Mon, May 20, 2024
Whatsapp

Petrol-Diesel Price: ਇਨ੍ਹਾਂ ਸ਼ਹਿਰਾਂ 'ਚ ਘਟੀਆਂ ਪੈਟਰੋਲ-ਡੀਜ਼ਲ ਕੀਮਤਾਂ

ਦੇਸ਼ ਦੀ ਰਾਜਧਾਨੀ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਕੁਝ ਸ਼ਹਿਰਾਂ 'ਚ ਈਂਧਨ ਦੀ ਕੀਮਤ 'ਚ ਬਦਲਾਅ ਕੀਤਾ ਗਿਆ ਹੈ।

Written by  Ramandeep Kaur -- June 06th 2023 10:37 AM
Petrol-Diesel Price: ਇਨ੍ਹਾਂ ਸ਼ਹਿਰਾਂ 'ਚ ਘਟੀਆਂ ਪੈਟਰੋਲ-ਡੀਜ਼ਲ ਕੀਮਤਾਂ

Petrol-Diesel Price: ਇਨ੍ਹਾਂ ਸ਼ਹਿਰਾਂ 'ਚ ਘਟੀਆਂ ਪੈਟਰੋਲ-ਡੀਜ਼ਲ ਕੀਮਤਾਂ

Petrol-Diesel Price: ਦੇਸ਼ ਦੀ ਰਾਜਧਾਨੀ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਕੁਝ ਸ਼ਹਿਰਾਂ 'ਚ ਈਂਧਨ ਦੀ ਕੀਮਤ 'ਚ ਬਦਲਾਅ ਕੀਤਾ ਗਿਆ ਹੈ। ਦੂਜੇ ਪਾਸੇ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਗਿਰਾਵਟ ਆਈ ਹੈ। WTI ਕੱਚਾ ਤੇਲ 0.36 ਫੀਸਦੀ ਡਿੱਗ ਕੇ 71.89 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਬ੍ਰੈਂਟ ਕੱਚਾ ਤੇਲ 0.09 ਫੀਸਦੀ ਡਿੱਗ ਕੇ 76.46 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।

ਜਿਨ੍ਹਾਂ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ, ਉਨ੍ਹਾਂ 'ਚ ਨੋਇਡਾ, ਗਾਜ਼ਿਆਬਾਦ, ਗੁਰੂਗ੍ਰਾਮ, ਪਟਨਾ ਅਤੇ ਹੋਰ ਸੂਬਿਆਂ ਦੇ ਸ਼ਹਿਰ ਸ਼ਾਮਲ ਹਨ। ਨਵੀਂ ਦਿੱਲੀ 'ਚ 6 ਜੂਨ 2023 ਨੂੰ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।


ਵਿੱਤੀ ਰਾਜਧਾਨੀ ਮੁੰਬਈ 'ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੋਲਕਾਤਾ 'ਚ ਵੀ ਪੈਟਰੋਲ ਦੀ ਕੀਮਤ 106.03 ਰੁਪਏ ਅਤੇ ਡੀਜ਼ਲ ਦੀ ਕੀਮਤ 92.76 ਰੁਪਏ ਪ੍ਰਤੀ ਲੀਟਰ ਹੈ। ਚੇਨਈ 'ਚ ਵੀ ਪੈਟਰੋਲ ਦੀ ਕੀਮਤ 102.65 ਰੁਪਏ ਅਤੇ ਡੀਜ਼ਲ ਦੀ ਕੀਮਤ 94.25 ਰੁਪਏ 'ਤੇ ਸਥਿਰ ਰਹੀ।

ਕਿੱਥੇ ਹੋਵੇਗਾ ਪੈਟਰੋਲ-ਡੀਜ਼ਲ ਮਹਿੰਗਾ ਤੇ ਸਸਤਾ

ਨੋਇਡਾ ਅਤੇ ਗ੍ਰੇਟਰ ਨੋਇਡਾ 'ਚ ਪੈਟਰੋਲ 27 ਪੈਸੇ ਮਹਿੰਗਾ ਹੋ ਕੇ 96.92 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.08 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਗਾਜ਼ਿਆਬਾਦ ਵਿੱਚ ਪੈਟਰੋਲ 32 ਪੈਸੇ ਸਸਤਾ ਹੋ ਕੇ 96.26 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 30 ਪੈਸੇ ਸਸਤਾ ਹੋ ਕੇ 89.45 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਲਖਨਊ 'ਚ ਪੈਟਰੋਲ 13 ਪੈਸੇ ਘੱਟ ਕੇ 96.43 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 12 ਪੈਸੇ ਘੱਟ ਕੇ 89.63 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

ਪ੍ਰਯਾਗਰਾਜ 'ਚ ਪੈਟਰੋਲ ਦੀ ਕੀਮਤ 43 ਪੈਸੇ ਵੱਧ ਕੇ 97.09 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 42 ਪੈਸੇ ਵੱਧ ਕੇ 90.28 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਗੁਰੂਗ੍ਰਾਮ 'ਚ ਪੈਟਰੋਲ 20 ਪੈਸੇ ਸਸਤਾ 96.84 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 19 ਪੈਸੇ ਮਹਿੰਗਾ ਹੋ ਕੇ 89.72 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਪਟਨਾ 'ਚ ਪੈਟਰੋਲ 76 ਪੈਸੇ ਵੱਧ ਕੇ 107.76 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 48 ਪੈਸੇ ਵੱਧ ਕੇ 94.52 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਇਹ ਵੀ ਪੜ੍ਹੋ: ਜਿਸ Panjab University ਤੋਂ ਹਰਿਆਣਾ ਨੇ ਪਿੱਛੇ ਖਿੱਚ ਲਿਆ ਸੀ ਹੱਥ; ਮੁੜ੍ਹ ਕਿਉਂ ਉਸ 'ਚ ਮੰਗ ਰਹੀ ਹਿੱਸਾ? ਜਾਣੋ ਪੂਰਾ ਮਾਮਲਾ

- PTC NEWS

Top News view more...

Latest News view more...

LIVE CHANNELS
LIVE CHANNELS