Sat, May 18, 2024
Whatsapp

ਮੁਹਾਲੀ ’ਚ ਦੋ ਫਰਜ਼ੀ ਗੈਂਗਸਟਰ ਕਾਬੂ, ਗੋਲਡੀ ਬਰਾੜ ਦੇ ਨਾਂ ’ਤੇ ਮੰਗਦੇ ਸੀ ਫਿਰੌਤੀ

ਮੁਹਾਲੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਦੋ ਫਰਜ਼ੀ ਗੈਂਗਸਟਰਾਂ ਨੂੰ ਕਾਬੂ ਕੀਤਾ। ਦੋਵੇਂ ਗੈਂਗਸਟਰ 30 ਲੱਖ ਦੀ ਫਿਰੌਤੀ ਲੈਣ ਦੇ ਲਈ ਆਏ ਸੀ ਉਸ ਸਮੇਂ ਹੀ ਟੀਮ ਨੇ ਦੋਹਾਂ ਨੂੰ ਕਾਬੂ ਕਰ ਲਿਆ।

Written by  Aarti -- January 04th 2023 11:58 AM -- Updated: January 04th 2023 11:59 AM
ਮੁਹਾਲੀ ’ਚ ਦੋ ਫਰਜ਼ੀ ਗੈਂਗਸਟਰ ਕਾਬੂ, ਗੋਲਡੀ ਬਰਾੜ ਦੇ ਨਾਂ ’ਤੇ ਮੰਗਦੇ ਸੀ ਫਿਰੌਤੀ

ਮੁਹਾਲੀ ’ਚ ਦੋ ਫਰਜ਼ੀ ਗੈਂਗਸਟਰ ਕਾਬੂ, ਗੋਲਡੀ ਬਰਾੜ ਦੇ ਨਾਂ ’ਤੇ ਮੰਗਦੇ ਸੀ ਫਿਰੌਤੀ

ਮੁਹਾਲੀ: ਮੁਹਾਲੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਦੋ ਫਰਜ਼ੀ ਗੈਂਗਸਟਰਾਂ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਮੁਹਾਲੀ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਵੱਲੋਂ ਕਾਬੂ ਕੀਤੇ ਗਏ ਗੈਂਗਸਟਰ ਫੋਨ ਕਰਕੇ ਫਿਰੌਤੀ ਦੀ ਮੰਗ ਕਰਦੇ ਸੀ।

ਦੱਸ ਦਈਏ ਕਿ ਦੋਵੇਂ ਗੈਂਗਸਟਰ 30 ਲੱਖ ਦੀ ਫਿਰੌਤੀ ਲੈਣ ਦੇ ਲਈ ਆਏ ਸੀ ਅਤੇ ਉਸ ਸਮੇਂ ਹੀ ਮੁਹਾਲੀ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਦੀ ਟੀਮ ਨੇ ਨਕਲੀ ਗੈਂਗਸਟਰਾਂ ਨੂੰ ਕਾਬੂ ਕਰ ਲਿਆ।


ਟੀਮ ਨੇ ਫਰਜੀ਼ ਗੈਂਗਸਟਰਾਂ ਨੂੰ ਮੁਹਾਲੇ ਦੇ ਵੇਰਕਾ ਚੌਂਕ ਤੋਂ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਇਕ ਮੁਲਜ਼ਮ ਚੰਡੀਗੜ੍ਹ ਮਲੋਆ ਅਤੇ ਇੱਕ ਸ੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਦੋਵੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਫਿਰੌਤੀ ਮੰਗਦੇ ਸੀ।

-ਰਿਪੋਰਟਰ ਦਲਜੀਤ ਸਿੰਘ ਦੇ ਸਹਿਯੋਗ ਨਾਲ 

- PTC NEWS

Top News view more...

Latest News view more...

LIVE CHANNELS
LIVE CHANNELS