Thu, Dec 25, 2025
Whatsapp

ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਹੰਗਾਮਾ, ਨਸ਼ੇੜੀ ਨੌਜਵਾਨਾਂ ਨੇ ਇੱਕ ਯਾਤਰੀ ਦੀ ਕੁੱਟਮਾਰ ਕਰਕੇ ਖੋਹਿਆ ਮੋਬਾਈਲ

Reported by:  PTC News Desk  Edited by:  Amritpal Singh -- December 03rd 2023 11:58 AM
ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਹੰਗਾਮਾ, ਨਸ਼ੇੜੀ ਨੌਜਵਾਨਾਂ ਨੇ ਇੱਕ ਯਾਤਰੀ ਦੀ ਕੁੱਟਮਾਰ ਕਰਕੇ ਖੋਹਿਆ ਮੋਬਾਈਲ

ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਹੰਗਾਮਾ, ਨਸ਼ੇੜੀ ਨੌਜਵਾਨਾਂ ਨੇ ਇੱਕ ਯਾਤਰੀ ਦੀ ਕੁੱਟਮਾਰ ਕਰਕੇ ਖੋਹਿਆ ਮੋਬਾਈਲ

Punjab News: ਪੰਜਾਬ ਦੇ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਰਾਤ ਸਮੇਂ ਭਾਰੀ ਹੰਗਾਮਾ ਹੋਇਆ। ਦਰਅਸਲ, ਰਾਤ ​​ਸਮੇਂ ਦੋ ਸ਼ਰਾਬੀ ਨੌਜਵਾਨਾਂ ਨੇ ਇੱਕ ਯਾਤਰੀ ਦਾ ਮੋਬਾਈਲ ਫ਼ੋਨ ਖੋਹ ਲਿਆ। ਜਦੋਂ ਯਾਤਰੀ ਨੇ ਰੌਲਾ ਪਾਇਆ ਤਾਂ ਬਦਮਾਸ਼ ਭੱਜ ਗਏ। ਲੋਕਾਂ ਨੇ ਸ਼ਰਾਬੀ ਨੌਜਵਾਨ ਨੂੰ ਮੌਕੇ 'ਤੇ ਹੀ ਫੜ ਲਿਆ।

ਉਸ ਨੇ ਜਦੋ ਰੌਲਾ ਪਾਇਆ ਤਾਂ ਆਸ-ਪਾਸ ਕਈ ਹੋਰ ਲੋਕ ਇਕੱਠੇ ਹੋ ਗਏ। ਜਦੋਂ ਕਿ ਸਟੇਸ਼ਨ ਦੇ ਬਾਹਰ ਪੀ.ਸੀ.ਆਰ ਗੱਡੀ ਖੜ੍ਹੀ ਕਰਕੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਕਤ ਵਿਅਕਤੀ ਦੀ ਕੋਈ ਮਦਦ ਨਹੀਂ ਕੀਤੀ। ਲੋਕਾਂ ਨੇ ਪੀਸੀਆਰ ਦਸਤੇ ਨੂੰ ਬੇਨਤੀ ਕੀਤੀ ਤਾਂ ਉਹ ਕਿਤੇ ਜਾ ਕੇ ਨੌਜਵਾਨ ਦੀ ਸਾਰ ਲੈਣ ਗਏ।


ਲੋਕਾਂ ਨੇ ਖੁਦ ਨਸ਼ੇੜੀ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ। ਲੁਟੇਰੇ ਨੇ ਦੱਸਿਆ ਕਿ ਉਸ ਕੋਲ ਮੋਬਾਈਲ ਫ਼ੋਨ ਨਹੀਂ ਸੀ, ਉਸ ਦਾ ਸਾਥੀ ਮੋਬਾਈਲ ਫ਼ੋਨ ਲੈ ਕੇ ਭੱਜ ਗਿਆ ਸੀ, ਕੁਝ ਦੂਰੀ 'ਤੇ ਉਸ ਦੇ ਸਾਥੀ ਨੂੰ ਵੀ ਲੋਕਾਂ ਨੇ ਫੜ ਲਿਆ। ਪਰ ਬਦਮਾਸ਼ ਨੇ ਮੋਬਾਈਲ ਕਿਤੇ ਲੁਕਾ ਦਿੱਤਾ।

ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਰਾਮ ਲਾਲ ਨੇ ਦੱਸਿਆ ਕਿ ਨਸ਼ੇ 'ਚ ਧੁੱਤ ਨੌਜਵਾਨ ਅਕਸਰ ਰਾਤ ਨੂੰ ਸਵਾਰੀਆਂ ਕੋਲੋਂ ਲੁਟ ਖੋਹ ਕਰਦੇ ਹਨ। ਉਨ੍ਹਾਂ ਦੇ ਨਾਲ ਕਈ ਆਟੋ ਚਾਲਕ ਬਦਮਾਸ਼ ਵੀ ਮਿਲੇ ਹੋਏ ਹਨ। ਸਵਾਰੀਆਂ ਨੂੰ ਆਟੋ ਵਿੱਚ ਬਿਠਾ ਕੇ ਸੁੰਨਸਾਨ ਥਾਵਾਂ ’ਤੇ ਲਿਜਾ ਕੇ ਲੁੱਟ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਲੋਕਾਂ ਨੇ ਥਾਣਾ ਕੋਤਵਾਲੀ ਦੇ ਐਸ.ਐਚ.ਓ ਨਾਲ ਵੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕੁਝ ਦੇਰ ਵਿੱਚ ਹੀ ਪੁਲੀਸ ਮੁਲਾਜ਼ਮ ਨੂੰ ਮੌਕੇ ’ਤੇ ਭੇਜ ਰਹੇ ਹਨ ਪਰ ਕਾਫੀ ਦੇਰ ਤੱਕ ਕੋਈ ਪੁਲੀਸ ਮੁਲਾਜ਼ਮ ਨਹੀਂ ਪੁੱਜਿਆ। ਅਖੀਰ ਰਾਹਗੀਰ ਆਪ ਹੀ ਚੋਰਾਂ ਨੂੰ ਥਾਣੇ ਲੈ ਗਿਆ।

- PTC NEWS

Top News view more...

Latest News view more...

PTC NETWORK
PTC NETWORK