਦੁੱਧ ਵੇਚਣ ਲਈ ਨਿਕਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਖੁਦ ਇਸ ਦੀ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਹੁਣ ਇਹ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਪਸੰਦ ਕਰ ਚੁੱਕੇ ਹਨ।

- PTC NEWS

Top News view more...

Latest News view more...

PTC NETWORK
PTC NETWORK