74th Republic Day: ਸੀਐੱਮ ਮਾਨ, ਰਾਸ਼ਟਰਪਤੀ ਮੁਰਮੂ ਨੇ ਫਹਿਰਾਇਆ ਤਿਰੰਗਾ, ਕੀਤਾ ਸ਼ਹੀਦਾਂ ਨੂੰ ਨਮਨ
74th Republic Day: ਅੱਜ ਦੇਸ਼ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਵਾਰ ਦੀ ਪਰੇਡ ਬਹੁਤ ਹੀ ਜਿਆਦਾ ਖਾਸ ਹੈ। ਮਿਸਰ ਦੇ ਸੈਨਿਕਾਂ ਵੀ ਪਰੇਡ ’ਚ ਸ਼ਾਮਲ ਹੋਏ। ਦੇਸ਼ ਭਰ ’ਚ ਵੱਖ-ਵੱਖ ਥਾਵਾਂ ’ਤੇ ਗਣਤੰਤਰ ਦਿਵਸ ਦੇ ਸਮਾਗਮ ਕਰਵਾਏ ਜਾ ਰਹੇ ਹਨ।
#RepublicDay | PM Modi leads the nation in paying homage to the fallen soldiers at the National War Memorial in Delhi pic.twitter.com/CE9B2CPZmB
— ANI (@ANI) January 26, 2023
ਦੱਸ ਦਈਏ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਤਿਰੰਗਾ ਫਹਿਰਾਇਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਿਰੰਗਾ ਫਹਿਰਾਇਆ।
_ff77c8996aaf022498e384dd114528b1_1280X720.webp)
ਪੰਜਾਬ ’ਚ ਵੀ 74ਵਾਂ ਗਣਤੰਤਰ ਦਿਵਸ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ। ਬਠਿੰਡਾ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਰੰਗਾ ਝੰਡਾ ਲਹਿਰਾਇਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਤਿਰੰਗਾ ਫਹਿਰਾਇਆ।
ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਪਹੁੰਚੇ ਅਤੇ ਤਿਰੰਗਾ ਫਹਿਰਾ ਕੇ ਪਰੇਡ ਨੂੰ ਸਲਾਮੀ ਦਿੱਤੀ।
_015a3a34e7d6d491a352b8d9832e44e1_1280X720.webp)
ਅੰਮ੍ਰਿਤਸਰ ਵਿਖੇ ਗੁਰੂ ਨਾਨਕ ਸਟੇਡੀਅਮ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ। ਜਿੱਥੇ ਉਨ੍ਹਾਂ ਨੇ ਝੰਡਾ ਫਹਿਰਾਇਆ।
ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਖੇ ਗਣਤੰਤਰ ਦਿਹਾੜੇ ਦੇ ਜ਼ਿਲਾ ਪੱਧਰੀ ਸਮਾਗਮ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤਿਰੰਗਾ ਫਹਿਰਾਇਆ।
ਪਟਿਆਲਾ ਵਿੱਚ ਗਣਤੰਤਰ ਦਿਵਸ ਸਮਾਗਮ ’ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਝੰਡਾ ਫਹਿਰਾਇਆ।
ਇਹ ਵੀ ਪੜ੍ਹੋ: ਦੇਸ਼ ਮਨਾ ਰਿਹਾ 74ਵਾਂ ਗਣਤੰਤਰ ਦਿਵਸ, ਕਰਤੱਵਿਆ ਪੱਥ ’ਤੇ ਵਿਖੇਗੀ ਦੇਸ਼ ਦੀ ਤਾਕਤ
- PTC NEWS