Doha Diamond League ਮੁਕਾਬਲੇ 'ਚ ਨੀਰਜ ਦਾ ਕਮਾਲ, ਵਰਲਡ ਚੈਂਪੀਅਨ ਨੂੰ ਛੱਡਿਆ ਪਿੱਛੇ
Neeraj Chopra: ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਦੋਹਾ ਡਾਇਮੰਡ ਲੀਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਖਿਤਾਬ ਨੂੰ ਆਪਣੇ ਨਾਂ ਕੀਤਾ ਹੈ। ਸਪੋਰਟਸ ਕਲੱਬ 'ਚ ਹੋਏ ਇਸ ਮੁਕਾਬਲੇ ਦੀ ਪਹਿਲੀ ਹੀ ਕੋਸ਼ਿਸ਼ 'ਚ ਉਸ ਨੇ 88.67 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਸ ਮੈਚ 'ਚ ਉਸ ਨੇ ਦੂਜੀ ਕੋਸ਼ਿਸ਼ 'ਚ 86.04 ਮੀਟਰ, ਤੀਜੀ ਕੋਸ਼ਿਸ਼ 'ਚ 85.47 ਮੀਟਰ, ਪੰਜਵੀਂ ਕੋਸ਼ਿਸ਼ ਵਿੱਚ 84.37 ਮੀਟਰ ਅਤੇ ਛੇਵੀਂ ਕੋਸ਼ਿਸ਼ 'ਚ 86.52 ਮੀਟਰ ਜੈਵਲਿਨ ਸੁੱਟਿਆ।
ਇਸ ਮੁਕਾਬਲੇ 'ਚ ਚੈੱਕ ਗਣਰਾਜ ਦਾ ਜੈਕਬ ਵਡਲੇਜ 88.63 ਮੀਟਰ ਥਰੋਅ ਨਾਲ ਦੂਜੇ ਸਥਾਨ 'ਤੇ ਰਹੇ, ਜਦਕਿ ਗ੍ਰੇਨਾਡਾ ਦਾ ਐਂਡਰਸਨ ਪੀਟਰਸ 85.88 ਮੀਟਰ ਥਰੋਅ ਨਾਲ ਤੀਜੇ ਸਥਾਨ 'ਤੇ ਰਹੇ।
ਦੱਸ ਦਈਏ ਕਿ ਨੀਰਜ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 89.94 ਮੀਟਰ ਹੈ ਜੋ ਕਿ ਇੱਕ ਰਾਸ਼ਟਰੀ ਰਿਕਾਰਡ ਵੀ ਹੈ। ਉਹ 2018 'ਚ ਦੋਹਾ ਡਾਇਮੰਡ ਲੀਗ ਵਿੱਚ ਆਪਣੀ ਇਕਲੌਤੀ ਭਾਗੀਦਾਰੀ ਵਿੱਚ 2018 ਵਿੱਚ 87.43 ਮੀਟਰ ਦੇ ਨਾਲ ਚੌਥੇ ਸਥਾਨ 'ਤੇ ਰਹੇ।
_a7caaf0fed6949f0c234d281d711b590_1280X720.webp)
ਬਾਸਕਟਬਾਲ ਖੇਡਦਿਆਂ ਟੁੱਟਿਆ ਗੁੱਟ
ਹਾਂਲਾਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੱਟ ਲੱਗਣ ਕਰਕੇ ਨੀਰਜ ਨੂੰ ਇੰਨ੍ਹੀ ਮੁਸ਼ਕਲ ਹੋਈ ਹੋਵੇ। ਸਾਲ 2012 'ਚ ਬਾਸਕਟਬਾਲ ਖੇਡਦਿਆਂ ਉਸ ਦਾ ਗੁੱਟ ਟੁੱਟ ਗਿਆ ਸੀ। ਇਹ ਉਹੀ ਗੁੱਟ ਸੀ ਜਿਸ ਨਾਲ ਕਿ ਉਹ ਨੇਜ਼ਾ ਸੁੱਟਦਾ ਸੀ। ਉਸ ਸਮੇਂ ਨੀਰਜ ਨੇ ਕਿਹਾ ਸੀ ਕਿ ਇੱਕ ਵਾਰ ਤਾਂ ਉਸ ਨੂੰ ਇੰਝ ਮਹਿਸੂਸ ਹੋਇਆ ਕਿ ਜਿਵੇਂ ਉਹ ਮੁੜ ਭਾਲਾ ਨਹੀਂ ਫੜ੍ਹ ਸਕੇਗਾ। ਪਰ ਆਪਣੀ ਮਿਹਨਤ ਅਤੇ ਉਸ ਦੀ ਟੀਮ ਦੇ ਯਤਨਾਂ ਸਦਕਾ ਨੀਰਜ ਨੇ ਹਰ ਮੁਸ਼ਕਲ ਨੂੰ ਪਾਰ ਕੀਤਾ ਹੈ।
ਅੱਜ ਭਾਵੇਂ ਨੀਰਜ ਕੋਲ ਵਿਦੇਸ਼ੀ ਕੋਚ ਹੈ, ਬਾਇਓਮੈਕੇਨਿਕਲ ਐਗਜ਼ਰਸ਼ਨ ਹੈ, ਪਰ 2015 ਦੇ ਆਲੇ-ਦੁਆਲੇ ਨੀਰਜ ਨੇ ਆਪਣੇ ਆਪ ਨੂੰ ਖ਼ੁਦ ਹੀ ਸਿਖਲਾਈ ਦਿੱਤੀ ਸੀ ਜਿਸ 'ਚ ਜ਼ਖ਼ਮੀ ਹੋਣ ਦਾ ਖ਼ਤਰਾ ਵਧੇਰੇ ਬਣਿਆ ਰਹਿੰਦਾ ਹੈ। ਉਸ ਤੋਂ ਬਾਅਦ ਹੀ ਉਸ ਨੂੰ ਵਧੀਆ ਕੋਚ ਅਤੇ ਹੋਰ ਸਹੂਲਤਾਂ ਮਿਲਣ ਲੱਗੀਆਂ ਸਨ। ਨੀਰਜ ਰੀਓ ਓਲੰਪਿਕ 'ਚ ਭਾਗ ਲੈਣ ਤੋਂ ਖੁੰਝ ਗਿਆ ਸੀ ਕਿਉਂਕਿ ਜਦੋਂ ਤੱਕ ਉਸ ਨੇ ਕੁਆਲੀਫਿਕੇਸ਼ਨ ਨਿਸ਼ਾਨ ਵਾਲਾ ਥ੍ਰੋ ਸੁੱਟਿਆ ਸੀ, ਉਸ ਸਮੇਂ ਤੱਕ ਕੁਆਲੀਫਾਈ ਕਰਨ ਦੀ ਆਖ਼ਰੀ ਤਾਰੀਖ ਨਿਕਲ ਚੁੱਕੀ ਸੀ। ਨੀਰਜ ਲਈ ਇਹ ਦਿਲ ਤੋੜਨ ਵਾਲਾ ਅਨੁਭਵ ਸੀ ਪਰ ਟੋਕਿਓ ਓਲੰਪਿਕ 'ਚ ਨੀਰਜ ਨੇ ਅਜਿਹਾ ਨਹੀਂ ਹੋਣ ਦਿੱਤਾ।
_b9b735fe245097966794836030a942f6_1280X720.webp)
ਬੱਬੂ ਮਾਨ ਦੇ ਗਾਣਿਆਂ ਦੇ ਸ਼ੌਕੀਨ
ਜੈਵਲਿਨ ਤਾਂ ਨੀਰਜ ਦਾ ਜਾਨੂੰਨ ਹੈ, ਪਰ ਬਾਈਕ ਚਲਾਉਣਾ ਉਸ ਨੂੰ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਉਸ ਨੂੰ ਹਰਿਆਣਵੀ ਰਾਗਨੀਆਂ ਦਾ ਵੀ ਬਹੁਤ ਸ਼ੌਕ ਹੈ। ਪੰਜਾਬੀ ਗਾਣੇ ਅਤੇ ਬੱਬੂ ਮਾਨ ਹਮੇਸ਼ਾ ਹੀ ਉਸ ਦੀ ਪਲੇਅ ਲਿਸਟ 'ਚ ਰਹਿੰਦੇ ਹਨ। ਨੀਰਜ ਜੋ ਕਿ ਪਹਿਲਾਂ ਸ਼ਾਕਾਹਾਰੀ ਸੀ, ਪਰ ਹੁਣ ਆਪਣੀ ਖੇਡ ਕਾਰਨ ਮਾਸਾਹਾਰੀ ਖਾਣਾ ਵੀ ਖਾਣ ਲੱਗ ਪਿਆ ਹੈ।
ਜੇਕਰ ਹੁਣ ਖਾਣ-ਪੀਣ ਦੀ ਗੱਲ ਚੱਲੀ ਹੈ ਤਾਂ ਖਿਡਾਰੀਆਂ ਨੂੰ ਆਪਣੀ ਖੁਰਾਕ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ, ਪਰ ਨੀਰਜ ਗੋਲ ਗੱਪੇ ਨੂੰ ਆਪਣਾ ਮਨਪਸੰਦ ਜੰਕ ਫੂਡ ਮੰਨਦਾ ਹੈ। ਉਸ ਦੇ ਲੰਮੇ ਵਾਲਾਂ ਦੇ ਕਾਰਨ, ਸੋਸ਼ਲ ਮੀਡੀਆ 'ਤੇ ਲੋਕ ਉਸ ਨੂੰ ਮੋਗਲੀ ਦੇ ਨਾਂਅ ਨਾਲ ਵੀ ਜਾਣਦੇ ਹਨ… ਸ਼ਾਇਦ ਲੰਮੇ ਵਾਲਾਂ ਦੇ ਨਾਲ-ਨਾਲ ਫੁਰਤੀਲੇ ਅਤੇ ਚੁਸਤ ਹੋਣ ਦੇ ਕਾਰਨ ਵੀ। ਇਹੀ ਚੁਸਤੀ ਨੀਰਜ ਨੂੰ ਓਲੰਪਿਕ ਤੱਕ ਲੈ ਕੇ ਆਈ ਹੈ। ਨੀਰਜ ਅਜੇ 23 ਸਾਲ ਦੇ ਹਨ ਅਤੇ ਹੁਣ ਉਸ ਦੀ ਨਜ਼ਰ 2024 ਦੇ ਪੈਰਿਸ ਓਲੰਪਿਕ 'ਤੇ ਹੈ।
Neeraj Chopra wins ???? at the Wanda Diamond League in Doha on Friday with a throw of 88.67m ????????#IndianAthletics pic.twitter.com/6PP5thpcNR — Athletics Federation of India (@afiindia) May 5, 2023
- PTC NEWS